ਪੰਜਾਬ 'ਚ 24 ਘੰਟਿਆਂ 'ਚ ਕੋਰੋਨਾ ਦੇ 219 ਨਵੇਂ ਕੇਸ ਆਏ ਸਾਹਮਣੇ, ਹੁਣ ਤੱਕ 1451 ਮਾਮਲਿਆਂ ਦੀ ਪੁਸ਼ਟੀ

By Shanker Badra - May 05, 2020 6:05 pm

ਪੰਜਾਬ 'ਚ 24 ਘੰਟਿਆਂ 'ਚ ਕੋਰੋਨਾ ਦੇ 219 ਨਵੇਂ ਕੇਸ ਆਏ ਸਾਹਮਣੇ, ਹੁਣ ਤੱਕ 1451 ਮਾਮਲਿਆਂ ਦੀ ਪੁਸ਼ਟੀ:ਚੰਡੀਗੜ੍ਹ : ਕੋਰੋਨਾ ਵਾਇਰਸ ਦੁਨੀਆ ਭਰ ਸਮੇਤ ਪੂਰੇ ਪੰਜਾਬ ਵਿਚ ਵੀ ਪੈਰ ਪਸਾਰਦਾ ਜਾ ਰਿਹਾ ਹੈ। ਪੰਜਾਬ ਵਿਚ ਕੋਰੋਨਾ ਵਾਇਰਸ ਕਾਰਨ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਰੋਜ਼ਾਨਾ ਕਈ ਪਾਜ਼ੀਟਿਵ ਕੇਸ ਸਾਹਮਣੇ ਆ ਰਹੇ ਹਨ। ਕੋਰੋਨਾ ਪੀੜਤਾਂ ਦੀ ਗਿਣਤੀ ਵਿਚ ਨਿਰੰਤਰ ਹੋ ਰਹੇ ਵਾਧੇ ਨੇ ਸਮੁੱਚੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਹੈ। ਹੁਣ ਪੰਜਾਬ ਵਿੱਚ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ 1451 ਹੋ ਗਈ ਹੈ।

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿੱਚ ਅੱਜ ਕੋਰੋਨਾ ਦੇ 219 ਨਵੇਂ ਮਾਮਲੇ ਸਾਹਮਣੇ ਆਏ ਹਨ ,ਜਿਨ੍ਹਾਂ 'ਚੋਂ ਅੱਜ 188 ਸ਼ਰਧਾਲੂਆਂ ਦੀਆਂ ਰਿਪੋਰਟਾਂ ਪਾਜ਼ੀਟਿਵ ਆਈਆਂ ਹਨ। ਹੁਣ ਤੱਕ ਕੁੱਲ੍ਹ 983 ਸ਼ਰਧਾਲੂਆਂ ਦੀਆਂ ਕੋਰੋਨਾ ਰਿਪੋਰਟਾਂ ਪਾਜ਼ੀਟਿਵ ਆਈਆਂ ਹਨ। ਪੰਜਾਬ ਵਿੱਚ ਕੋਰੋਨਾ ਨਾਲ ਮੌਤਾਂ ਹੋਣ ਦੀ ਗਿਣਤੀ ਵੱਧ ਕੇ 25 ਹੋ ਗਈ ਹੈ।

ਦੱਸਣਯੋਗ ਹੈ ਕਿ ਅੱਜ ਪੰਜਾਬ 'ਚ 24 ਘੰਟਿਆਂ 'ਚ ਗੁਰਦਾਸਪੁਰ ਤੋਂ 48 , ਜਲੰਧਰ ਤੋਂ 06 ,ਕਪੂਰਥਲਾ ਤੋਂ 05 , ਪਟਿਆਲਾ ਤੋਂ 01 , ਲੁਧਿਆਣਾ ਤੋਂ 14 ,ਸ੍ਰੀ ਮੁਕਤਸਰ ਸਾਹਿਬ ਤੋਂ 15 , ਫਾਜ਼ਿਲਕਾ ਤੋਂ 34 ,ਫਰੀਦਕੋਟ ਤੋਂ 27 , ਸੰਗਰੂਰ ਤੋਂ 22 ,ਤਰਨ ਤਾਰਨ ਤੋਂ 47 ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਵੀ ਕੋਰੋਨਾ ਹੋਣ ਦੀ ਪੁਸ਼ਟੀ ਹੋਈ ਹੈ।

ਦੱਸ ਦਈਏ ਕਿ ਇਸ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ ‘ਚ 1451 ਪਾਜ਼ੀਟਿਵ ਮਾਮਲੇ ਪਾਏ ਗਏ ਹਨ। ਇਨ੍ਹਾਂ ‘ਚ ਅੰਮ੍ਰਿਤਸਰ – 218 , ਜਲੰਧਰ – 134, ਲੁਧਿਆਣਾ – 124, ਮੋਹਾਲੀ – 95 ,ਹੁਸ਼ਿਆਰਪੁਰ – 88 , ਪਟਿਆਲਾ – 87, ਤਰਨ ਤਾਰਨ - 87 , ਨਵਾਂਸ਼ਹਿਰ – 85 , ਸੰਗਰੂਰ – 85 , ਗੁਰਦਾਸਪੁਰ - 84 , ਸ੍ਰੀ ਮੁਕਤਸਰ ਸਾਹਿਬ – 64 , ਫਰੀਦਕੋਟ – 45 , ਫਿਰੋਜ਼ਪੁਰ - 42 ,ਫਾਜ਼ਿਲਕਾ - 38 ,ਬਠਿੰਡਾ -36 , ਮੋਗਾ – 28 , ਪਠਾਨਕੋਟ – 27 , ਬਰਨਾਲਾ -19 , ਕਪੂਰਥਲਾ – 18 ,ਮਾਨਸਾ – 17, ਫਤਿਹਗੜ੍ਹ ਸਾਹਿਬ – 16 ,ਰੋਪੜ – 14 , ਪਾਜ਼ੀਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਜਾਨਲੇਵਾ ਵਾਇਰਸ ਕਾਰਨ ਪੰਜਾਬ ‘ਚ 25 ਮੌਤਾਂ ਹੋ ਚੁੱਕੀਆਂ ਹਨ ਅਤੇ 133 ਮਰੀਜ਼ ਠੀਕ ਹੋ ਚੁੱਕੇ ਹਨ।
-PTCNews

adv-img
adv-img