ਮੁੱਖ ਖਬਰਾਂ

ਡਿਫਾਲਟਰਾਂ’ ਦੀ ਲਿਸਟ ’ਚ ਸ਼ਾਮਿਲ ਪੰਜਾਬ ਰਾਜ ਭਵਨ ,ਜਾਣੋਂ ਪੂਰਾ ਮਾਮਲਾ

By Shanker Badra -- July 24, 2019 12:07 pm -- Updated:Feb 15, 2021

ਡਿਫਾਲਟਰਾਂ’ ਦੀ ਲਿਸਟ ’ਚ ਸ਼ਾਮਿਲ ਪੰਜਾਬ ਰਾਜ ਭਵਨ ,ਜਾਣੋਂ ਪੂਰਾ ਮਾਮਲਾ :ਚੰਡੀਗੜ੍ਹ : ਪੰਜਾਬ ਰਾਜ ਭਵਨ ਪਾਣੀ ਦੇ ਬਿੱਲ ਨਾ ਭਰਕੇ ਡਿਫਾਲਟਰਾਂ ਦੀ ਸੂਚੀ ਵਿਚ ਸ਼ਾਮਲ ਹੋ ਗਿਆ ਹੈ। ਪੰਜਾਬ ਭਵਨ ਵਿਚ ਪਾਣੀ ਦੇ ਦੋ ਕੁਨੈਕਸ਼ਨ ਚਲ ਰਹੇ ਹਨ, ਜਿਨ੍ਹਾਂ ਦਾ ਬਿੱਲ ਨਹੀਂ ਭਰਿਆ ਗਿਆ। ਮਿਲੀ ਜਾਣਕਾਰੀ ਮੁਤਾਬਕ ਪੰਜਾਬ ਰਾਜ ਭਵਨ ਵੱਲ ਇੱਕ ਬਿਲ 63 ਹਜ਼ਾਰ 779 ਰੁਪਏ ਅਤੇ ਦੂਜਾ ਪਾਣੀ ਦਾ ਬਿਲ ਇਕ ਲੱਖ 17 ਹਜ਼ਾਰ 837 ਰੁਪਏ ਦਾ ਬਕਾਇਆ ਹੈ।

Punjab Raj Bhavan defaulters List
ਡਿਫਾਲਟਰਾਂ’ ਦੀ ਲਿਸਟ ’ਚ ਸ਼ਾਮਿਲ ਪੰਜਾਬ ਰਾਜ ਭਵਨ ,ਜਾਣੋਂ ਪੂਰਾ ਮਾਮਲਾ

ਦਰਅਸਲ 'ਚ ਚੰਡੀਗੜ੍ਹ ਨਗਰ ਨਿਗਮ ਨੇ ਅਜਿਹੇ 3473 ਡਿਫਾਲਟਰਾਂ ਦੀ ਸੂਚੀ ਬਣਾਈ ਗਈ ਹੈ, ਜਿਨ੍ਹਾਂ ਨੇ ਪਿਛਲੇ ਲੰਬੇ ਸਮੇਂ ਤੋਂ ਪਾਣੀ ਦੇ ਬਿੱਲ ਨਹੀਂ ਭਰੇ। ਇਨ੍ਹਾਂ ਡਿਫਾਲਟਰਾਂ ਦੀ ਸੂਚੀ ਵਿਚ ਪੰਜਾਬ ਰਾਜਭਵਨ ਵੀ ਸ਼ਾਮਲ ਹੈ।

Punjab Raj Bhavan defaulters List
ਡਿਫਾਲਟਰਾਂ’ ਦੀ ਲਿਸਟ ’ਚ ਸ਼ਾਮਿਲ ਪੰਜਾਬ ਰਾਜ ਭਵਨ ,ਜਾਣੋਂ ਪੂਰਾ ਮਾਮਲਾ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਇੱਕ ਅੰਨ੍ਹਾ ਤੇ ਦੂਜਾ ਚੱਲ ਨਹੀਂ ਸਕਦਾ , ਫਿਰ ਵੀ ਚੜ੍ਹੇ ਪਹਾੜ , ਹੌਂਸਲੇ ਤੇ ਜਜ਼ਬੇ ਨੂੰ ਹਰ ਕੋਈ ਕਰ ਰਿਹੈ ਸਲਾਮ

ਦੱਸ ਦੇਈਏ ਕਿ ਪੰਜਾਬ ਰਾਜ ਭਵਨ ਦੇ ਪਾਣੀ ਦੇ ਬਿੱਲ ਦਾ ਭੁਗਤਾਨ ਇੰਜਨੀਅਰਿੰਗ ਵਿੰਗ ਕਰਦਾ ਹੈ। ਪਾਣੀ ਦੇ ਬਿੱਲ ਨਾ ਭਰਨ ਵਾਲਿਆਂ ਉਤੇ ਐਮਸੀ ਵੱਲੋਂ ਸਖਤੀ ਕੀਤੀ ਜਾ ਰਹੀ ਹੈ। ਨਿਗਮ ਨੇ ਚੰਡੀਗੜ੍ਹ ’ਚ ਅਜਿਹੇ 1100 ਇਮਾਰਤਾਂ ਨੂੰ ਨੋਟਿਸ ਭੇਜਿਆ ਗਏ, ਜਿਸ ਉਤੇ ਕਾਰਵਾਈ ਕਰਦੇ ਹੋਏ ਕੁਨੈਕਸ਼ਨ ਕੱਟਣੇ ਸ਼ੁਰੂ ਕਰ ਦਿੱਤੇ ਹਨ।
-PTCNews

  • Share