Sat, Apr 20, 2024
Whatsapp

ਸਮਾਣਾ ਸਦਰ ਦੇ SHO ਦੀ ਭਿਆਨਕ ਸੜਕ ਹਾਦਸੇ ’ਚ ਹੋਈ ਮੌਤ , 2 ਗੰਭੀਰ ਜ਼ਖਮੀ

Written by  Shanker Badra -- June 09th 2018 11:07 AM
ਸਮਾਣਾ ਸਦਰ ਦੇ SHO ਦੀ ਭਿਆਨਕ ਸੜਕ ਹਾਦਸੇ ’ਚ ਹੋਈ ਮੌਤ , 2 ਗੰਭੀਰ ਜ਼ਖਮੀ

ਸਮਾਣਾ ਸਦਰ ਦੇ SHO ਦੀ ਭਿਆਨਕ ਸੜਕ ਹਾਦਸੇ ’ਚ ਹੋਈ ਮੌਤ , 2 ਗੰਭੀਰ ਜ਼ਖਮੀ

ਸਮਾਣਾ ਸਦਰ ਦੇ SHO ਦੀ ਭਿਆਨਕ ਸੜਕ ਹਾਦਸੇ ’ਚ ਹੋਈ ਮੌਤ , 2 ਗੰਭੀਰ ਜ਼ਖਮੀ:ਜ਼ਿਲ੍ਹਾ ਪਟਿਆਲਾ ਦੇ ਸਮਾਣਾ ਵਿੱਚ ਬੀਤੀ ਰਾਤ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ।ਇਸ ਹਾਦਸੇ ਦੌਰਾਨ ਸਮਾਣਾ ਸਦਰ ਦੇ ਐੱਸ.ਐਚ.ਓ ਹਰਸ਼ਰਨਦੀਪ ਸਿੰਘ ਦੀ ਮੌਤ ਹੋ ਗਈ ਹੈ।punjab Samana Sadar SHO road accident death,2 Injuredਐੱਸ.ਐਚ.ਓ ਦੀ ਔਡੀ ਕਾਰ ਦੀ 2 ਟਰੱਕਾਂ ਨਾਲ ਜਬਰਦਸਤ ਟੱਕਰ ਹੋ ਗਈ ਹੈ।ਜਾਣਕਾਰੀ ਅਨੁਸਾਰ ਕਾਰ ਸਰੀਏ ਦੇ ਭਰੇ ਟਰੱਕ ਅਤੇ ਕਬਾੜ ਦਾ ਲੋਹਾ ਲੈ ਜਾ ਰਹੇ 2 ਟਰੱਕਾਂ ਦੀ ਚਪੇਟ ਵਿੱਚ ਆ ਗਈ ਹੈ।ਐੱਸ.ਐਚ.ਓ ਹਰਸ਼ਰਨਦੀਪ ਸਿੰਘ ਔਡੀ ਕਾਰ ਵਿੱਚ ਡਰਾਈਵਰ ਦੇ ਨਾਲ ਵਾਲੀ ਸੀਟ ’ਤੇ ਸਵਾਰ ਸਨ।punjab Samana Sadar SHO road accident death,2 Injuredਦੱਸਿਆ ਜਾਂਦਾ ਹੈ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ।ਹਾਦਸੇ ਦੌਰਾਨ ਐੱਸ.ਐਚ.ਓ ਹਰਸ਼ਰਨਦੀਪ ਸਿੰਘ ਨਾਲ ਸਵਾਰ ਦੋ ਹੋਰ ਜਣੇ ਵੀ ਗੰਭੀਰ ਜ਼ਖ਼ਮੀ ਹੋਏ ਸਨ।ਜ਼ਖ਼ਮੀਆਂ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ ਹੈ।punjab Samana Sadar SHO road accident death,2 Injuredਦੱਸਿਆ ਜਾਂਦਾ ਹੈ ਕਿ ਐੱਸ.ਐਚ.ਓ ਹਰਸ਼ਰਨਦੀਪ ਸਿੰਘ ਰਿਟਾਇਰਡ ਐਸ.ਪੀ. ਜਗਜੀਤ ਸਿੰਘ ਦੇ ਇਕਲੌਤੇ ਪੁੱਤਰ ਸਨ ਤੇ ਮੌਜੂਦਾ ਏਆਈਜੀ ਇੰਟੈਲੀਜੈਂਸ ਵਰਿੰਦਰਪਾਲ ਸਿੰਘ ਦੇ ਜਵਾਈ ਸਨ। https://www.facebook.com/ptcnewsonline/videos/1862492660437461/ -PTCNews


Top News view more...

Latest News view more...