Advertisment

ਪੰਜਾਬ 'ਚ 24 ਘੰਟਿਆਂ 'ਚ ਕੋਰੋਨਾ ਦੇ 87 ਨਵੇਂ ਕੇਸ ਆਏ ਸਾਹਮਣੇ, ਹੁਣ ਤੱਕ 1731 ਮਾਮਲਿਆਂ ਦੀ ਪੁਸ਼ਟੀ

author-image
Shanker Badra
Updated On
New Update
ਪੰਜਾਬ 'ਚ 24 ਘੰਟਿਆਂ 'ਚ ਕੋਰੋਨਾ ਦੇ 87 ਨਵੇਂ ਕੇਸ ਆਏ ਸਾਹਮਣੇ, ਹੁਣ ਤੱਕ 1731 ਮਾਮਲਿਆਂ ਦੀ ਪੁਸ਼ਟੀ
Advertisment
ਪੰਜਾਬ 'ਚ 24 ਘੰਟਿਆਂ 'ਚ ਕੋਰੋਨਾ ਦੇ 87 ਨਵੇਂ ਕੇਸ ਆਏ ਸਾਹਮਣੇ, ਹੁਣ ਤੱਕ 1731 ਮਾਮਲਿਆਂ ਦੀ ਪੁਸ਼ਟੀ:ਚੰਡੀਗੜ੍ਹ : ਕੋਰੋਨਾ ਵਾਇਰਸ ਦੁਨੀਆ ਭਰ ਸਮੇਤ ਪੂਰੇ ਪੰਜਾਬ ਵਿਚ ਵੀ ਪੈਰ ਪਸਾਰਦਾ ਜਾ ਰਿਹਾ ਹੈ। ਪੰਜਾਬ ਵਿਚ ਕੋਰੋਨਾ ਵਾਇਰਸ ਕਾਰਨ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਰੋਜ਼ਾਨਾ ਕਈ ਪਾਜ਼ੀਟਿਵ ਕੇਸ ਸਾਹਮਣੇ ਆ ਰਹੇ ਹਨ। ਕੋਰੋਨਾ ਪੀੜਤਾਂ ਦੀ ਗਿਣਤੀ ਵਿਚ ਨਿਰੰਤਰ ਹੋ ਰਹੇ ਵਾਧੇ ਨੇ ਸਮੁੱਚੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਹੈ। ਹੁਣ ਪੰਜਾਬ ਵਿੱਚ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ 1731 ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿੱਚ 24 ਘੰਟਿਆਂ 'ਚ ਅੱਜ ਕੋਰੋਨਾ ਦੇ87ਨਵੇਂ ਮਾਮਲੇ ਸਾਹਮਣੇ ਆਏ ਹਨ ,ਜਿਨ੍ਹਾਂ 'ਚੋਂ ਤਰਨ ਤਾਰਨ ਤੋਂ 11 ,ਗੁਰਦਾਸਪੁਰ ਤੋਂ 24 ,ਬਰਨਾਲਾ ਤੋਂ 01 ,ਮੋਹਾਲੀ ਤੋਂ 18 , ਬਠਿੰਡਾ ਤੋਂ 01 , ਮਾਨਸਾ ਤੋਂ 01 , ਜਲੰਧਰ ਤੋਂ 11,ਫਤਿਹਗੜ੍ਹ ਸਾਹਿਬ – 04 , ਅੰਮ੍ਰਿਤਸਰ ਤੋਂ 11 ,ਕਪੂਰਥਲਾ – 05 ,ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ। ਦੱਸ ਦਈਏ ਕਿ ਇਸ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ ‘ਚ 1731 ਪਾਜ਼ੀਟਿਵ ਮਾਮਲੇ ਪਾਏ ਗਏ ਹਨ। ਇਨ੍ਹਾਂ ‘ਚ ਅੰਮ੍ਰਿਤਸਰ – 287 , ਜਲੰਧਰ – 158, ਤਰਨ ਤਾਰਨ - 157 , ਲੁਧਿਆਣਾ – 125,ਗੁਰਦਾਸਪੁਰ - 115 ,ਨਵਾਂਸ਼ਹਿਰ – 95 , ਪਟਿਆਲਾ – 95 , ਹੁਸ਼ਿਆਰਪੁਰ – 89 , ਸੰਗਰੂਰ – 88 , ਸ੍ਰੀ ਮੁਕਤਸਰ ਸਾਹਿਬ – 65 , ਮੋਗਾ – 56 , ਫਰੀਦਕੋਟ – 45 , ਫਿਰੋਜ਼ਪੁਰ - 43 , ਬਠਿੰਡਾ - 40 , ਫਾਜ਼ਿਲਕਾ - 39 , ਪਠਾਨਕੋਟ – 27 , ਫਤਿਹਗੜ੍ਹ ਸਾਹਿਬ – 24 , ਕਪੂਰਥਲਾ – 23 ,ਬਰਨਾਲਾ - 21 , ਮਾਨਸਾ ਤੋਂ 20 ,ਰੋਪੜ ਤੋਂ 16 ਪਾਜ਼ੀਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਜਾਨਲੇਵਾ ਵਾਇਰਸ ਕਾਰਨ ਪੰਜਾਬ ‘ਚ 29 ਮੌਤਾਂ ਹੋ ਚੁੱਕੀਆਂ ਹਨ ਅਤੇ 152 ਮਰੀਜ਼ ਠੀਕ ਹੋ ਚੁੱਕੇ ਹਨ। -PTCNews-
coronavirus coronavirus-punjab
Advertisment

Stay updated with the latest news headlines.

Follow us:
Advertisment