Thu, Apr 25, 2024
Whatsapp

ਪੰਜਾਬ ਦੇ ਲੋਕਾਂ ਨੂੰ ਗਰਮੀ ਤੋਂ ਮਿਲੀ ਰਾਹਤ, ਕਈ ਥਾਈਂ ਤੇਜ਼ ਬਾਰਿਸ਼ ਤੇ ਗੜ੍ਹੇਮਾਰੀ

Written by  Jashan A -- June 12th 2019 05:59 PM
ਪੰਜਾਬ ਦੇ ਲੋਕਾਂ ਨੂੰ ਗਰਮੀ ਤੋਂ ਮਿਲੀ ਰਾਹਤ, ਕਈ ਥਾਈਂ ਤੇਜ਼ ਬਾਰਿਸ਼ ਤੇ ਗੜ੍ਹੇਮਾਰੀ

ਪੰਜਾਬ ਦੇ ਲੋਕਾਂ ਨੂੰ ਗਰਮੀ ਤੋਂ ਮਿਲੀ ਰਾਹਤ, ਕਈ ਥਾਈਂ ਤੇਜ਼ ਬਾਰਿਸ਼ ਤੇ ਗੜ੍ਹੇਮਾਰੀ

ਪੰਜਾਬ ਦੇ ਲੋਕਾਂ ਨੂੰ ਗਰਮੀ ਤੋਂ ਮਿਲੀ ਰਾਹਤ, ਕਈ ਥਾਈਂ ਤੇਜ਼ ਬਾਰਿਸ਼ ਤੇ ਗੜ੍ਹੇਮਾਰੀ,ਮੋਹਾਲੀ: ਪੰਜਾਬ 'ਚ ਲਗਾਤਾਰ ਪੈ ਰਹੀ ਗਰਮੀ ਤੋਂ ਅੱਜ ਥੋੜੀ ਰਾਹਤ ਮਿਲਦੀ ਨਜ਼ਰ ਆ ਰਹੀ ਹੈ, ਦਰਅਸਲ, ਪੰਜਾਬ ਦੇ ਕਈ ਇਲਾਕਿਆਂ 'ਚ ਅੱਜ ਹਲਕੀ ਬਾਰਿਸ਼ ਦੇ ਨਾਲ ਨਾਲ ਗੜ੍ਹੇਮਾਰੀ ਵੀ ਹੋ ਰਹੀ ਹੈ। ਜਿਸ ਕਾਰਨ ਮੌਸਮ 'ਚ ਕਾਫੀ ਤਬਦੀਲੀ ਆ ਗਈ ਹੈ। ਫਰੀਦਕੋਟ, ਅੰਮ੍ਰਿਤਸਰ, ਜਲੰਧਰ, ਪੱਟੀ ਅਤੇ ਕਪੂਰਥਲਾ 'ਚ ਜਿਥੇ ਬਾਰਿਸ਼ ਹੋ ਰਹੀ ਹੈ, ਉਥੇ ਹੀ ਤਲਵੰਡੀ ਸਾਬੋ 'ਚ ਗੜ੍ਹੇਮਾਰੀ ਹੋ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿਕਿ ਅੱਜ ਸਵੇਰੇ ਪਠਾਨਕੋਟ 'ਚ ਹਲਕੀ ਬਾਰਿਸ਼ ਦੇਖਣ ਨੂੰ ਮਿਲੀ। ਮੀਂਹ ਪੈਣ ਪਿੱਛੋ ਮੌਸਮ ਕਾਫੀ ਸੁਹਾਵਣਾ ਹੋ ਗਿਆ ਤੇ ਲੋਕਾਂ ਨੇ ਤਿੱਖੀ ਗਰਮੀ ਤੋਂ ਕੁਝ ਰਾਹਤ ਮਹਿਸੂਸ ਕੀਤੀ। ਹੋਰ ਪੜ੍ਹੋ:ਪੰਜਾਬ ਦੇ ਸਾਰੇ ਸਕੂਲਾਂ ਦਾ ਬਦਲਿਆ ਸਮਾਂ , ਜਾਣੋਂ ਕਿੰਨੇ ਵਜੇ ਲੱਗਣਗੇ ਸਕੂਲ ਇਥੇ ਇਹ ਵੀ ਦੱਸ ਦੇਈਏ ਕਿ ਪਿੱਛਲੇ ਕੁਝ ਦਿਨਾਂ ਤੋਂ ਪੈ ਰਹੀ ਗਰਮੀ ਕਾਰਨ ਪਾਰਾ 44 ਤੋਂ 46 ਡਿਗਰੀ ਹੋਣ ਕਾਰਨ ਲੋਕਾਂ ਦਾ ਘਰਾਂ 'ਚੋਂ ਨਿਕਲਣਾ ਮੁਸ਼ਕਲ ਹੋ ਗਿਆ ਸੀ। ਹਰੇਕ ਦੀ ਜ਼ੁਬਾਨ 'ਤੇ ਸਿਰਫ ਦੋ ਹੀ ਸ਼ਬਦ ਸਨ, ਹਾਏ ਗਰਮੀ। ਜਿੱਥੇ ਕਿਤੇ ਸਟੇਸ਼ਨ 'ਤੇ ਗੱਡੀ ਦਾ ਸਟਾਪੇਜ ਆਉਂਦਾ, ਉੱਥੇ ਹੀ ਰੇਲ ਯਾਤਰੀ ਪਾਣੀ ਦੀਆਂ ਬੋਤਲਾਂ ਭਰਵਾਉਣਾ ਨਹੀਂ ਭੁੱਲਦੇ। ਮੁਕਦੀ ਗੱਲ ਇਹ ਹੈ ਕਿ ਗਰਮੀ ਨੇ ਸਭ ਦੇ ਵੱਟ ਕੱਢੇ ਹੋਏ ਹਨ ਅਤੇ ਲੋਕਾਂ ਦਾ ਇਸ ਅੰਤਾਂ ਦੀ ਗਰਮੀ ਨੇ ਜਿਊਣਾ ਮੁਹਾਲ ਕੀਤਾ ਹੋਇਆ ਹੈ, ਪਰ ਅੱਜ ਦੀ ਬਰਸਾਤ ਤੋਂ ਬਾਅਦ ਕੀਤੇ ਨਾ ਕੀਤੇ ਲੋਕਾਂ ਨੂੰ ਗਰਮੀ ਤੋਂ ਕਾਫੀ ਰਾਹਤ ਮਿਲ ਸਕਦੀ ਹੈ। -PTC News  


Top News view more...

Latest News view more...