Fri, Apr 19, 2024
Whatsapp

ਪੰਜਾਬ ਵਿਚ ਫੂਡ ਪ੍ਰੋਸੈਸਿੰਗ ਸੈਕਟਰ ਅੰਦਰ 1200 ਕਰੋੜ ਦਾ ਹੋਇਆ ਨਿਵੇਸ਼ : ਹਰਸਿਮਰਤ ਕੌਰ ਬਾਦਲ

Written by  Shanker Badra -- July 09th 2019 07:05 PM
ਪੰਜਾਬ ਵਿਚ ਫੂਡ ਪ੍ਰੋਸੈਸਿੰਗ ਸੈਕਟਰ ਅੰਦਰ 1200 ਕਰੋੜ ਦਾ ਹੋਇਆ ਨਿਵੇਸ਼ : ਹਰਸਿਮਰਤ ਕੌਰ ਬਾਦਲ

ਪੰਜਾਬ ਵਿਚ ਫੂਡ ਪ੍ਰੋਸੈਸਿੰਗ ਸੈਕਟਰ ਅੰਦਰ 1200 ਕਰੋੜ ਦਾ ਹੋਇਆ ਨਿਵੇਸ਼ : ਹਰਸਿਮਰਤ ਕੌਰ ਬਾਦਲ

ਪੰਜਾਬ ਵਿਚ ਫੂਡ ਪ੍ਰੋਸੈਸਿੰਗ ਸੈਕਟਰ ਅੰਦਰ 1200 ਕਰੋੜ ਦਾ ਹੋਇਆ ਨਿਵੇਸ਼ : ਹਰਸਿਮਰਤ ਕੌਰ ਬਾਦਲ:ਚੰਡੀਗੜ੍ਹ : ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਉਹਨਾਂ ਦੇ ਮੰਤਰਾਲੇ ਵੱਲੋਂ ਕੀਤੇ ਯਤਨਾਂ ਸਦਕਾ ਪੰਜਾਬ ਦੇ ਫੂਡ ਪ੍ਰੋਸੈਸਿੰਗ ਸੈਕਟਰ ਅੰਦਰ 1200 ਕਰੋੜ ਰੁਪਏ ਦਾ ਨਿਵੇਸ਼ ਹੋ ਚੁੱਕਿਆ ਹੈ, ਜਿਸ ਨਾਲ 45 ਹਜ਼ਾਰ ਵਿਅਕਤੀਆਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ ਜਦਕਿ 1.30 ਲੱਖ ਕਿਸਾਨਾਂ ਨੂੰ ਸਿੱਧਾ ਫਾਇਦਾ ਹੋ ਰਿਹਾ ਹੈ। ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਬੀਬਾ ਬਾਦਲ ਨੇ ਕਿਹਾ ਕਿ ਕਿੰਨੀ ਅਜੀਬ ਗੱਲ ਹੈ ਕਿ ਫੂਡ ਪ੍ਰੋਸੈਸਿੰਗ ਸੈਕਟਰ ਵਿਚ ਮੈਗਾ ਫੂਡ ਪਾਰਕਾਂ ਤੋਂ ਲੈ ਕੇ ਕੋਲਡ ਚੇਨਾਂ ਅਤੇ ਫੂਡ ਟੈਸਟਿੰਗ ਲੈਬਰਾਟਰੀਆਂ ਤੱਕ ਕਿੰਨੇ ਹੀ ਪ੍ਰਾਜੈਕਟ ਸ਼ੁਰੂ ਕੀਤੇ ਜਾਣ ਦੇ ਬਾਵਜੂਦ ਆਮ ਆਦਮੀ ਪਾਰਟੀ ਅਤੇ ਸੰਸਦ ਵਿਚ ਇਸ ਦੇ ਨੁੰਮਾਇਦੇ ਨੂੰ ਇਸ ਬਾਰੇ ਬਿਲਕੁੱਲ ਵੀ ਜਾਣਕਾਰੀ ਨਹੀਂ ਹੈ ਅਤੇ ਉਸ ਨੇ ਇਸ ਸੰਬੰਧੀ ਮੁਕੰਮਲ ਅਗਿਆਨਤਾ ਦਾ ਇਜ਼ਹਾਰ ਕੀਤਾ ਹੈ। [caption id="attachment_316577" align="aligncenter" width="300"]Punjab received Rs 1200 crore investment in food processing sector : Harsimrat Kaur Badal ਪੰਜਾਬ ਵਿਚ ਫੂਡ ਪ੍ਰੋਸੈਸਿੰਗ ਸੈਕਟਰ ਅੰਦਰ 1200 ਕਰੋੜ ਦਾ ਹੋਇਆ ਨਿਵੇਸ਼ : ਹਰਸਿਮਰਤ ਕੌਰ ਬਾਦਲ[/caption] ਇਸ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੰਦਿਆਂ ਬੀਬਾ ਬਾਦਲ ਨੇ ਕਿਹਾ ਕਿ ਉਹਨਾਂ ਨੇ ਮੰਤਰਾਲੇ ਵੱਲੋਂ ਲਾਡੋਵਾਲ ਅਤੇ ਕਪੂਰਥਲਾ ਵਿਚ ਬਣਾਏ ਜਾ ਰਹੇ ਮੈਗਾ ਫੂਡ ਪਾਰਕ ਮੁਕੰਮਲ ਹੋਣ ਵਾਲੇ ਹਨ। ਇਸ ਤੋਂ ਇਲਾਵਾ ਫੂਡ ਪ੍ਰੋਸੈਸਿੰਗ ਮੰਤਰਾਲੇ ਵੱਲੋਂ ਫਾਜ਼ਿਲਕਾ ਵਿਖੇ ਇੱਕ ਅੰਤਰਰਾਸ਼ਟਰੀ ਫੂਡ ਪਾਰਕ ਸ਼ੁਰੂ ਕੀਤਾ ਜਾ ਚੁੱਕਿਆ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਇਹਨਾਂ ਮੈਗਾ ਫੂਡ ਪਾਰਕਾਂ ਅਤੇ ਬਾਕੀ 41 ਪ੍ਰਾਜੈਕਟਾਂ, ਜਿਹਨਾਂ ਵਿਚ 19 ਕੋਲਡ ਚੇਨਾਂ, 7 ਫੂਡ ਟੈਸਟਿੰਗ ਲੈਬਾਰਟਰੀਆਂ, ਤਿੰਨ ਕਲੱਸਟਰਾਂ, ਚਾਰ ਫੂਡ ਪ੍ਰੋਸੈਸਿੰਗ ਯੂਨਿਟਾਂ ਅਤੇ ਚਾਰ ਬੈਕਵਾਰਡ-ਫਾਰਵਰਡ ਲਿੰਕੇਜ਼ ਪ੍ਰਾਜੈਕਟਾਂ ਸ਼ਾਮਿਲ ਹਨ,ਕਰਕੇ ਸੂਬੇ ਅੰਦਰ 800 ਕਰੋੜ ਰੁਪਏ ਦਾ ਨਿਵੇਸ਼ ਹੋ ਚੁੱਕਿਆ ਹੈ।ਉਹਨਾਂ ਦੱਸਿਆ ਕਿ ਮੰਤਰਾਲੇ ਵੱਲੋਂ ਇਹਨਾਂ ਸਾਰੇ ਪ੍ਰਾਜੈਕਟਾਂ ਲਈ 400 ਕਰੋੜ ਰੁਪਏ ਦੀ ਗਰਾਂਟ ਦਿੱਤੀ ਗਈ ਹੈ। [caption id="attachment_316575" align="aligncenter" width="300"]Punjab received Rs 1200 crore investment in food processing sector : Harsimrat Kaur Badal ਪੰਜਾਬ ਵਿਚ ਫੂਡ ਪ੍ਰੋਸੈਸਿੰਗ ਸੈਕਟਰ ਅੰਦਰ 1200 ਕਰੋੜ ਦਾ ਹੋਇਆ ਨਿਵੇਸ਼ : ਹਰਸਿਮਰਤ ਕੌਰ ਬਾਦਲ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਮਾਤਮ ‘ਚ ਬਦਲੀਆਂ ਵਿਆਹ ਦੀਆਂ ਖ਼ੁਸ਼ੀਆਂ , ਲਾੜੇ ਦੀ ਬਰਾਤ ਨਾਲ ਵਿਦਾ ਹੋਈ ਅਰਥੀ , ਪੜ੍ਹੋ ਪੂਰੀ ਖ਼ਬਰ ਬੀਬਾ ਬਾਦਲ ਨੇ ਦੱਸਿਆ ਕਿ ਫੂਡ ਪ੍ਰੋਸੈਸਿੰਗ ਮੰਤਰਾਲੇ ਬਠਿੰਡਾ ਵਿਖੇ ਪਹਿਲੀ ਵਾਰ ਇੱਕ ਫੂਡ ਪ੍ਰੋਸੈਸਿੰਗ ਕਮ ਬਿਜਨਸ਼ ਇਨਕੁਬੇਸ਼ਨ ਸੈਂਟਰ ਸਥਾਪਤ ਕੀਤਾ ਗਿਆ ਹੈ, ਜਿਹੜਾ ਕਿ 200 ਤੋਂ ਵੱਧ ਵਿਅਕਤੀਆਂ ਨੂੰ ਸਿਖਲਾਈ ਦੇ ਚੁੱਕਿਆ ਹੈ। ਬੀਬਾ ਬਾਦਲ ਨੇ ਕਿਹਾ ਕਿ ਸੂਬੇ ਦੇ ਸਾਰੇ ਫੂਡ ਪਾਰਕਾਂ ਅੰਦਰ 10-10 ਯੂਨਿਟ ਲਗਾਏ ਜਾਣ ਮਗਰੋਂ ਫੂਡ ਪ੍ਰੋਸੈਸਿੰਗ ਸੈਕਟਰ ਅੰਦਰ 1500 ਕਰੋੜ ਰੁਪਏ ਦਾ ਨਿਵੇਸ਼ ਅਜੇ ਹੋਰ ਹੋਵੇਗਾ।ਇਸ ਨਾਲ ਨਾ ਸਿਰਫ ਰੁਜ਼ਗਾਰ ਦੇ ਮੌਕਿਆਂ ਵਿਚ ਬੇਹਤਾਸ਼ਾ ਵਾਧਾ ਹੋਵੇਗਾ, ਸਗੋਂ ਕਿਸਾਨਾਂ ਨੂੰ ਵੀ ਵਧੇਰੇ ਲਾਭ ਹੋਵੇਗਾ। -PTCNews


Top News view more...

Latest News view more...