Thu, Apr 25, 2024
Whatsapp

ਕੋਰੋਨਾ ਨੂੰ ਮਾਤ ਦੇਣ ਵਾਲੇ ਮਰੀਜਾਂ ਦਾ ਫੁੱਲਾਂ ਦੀ ਵਰਖਾ ਕਰਕੇ ਕੀਤਾ ਜਾ ਰਿਹੈ ਸਵਾਗਤ

Written by  Shanker Badra -- April 23rd 2020 05:53 PM
ਕੋਰੋਨਾ ਨੂੰ ਮਾਤ ਦੇਣ ਵਾਲੇ ਮਰੀਜਾਂ ਦਾ ਫੁੱਲਾਂ ਦੀ ਵਰਖਾ ਕਰਕੇ ਕੀਤਾ ਜਾ ਰਿਹੈ ਸਵਾਗਤ

ਕੋਰੋਨਾ ਨੂੰ ਮਾਤ ਦੇਣ ਵਾਲੇ ਮਰੀਜਾਂ ਦਾ ਫੁੱਲਾਂ ਦੀ ਵਰਖਾ ਕਰਕੇ ਕੀਤਾ ਜਾ ਰਿਹੈ ਸਵਾਗਤ

ਕੋਰੋਨਾ ਨੂੰ ਮਾਤ ਦੇਣ ਵਾਲੇ ਮਰੀਜਾਂ ਦਾ ਫੁੱਲਾਂ ਦੀ ਵਰਖਾ ਕਰਕੇ ਕੀਤਾ ਜਾ ਰਿਹੈ ਸਵਾਗਤ:ਪਠਾਨਕੋਟ : ਪੰਜਾਬ ‘ਚ ਜਿੱਥੇ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ‘ਚ ਲਗਾਤਾਰ ਵਾਧਾ ਹੋ ਰਿਹਾ ਹੈ,ਓਥੇ ਹੀ ਕੋਰੋਨਾ ਖੌਫ਼ ਵਿਚਾਲੇ ਅੱਜ ਪਠਾਨਕੋਟ ਅਤੇ ਮਾਨਸਾ ਤੋਂ ਰਾਹਤ ਵਾਲੀ ਖ਼ਬਰ ਸਾਹਮਣੇ ਆਈ ਹੈ। ਪਠਾਨਕੋਟ 'ਚ 5 ਮਰੀਜ਼ਾਂ ਨੇ ਕੋਰੋਨਾ 'ਤੇ ਜਿੱਤ ਹਾਸਲ ਕੀਤੀ ਹੈ ,ਉਹ ਪਠਾਨਕੋਟ ਦੀ ਸਭ ਤੋਂ ਪਹਿਲੀ ਕੋਰੋਨਾ ਪਾਜ਼ੀਟਿਵ ਮਹਿਲਾ ਮ੍ਰਿਤਕ ਰਾਜਰਾਣੀ ਦੇ ਪਰਿਵਾਰਕ ਮੈਂਬਰ ਹਨ। ਕੋਰੋਨਾ 'ਤੇ ਜਿੱਤ ਪਾਉਣ ਵਾਲੇ ਪਠਾਨਕੋਟ ਦੇ 5 ਲੋਕਾਂ ਦਾ ਅੱਜ ਸਿਵਲ ਹਸਪਤਾਲ ਪਠਾਨਕੋਟ ਵਿਖੇ ਬਣਾਏ ਗਏ ਆਈਸੋਲੇਸ਼ਨ ਵਾਰਡ ਤੋਂ ਛੁੱਟੀ ਦੇਣ ਸਮੇਂ ਪ੍ਰਸ਼ਾਸਨ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਮੈਂਬਰਾਂ ਵੱਲੋਂ ਫੁੱਲਾਂ ਦੀ ਵਰਖਾ ਅਤੇ ਤਾੜੀਆਂ ਮਾਰ ਕੇ ਹੌਸਲਾ ਅਫਜਾਈ ਕਰ ਕੇ ਘਰ ਲਈ ਰਵਾਨਾ ਕੀਤਾ ਗਿਆ। ਕੋਰੋਨਾ 'ਤੇ ਜਿੱਤ ਪਾਉਣ ਵਾਲੇ ਪੰਜ ਵਿਅਕਤੀਆਂ ਨੂੰ ਵਿਦਾਈ ਦੇਣ ਸਮੇਂ ਵਿਸ਼ੇਸ਼ ਤੌਰ 'ਤੇ ਏ.ਡੀ.ਸੀ ਜਨਰਲ ਅਭਿਜੀਤ ਕਪਲਿਸ਼ ਸਿਵਲ ਸਰਜਨ ਡਾਕਟਰ, ਵਿਨੋਦ ਸਰੀਨ ਐੱਸ.ਐਮ.ਓ, ਡਾ. ਭੁਪਿੰਦਰ ਸਿੰਘ ਹਾਜ਼ਰ ਹੋਏ। ਪਠਾਨਕੋਟ 'ਚ ਜਿਨ੍ਹਾਂ 5 ਮਰੀਜ਼ਾਂ ਨੇ ਕੋਰੋਨਾ 'ਤੇ ਜਿੱਤ ਹਾਸਲ ਕੀਤੀ ਹੈ। ਉਹ ਪਠਾਨਕੋਟ ਦੀ ਸਭ ਤੋਂ ਪਹਿਲੀ ਕੋਰੋਨਾ ਪਾਜ਼ੀਟਿਵ ਮਹਿਲਾ ਮ੍ਰਿਤਕ ਰਾਜਰਾਣੀ ਦੇ ਪਰਿਵਾਰਕ ਮੈਂਬਰ ਹਨ। ਇਸੇ ਤਰ੍ਹਾਂ ਮਾਨਸਾ ਵਿਖੇ ਜੇਰੇ ਇਲਾਜ ਮੁਹੰਮਦ ਰਫ਼ੀਕ ਅੱਜ ਕੋਰੋਨਾ ਨੂੰ ਮਾਤ ਦੇ ਕੇ ਵਾਪਸ ਬੁਢਲਾਡਾ ਮਸਜਿਦ ਵਿਖੇ ਪੁੱਜ ਗਿਆ ਹੈ। ਜਿਸ ਦਾ ਇੱਥੇ ਪੁੱਜਣ 'ਤੇ ਉਸ ਦੇ ਪਰਿਵਾਰਕ ਮੈਂਬਰਾਂ, ਮਹੱਲਾ ਵਾਸੀਆਂ ਅਤੇ ਸਿਹਤ ਵਿਭਾਗ ਦੇ ਮੁਲਾਜ਼ਮਾਂ ਨੇ ਫੁਲ ਵਰਸਾ ਕੇ ਭਰਵਾਂ ਸਵਾਗਤ ਕੀਤਾ ਹੈ। ਦੱਸ ਦੇਈਏ ਕਿ ਇਸ ਤੋਂ 2 ਦਿਨ ਪਹਿਲਾਂ ਵੀ ਬੁਢਲਾਡਾ ਵਿਖੇ ਰਹਿ ਰਹੀ ਛੱਤੀਸਗੜ੍ਹ ਦੀ ਇਕ ਪਾਜ਼ੀਟਿਵ ਮੁਸਲਿਮ ਔਰਤ ਆਇਸ਼ਾ ਦੀ ਰਿਪੋਰਟ ਵੀ ਨੈਗੇਟਿਵ ਆਈ,ਜਿਸ ਤੋਂ ਬਾਅਦ ਹੁਣ ਜ਼ਿਲ੍ਹਾ ਮਾਨਸਾ ਦੇ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 11 ਤੋਂ ਘਟਕੇ 9 ਰਹਿ ਗਈ ਹੈ। -PTCNews


Top News view more...

Latest News view more...