45+ ਸਮੂਹ ਲਈ ਪੰਜਾਬ ਨੂੰ ਮਿਲੀਆਂ ਹੋਰ 2.40 ਲੱਖ ਕੋਵੀਸ਼ੀਲਡ ਖੁਰਾਕਾਂ

By Baljit Singh - June 03, 2021 1:06 pm

ਚੰਡੀਗੜ੍ਹ: ਪੰਜਾਬ ਨੂੰ 45 ਸਾਲ ਤੋਂ ਵੱਧ ਉਮਰ ਦੇ ਲੋਕਾਂ, ਸਿਹਤ ਸੰਭਾਲ ਅਤੇ ਫ੍ਰੰਟਲਾਈਨ ਕਰਮਚਾਰੀਆਂ ਲਈ ਕੇਂਦਰ ਸਰਕਾਰ ਤੋਂ ਕੋਵੀਸ਼ੀਲਡ ਟੀਕੇ ਦੀਆਂ 2.40 ਲੱਖ ਖੁਰਾਕਾਂ ਦਾ ਤਾਜ਼ਾ ਸਟਾਕ ਮਿਲਿਆ ਹੈ। ਸਿਹਤ ਅਧਿਕਾਰੀ ਦੇ ਅਨੁਸਾਰ, ਤਾਜ਼ਾ ਸਟਾਕ ਸਿੱਧੇ ਭਾਰਤ ਸਰਕਾਰ ਤੋਂ ਪ੍ਰਾਪਤ ਹੋਇਆ ਹੈ।

ਪੜੋ ਹੋਰ ਖਬਰਾਂ: ਦੇਸ਼ ਵਿਚ ਪਿਛਲੇ 24 ਘੰਟਿਆਂ ‘ਚ ਕੋਰੋਨਾ ਦੇ 1.33 ਲੱਖ ਨਵੇਂ ਕੇਸ, ਮੌਤਾਂ ਦਾ ਆਇਆ ਹੇਠਾਂ

ਜਿਕਰਯੋਗ ਹੈ ਕਿ 18-24 ਸਾਲ ਦੀ ਉਮਰ ਸਮੂਹ ਲਈ ਕੋਵਿਡ-19 ਟੀਕਾਕਰਨ “ਟੀਕੇ ਦੀ ਘਾਟ” ਕਾਰਨ ਪੰਜਾਬ ਦੇ ਬਹੁਤੇ ਸਰਕਾਰੀ ਕੇਂਦਰਾਂ ਤੇ ਰੁਕਿਆ ਹੋਇਆ ਹੈ। ਸੂਬੇ 18-44 ਉਮਰ ਸਮੂਹਾਂ ਲਈ ਨਿਰਮਾਣ ਕੰਪਨੀਆਂ ਤੋਂ ਸਿੱਧੇ ਟੀਕੇ ਖਰੀਦ ਰਹੇ ਹਨ।

ਪੜੋ ਹੋਰ ਖਬਰਾਂ: ਡੋਮਿਨਿਕਾ ਮੈਜਿਸਟ੍ਰੇਟ ਕੋਰਟ ਤੋਂ ਮੇਹੁਲ ਚੋਕਸੀ ਨੂੰ ਝਟਕਾ, ਖਾਰਿਜ ਹੋਈ ਜ਼ਮਾਨਤ ਪਟੀਸ਼ਨ

ਇਸ ਤੋਂ ਪਹਿਲਾਂ 27 ਮਈ ਨੂੰ ਸੂਬੇ ਨੂੰ 18-44 ਉਮਰ ਸਮੂਹ ਦੇ ਲੋਕਾਂ ਲਈ ਭਾਰਤ ਬਾਇਓਟੈੱਕ ਤੋਂ ਕੋਵੈਕਸਿਨ ਦੀਆਂ 1.14 ਲੱਖ ਖੁਰਾਕਾਂ ਦੀ ਸਪਲਾਈ ਮਿਲੀ ਸੀ। ਸੀਰਮ ਇੰਸਟੀਚਿਊਟ ਆਫ ਇੰਡੀਆ (ਐੱਸ. ਆਈ. ਆਈ.) 11 ਜੂਨ ਤੱਕ ਪੰਜਾਬ ਵਲੋਂ ਆਰਡਰ ਕੀਤੀਆਂ 30 ਲੱਖ ਖੁਰਾਕਾਂ ਵਿਚੋਂ ਕੋਵੀਸ਼ੀਲਡ ਟੀਕੇ ਦੀਆਂ 1.56 ਲੱਖ ਖੁਰਾਕਾਂ ਦਾ ਅਗਲਾ ਭੰਡਾਰ 18-44 ਉਮਰ ਸਮੂਹ ਲਈ ਸਪਲਾਈ ਕਰੇਗੀ। ਹੁਣ ਤੱਕ ਪੰਜਾਬ ਨੂੰ ਇਨ੍ਹਾਂ ਵਿਚੋਂ 4.29 ਲੱਖ ਖੁਰਾਕਾਂ ਮਿਲੀਆਂ ਹਨ।

ਪੜੋ ਹੋਰ ਖਬਰਾਂ: ਸੁਨਾਰੀਆ ਜੇਲ ‘ਚ ਬੰਦ ਰਾਮ ਰਹੀਮ ਦੀ ਵਿਗੜੀ ਤਬੀਅਤ, ਲਿਆਂਦਾ ਗਿਆ ਰੋਹਤਕ PGI

-PTC News

adv-img
adv-img