Advertisment

ਰੋਡਵੇਜ਼ ਦੇ ਕਰਮਚਾਰੀਆਂ ਨੂੰ ਰਾਜਾ ਵੜਿੰਗ ਨੇ CM ਚੰਨੀ ਨਾਲ ਮੁਲਾਕਾਤ ਦਾ ਦਿੱਤਾ ਭਰੋਸਾ

author-image
Riya Bawa
Updated On
New Update
ਰੋਡਵੇਜ਼ ਦੇ ਕਰਮਚਾਰੀਆਂ ਨੂੰ ਰਾਜਾ ਵੜਿੰਗ ਨੇ CM ਚੰਨੀ ਨਾਲ ਮੁਲਾਕਾਤ ਦਾ ਦਿੱਤਾ ਭਰੋਸਾ
Advertisment
publive-image
Advertisment
ਚੰਡੀਗੜ੍ਹ : ਅੱਜ ਚੰਡੀਗੜ੍ਹ ਵਿਖੇ ਟ੍ਰਾੰਸਪੋਰਟ ਵਿਭਾਗ ਦੇ ਮੰਤਰੀ ਰਾਜਾ ਵੜਿੰਗ ਵੱਲੋਂ ਰੋਡਵੇਜ਼ ਮੁਲਾਜ਼ਮਾਂ ਨਾਲ ਮੀਟਿੰਗ ਕੀਤੀ ਗਈ। ਇਸ ਬੈਠਕ ਤੋਂ ਬਾਅਦ ਪੰਜਾਬ ਰੋਡਵੇਜ਼ ਦੇ ਨੇ ਮੁਲਾਜ਼ਮਾਂ ਨੇ ਬੁੱਧਵਾਰ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮੁਲਾਕਾਤ ਦੇ ਭਰੋਸੇ ਤੋਂ ਬਾਅਦ ਅੰਦੋਲਨ ਬੰਦ ਕਰਨ ਦਾ ਐਲਾਨ ਕੀਤਾ। ਦੱਸ ਦੇਈਏ ਕਿ ਅੱਜ ਰੋਡਵੇਜ਼ ਮੁਲਾਜ਼ਮਾਂ ਵਲੋਂ 10 ਤੋਂ 2 ਵਜੇ ਤੱਕ ਤਾਂ ਬਸ ਸਟੈਂਡ ਬੰਦ ਕਰਨ ਐਲਾਨ ਕੀਤਾ ਗਿਆ ਸੀ ਜੋ ਕਿ ਹੁਣ ਸੱਦਾ ਮੁਲਤਵੀ ਕਰ ਦਿੱਤਾ ਹੈ। Passengers suffer as Punjab Roadways staff go on strike in Ludhiana - Hindustan Times ਪੰਜਾਬ ਰੋਡਵੇਜ਼ ਸਟਾਫ ਅਤੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਦਰਮਿਆਨ ਹੋਈ ਮੀਟਿੰਗ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ। ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਰੋਡਵੇਜ਼ ਮੁਲਾਜ਼ਮਾਂ ਨੂ 12 ਅਕਤੂਬਰ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮੁਲਾਕਾਤ ਦਾ ਭਰੋਸਾ ਦਿੱਤਾ। ਇਸ ਤਰ੍ਹਾਂ, ਪ੍ਰਦਰਸ਼ਨ ਕਰ ਰਹੇ ਕਰਮਚਾਰੀਆਂ ਨੇ ਪੰਜਾਬ ਦੇ ਬੱਸ ਅੱਡਿਆਂ ਨੂੰ ਚਾਰ ਘੰਟਿਆਂ ਲਈ ਬੰਦ ਕਰਨ ਦਾ ਸੱਦਾ ਮੁਲਤਵੀ ਕਰ ਦਿੱਤਾ ਹੈ। ਰੋਡਵੇਜ਼ ਸਟਾਫ ਹੁਣ ਅਗਲੀ ਕਾਰਵਾਈ ਦਾ ਫੈਸਲਾ ਪੰਜਾਬ ਦੇ ਮੁੱਖ ਮੰਤਰੀ ਨੂੰ ਮਿਲਣ ਤੋਂ ਬਾਅਦ ਹੀ ਕਰੇਗਾ। ਠੇਕਾ ਆਧਾਰਤ ਕਰਮਚਾਰੀ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਹੜਤਾਲ 'ਤੇ ਹਨ। Striking Punjab roadways staff to meet CM Capt Amarinder Singh today - Hindustan Times ਪਿਛਲੇ ਕੁਝ ਮਹੀਨਿਆਂ ਵਿੱਚ, ਪੰਜਾਬ ਸਰਕਾਰ ਨੂੰ ਛੇਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਹੋਣ ਤੋਂ ਬਾਅਦ ਲਗਾਤਾਰ ਵਿਰੋਧ ਪ੍ਰਦਰਸ਼ਨਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਜਦੋਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਨਿਯੁਕਤ ਕੀਤਾ ਗਿਆ ਹੈ, ਕਰਮਚਾਰੀ ਨਵ-ਨਿਯੁਕਤ ਮੁੱਖ ਮੰਤਰੀ ਨੂੰ ਆਪਣੀਆਂ ਮੰਗਾਂ ਪੂਰੀਆਂ ਕਰਨ ਲਈ ਕਹਿ ਰਹੇ ਹਨ। Bus services in Punjab hit as roadways contractual staff goes on strike - Hindustan Times publive-image -PTC News-
punjab-roadways punjab amrinder-singh-raja-warring charanjit-singh-channi punjab-roadways-staff
Advertisment

Stay updated with the latest news headlines.

Follow us:
Advertisment