Thu, Apr 25, 2024
Whatsapp

ਪੰਜਾਬ ਸਰਕਾਰ ਨੇ ਸਕੂਲਾਂ ਦੇ ਖੁੱਲਣ ਦੀ ਤਰੀਕ ਦਾ ਕੀਤਾ ਐਲਾਨ

Written by  Jagroop Kaur -- October 12th 2020 08:46 PM -- Updated: October 12th 2020 08:50 PM
ਪੰਜਾਬ ਸਰਕਾਰ ਨੇ ਸਕੂਲਾਂ ਦੇ ਖੁੱਲਣ ਦੀ ਤਰੀਕ ਦਾ ਕੀਤਾ ਐਲਾਨ

ਪੰਜਾਬ ਸਰਕਾਰ ਨੇ ਸਕੂਲਾਂ ਦੇ ਖੁੱਲਣ ਦੀ ਤਰੀਕ ਦਾ ਕੀਤਾ ਐਲਾਨ

ਚੰਡੀਗੜ੍ਹ : ਕੋਰੋਨਾ ਮਹਾਮਾਰੀ ਦੇ ਮਾਮਲੇ ਘਟਣ ਤੋਂ ਬਾਅਦ ਹੁਣ ਜਿਥੇ ਸਾਰੇ ਹੀ ਜਨਤਕ ਸਥਾਨ ਖੁਲ ਰਹੇ ਨੇ ਉਥੇ ਹੀ ਹੁਣ ਪੰਜਾਬ 'ਚ ਕੋਵਿਡ-19 ਕਾਰਣ ਬੰਦ ਹੋਏ ਸਕੂਲਾਂ ਨੂੰ ਪੰਜਾਬ ਸਰਕਾਰ ਵਲੋਂ ਖੋਲ੍ਹਣ ਦਾ ਐਲਾਨ ਕੀਤਾ ਗਿਆ ਹੈ। Punjab government decides to reopen schools, swimming pools from Oct 15 ਪੰਜਾਬ ਸਰਕਾਰ ਵੱਲੋਂ ਸਕੂਲਾਂ ਨੂੰ ਸ਼ਰਤਾਂ ਸਮੇਤ ਤੌਰ 'ਤੇ ਖੋਲ੍ਹਣ ਦੀ ਪ੍ਰਵਾਨਗੀ ਦਿੱਤੀ ਗਈ ਹੈ। ਪੰਜਾਬ ਸਰਕਾਰ ਨੇ 15 ਅਕਤੂਬਰ 2020 ਤੋਂ ਸਕੂਲਾਂ ਨੂੰ ਅੰਸ਼ਕ ਤੌਰ 'ਤੇ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ ਪਰ ਇਸ ਦੇ ਨਾਲ ਹੀ ਕੁਝ ਸ਼ਰਤਾਂ ਲਗਾਈਆਂ ਗਈਆਂ ਹਨ। ਸਰਕਾਰ ਦੀ ਹਿਦਾਇਤਾਂ ਤੇ ਸ਼ਰਤਾਂ ਮੁਤਾਬਕ ਸਿਰਫ 9ਵੀਂ ਤੋਂ 12ਵੀਂ ਦੇ ਵਿਦਿਆਰਥੀ ਹੀ ਸਕੂਲ ਜਾ ਸਕਣਗੇ ਤੇ ਹਰ ਵਿਦਿਆਰਥੀ ਦੇ ਮਾਪਿਆਂ ਤੋਂ ਪ੍ਰਵਾਨਗੀ ਲੈਣੀ ਪਵੇਗੀ। ਇਸ ਬਾਰੇ ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ। ਜਿਸ ਮੁਤਾਬਕ ਸਿਰਫ 9ਵੀਂ ਤੋਂ 12ਵੀਂ ਦੇ ਵਿਦਿਆਰਥੀ ਹੀ ਸਕੂਲ ਆ ਸਕਣਗੇ ਤੇ ਇਸ ਵਾਸਤੇ ਹਰ ਵਿਦਿਆਰਥੀ ਦੇ ਮਾਪਿਆਂ ਤੋਂ ਪ੍ਰਵਾਨਗੀ ਲੈਣੀ ਪਵੇਗੀ।Punjab government decides to reopen schools, swimming pools from Oct 15  


Top News view more...

Latest News view more...