ਸਕੂਲੀ ਵਰਦੀਆਂ ਕੇਂਦਰੀ ਟੈਂਡਰ ਦੀ ਬਜਾਏ ਸਕੂਲ ਮੈਨੇਜਮੈਂਟ ਕਮੇਟੀਆਂ ਰਾਹੀਂ ਖਰੀਦੀਆਂ ਜਾਣ : ਡਾ ਚੀਮਾ ਨੇ ਮੁੱਖ ਮੰਤਰੀ ਨੂੰ ਲਿਖਿਆ ਪੱਤਰ

By Shanker Badra - January 25, 2019 11:01 am

ਸਕੂਲੀ ਵਰਦੀਆਂ ਕੇਂਦਰੀ ਟੈਂਡਰ ਦੀ ਬਜਾਏ ਸਕੂਲ ਮੈਨੇਜਮੈਂਟ ਕਮੇਟੀਆਂ ਰਾਹੀਂ ਖਰੀਦੀਆਂ ਜਾਣ : ਡਾ ਚੀਮਾ ਨੇ ਮੁੱਖ ਮੰਤਰੀ ਨੂੰ ਲਿਖਿਆ ਪੱਤਰ:ਚੰਡੀਗੜ੍ਹ : ਪੰਜਾਬ ਸਰਕਾਰ ਦੇ ਮਿਡਲ ਅਤੇ ਸੀਨੀਅਰ ਸੈਕੇਂਡਰੀ ਸਕੂਲਾਂ ਵਿਚ ਪੜ ਰਹੇ ਵਿਦਿਆਰਥੀਆਂ ਨੂੰ ਸਕੂਲੀ ਵਰਦੀਆਂ ਨਹੀਂ ਮਿਲੀਆਂ ਹਨ।ਜਿਸ ਸਬੰਧੀ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਪੱਤਰ ਲਿਖਿਆ ਹੈ।ਡਾ. ਦਲਜੀਤ ਸਿੰਘ ਚੀਮਾ ਵੱਲੋਂ ਲਿਖਿਆ ਪੱਤਰ ਹੇਠ ਲਿਖੇ ਅਨੁਸਾਰ ਹੈ।

  Punjab school children Uniforms Regarding Dr. Daljit Cheema Cm Written letter ਸਕੂਲੀ ਵਰਦੀਆਂ ਕੇਂਦਰੀ ਟੈਂਡਰ ਦੀ ਬਜਾਏ ਸਕੂਲ ਮੈਨੇਜਮੈਂਟ ਕਮੇਟੀਆਂ ਰਾਹੀਂ ਖਰੀਦੀਆਂ ਜਾਣ : ਡਾ ਚੀਮਾ ਨੇ ਮੁੱਖ ਮੰਤਰੀ ਨੂੰ ਲਿਖਿਆ ਪੱਤਰ

1. ਪੰਜਾਬ ਦੇ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਦੇ ਅੱਠਵੀਂ ਤੱਕ ਦੇ ਵਿਦਿਆਰੀਆਂ ਲਈ ਮੁਫਤ ਵਰਦੀਆਂ ਦਿੱਤੀਆਂ ਜਾਂਦੀਆਂ ਹਨ।

2. ਇਹ ਵਰਦੀਆਂ ਕੇਂਦਰ ਸਰਕਾਰ ਦੀ ਪੁਰਾਣੀ ਐਸ.ਐਸ.ਏ ਸਕੀਮ ਤਹਿਤ ਸ਼ੁਰੂ ਕੀਤੀਆਂ ਗਈਆਂ ਸਨ ਅਤੇ ਇਸ ਸਕੀਮ ਦੀਆਂ ਹਦਾਇਤਾਂ ਅਨੁਸਾਰ ਵਰਦੀਆਂ ਖ੍ਰੀਦਣ ਦਾ ਕੰਮ ਸਕੂਲ ਮੁਖੀ ਅਤੇ ਸਕੂਲ ਮੈਨੇਜਮੈਂਟ ਕਮੇਟੀ ਵੱਲੋਂ ਕੀਤਾ ਜਾਂਦਾ ਸੀ।

3. ਹੁਣ ਕੇਂਦਰ ਸਰਕਾਰ ਦੀ ਇਹ ਸਕੀਮ Samagra Shiksha ਸਕੀਮ ਦਾ ਹਿੱਸਾ ਬਣ ਚੁੱਕੀ ਹੈ।

4. ਇਸ ਵੇਲੇ ਇਸ ਸਕੀਮ ਤਹਿਤ ਪ੍ਰਤੀ ਵਿਦਿਆਰਥੀ 600/- ਰੁਪਏ ਦੇ ਹਿਸਾਬ ਨਾਲ 12 ਲੱਖ ਦੇ ਕਰੀਬ ਵਿਦਿਆਰਥੀਆਂ ਲਈ 72 ਕਰੋੜ ਰੁਪਏ ਦੀ ਲਾਗਤ ਨਾਲ ਵਰਦੀਆਂ ਮੁਹੱਈਆ ਕਰਵਾਈਆਂ ਜਾਣੀਆਂ ਹਨ।

5. ਇਹ ਵਰਦੀਆਂ ਅੱਠਵੀਂ ਤੱਕ ਦੀਆਂ ਸਾਰੀਆਂ ਲੜਕੀਆਂ ਅਤੇ ਅਨੁਸੂਚਿਤ ਜਾਤੀ ਅਤੇ ਪੱਛੜੀਆਂ ਸ਼੍ਰੈਣੀਆਂ ਨਾਲ ਸਬੰਧਤ ਲੜਕਿਆਂ ਨੂੰ ਹੀ ਦਿੱਤੀਆਂ ਜਾਂਦੀਆਂ ਹਨ।

6. ਜਨਰਲ ਸ਼੍ਰੈਣੀ ਦੇ ਲੜਕੇ ਇਹ ਮੁਫਤ ਵਰਦੀ ਹਾਸਲ ਨਹੀਂ ਕਰ ਸਕਦੇ ਭਾਵੇਂ ਉਹ ਗਰੀਬ ਪਰਿਵਾਰ ਨਾਲ ਹੀ ਸਬੰਧਤ ਹੋਣ ਫਿਰ ਵੀ ਉਹਨਾਂ ਨੂੰ ਆਪਣੀ ਵਰਦੀ ਆਪ ਖ੍ਰੀਦਣੀ ਪੈਂਦੀ ਹੈ।

7. ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਵਰਦੀਆਂ ਦੇ ਰੰਗ ਵੱਖਰੇ-ਵੱਖਰੇ ਹਨ।ਸਕੁਲ ਪੱਧਰ ਤੇ ਸਕੂਲ ਮੁਖੀ ਅਤੇ ਸਕੂਲ ਮੈਨੇਜਮੈਂਟ ਕਮੇਟੀਆਂ ਨੇ ਇਸ ਸਬੰਧੀ ਆਪੋ-ਆਪਣੇ ਫੈਸਲੇ ਲਏ ਹੋਏ ਹਨ।

8. ਕੇਂਦਰੀ ਟੈਂਡਰ ਰਾਹੀਂ ਹਰ ਸਕੂਲ ਵਿੱਚ ਚੱਲ ਰਹੀ ਵੱਖਰੀ-ਵੱਖਰੀ ਵਰਦੀ ਅਨੁਸਾਰ ਖ੍ਰੀਦ ਸੰਭਵ ਨਹੀਂ ਪਰ ਅਗਰ ਕਿਸੇ ਇੱਕ ਡਿਜਾਇਨ ਅਤੇ ਰੰਗ ਦੀ ਵਰਦੀ ਖ੍ਰੀਦੀ ਗਈ ਤਾਂ ਇਸ ਨਾਲ ਵਿਦਿਆਰਥੀਆਂ ਦੀ ਪੁਰਾਣੀ ਵਰਦੀ ਬਿਨਾਂ ਕਿਸੇ ਕਾਰਨ ਦੇ ਕੰਡਮ ਹੋ ਜਾਵੇਗੀ।

9. ਜਿਹੜੇ ਜਨਰਲ ਸ਼੍ਰੈਣੀ ਦੇ ਵਿਦਿਆਰਥੀ ਆਪਣੀ ਵਰਦੀ ਆਪ ਖ੍ਰੀਦਦੇ ਹਨ।ਉਹਨਾਂ ਨੂੰ ਬਿਨਾਂ ਵਜ੍ਹਾ ਨਵੀਂ ਵਰਦੀ ਫਿਰ ਖ੍ਰੀਦਣੀ ਪਵੇਗੀ ਨਹੀਂ ਤਾਂ ਸਕੂਲ ਵਿੱਚ ਰੰਗ ਬਰੰਗੀਆਂ ਵਰਦੀਆਂ ਵਾਲੇ ਬੱਚੇ ਨਜ਼ਰ ਆਉਣਗੇ।ਇਹਨਾਂ ਵਿਦਿਆਰਥੀਆਂ ਦੀ ਗਿਣਤੀ ਵੀ ਲੱਖਾਂ ਵਿੱਚ ਹੈ।

10. ਵਰਦੀਆਂ ਸਪਲਾਈ ਕਰਨ ਦੇ ਕੰਮ ਵਿੱਚ ਪਹਿਲਾਂ ਹੀ ਬੇਹਿਸਾਬ ਦੇਰੀ ਹੋ ਚੁੱਕੀ ਹੈ ਅਤੇ ਹਾਲੇ ਕੇਂਦਰੀ ਟੈਂਡਰ ਕਰਨ ਵਿੱਚ ਵੀ ਕਾਫੀ ਲੰਮਾ ਸਮਾ ਲੱਗੇਗਾ।ਜਿਹੜੀ ਵੀ ਕੰਪਨੀ 12 ਲੱਖ ਵਰਦੀਆਂ ਦਾ ਠੇਕਾ ਲਵੇਗੀ, ਉਸ ਨੂੰ ਸਪਲਾਈ ਕਰਨ ਲਈ ਕਈ ਮਹੀਨੇ ਦਾ ਸਮਾਂ ਵੀ ਲੱਗੇਗਾ।

11. ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਦੀਆਂ ਵਰਦੀਆਂ ਦਾ ਕੰਮ ਸਥਾਨਕ ਪੱਧਰ ਤੋਂ ਖੋਹ ਕੇ ਕਿਸੇ ਇੱਕ ਕੰਪਨੀ ਨੂੰ ਦੇਣ ਨਾਲ ਹਜ਼ਾਰਾਂ ਦੀ ਗਿਣਤੀ ਵਿੱਚ ਕੰਮ ਕਰ ਰਹੇ ਛੋਟੇ ਕਾਰੋਬਾਰੀਆਂ ਅਤੇ ਸਥਾਨਕ ਸੈਲਫ-ਹੈਲਪ ਗਰੁੱਪਾਂ ਨੂੰ ਭਾਰੀ ਨੁਕਸਾਨ ਹੋਵੇਗਾ।

12. ਜਦੋਂ ਸਕੂਲ ਪੱਧਰ 'ਤੇ ਖ੍ਰੀਦ ਕੀਤੀ ਜਾਂਦੀ ਹੈ ਤਾਂ ਪ੍ਰਬੰਧਕ ਬੱਚਿਆਂ ਦੇ ਨਾਪ ਦੇ ਅਨੁਸਾਰ ਸਹੀ ਨਾਪ ਦੀਆਂ ਵਰਦੀਆਂ ਤਿਆਰ ਕਰਵਾ ਲੈਂਦੇ ਹਨ ਪਰ ਕੇਂਦਰੀ ਟੈਂਡਰ ਰਾਹੀਂ 12 ਲੱਖ ਬੱਚਿਆਂ ਲਈ ਇਹ ਸੰਭਵ ਨਹੀਂ।

13. ਅਗਰ ਕੇਂਦਰੀ ਟੈਂਡਰ ਰਾਹੀਂ ਚੁਣੀ ਗਈ ਕੰਪਨੀ ਨੂੰ ਅਗਲੇ ਸਾਲ ਟੈਂਡਰ ਨਹੀਂ ਮਿਲਿਆ ਤਾਂ ਫਿਰ ਨਵੀਂ ਕੰਪਨੀ ਉਹੀ ਡਿਜਾਇਨ ਕਿਵੇਂ ਸਪਲਾਈ ਕਰੇਗੀ? ਇਸ ਦਾ ਮਤਲਬ ਕਿ ਅਗਲੇ ਸਾਲ ਫਿਰ ਪੁਰਾਣੀ ਵਰਦੀ ਕੰਡਮ ਹੋ ਜਾਵੇਗੀ।

  Punjab school children Uniforms Regarding Dr. Daljit Cheema Cm Written letter ਸਕੂਲੀ ਵਰਦੀਆਂ ਕੇਂਦਰੀ ਟੈਂਡਰ ਦੀ ਬਜਾਏ ਸਕੂਲ ਮੈਨੇਜਮੈਂਟ ਕਮੇਟੀਆਂ ਰਾਹੀਂ ਖਰੀਦੀਆਂ ਜਾਣ : ਡਾ ਚੀਮਾ ਨੇ ਮੁੱਖ ਮੰਤਰੀ ਨੂੰ ਲਿਖਿਆ ਪੱਤਰ

ਉਪਰੋਕਤ ਤੱਥਾਂ ਦੇ ਮੱਦੇਨਜ਼ਰ ਮੈਂ ਮਹਿਸੂਸ ਕਰਦਾ ਹਾਂ ਕਿ ਸਿੱਖਿਆ ਵਿਭਾਗ ਦਾ ਕੇਂਦਰੀ ਟੈਂਡਰ ਰਾਹੀਂ ਸੂਕਲਾਂ ਦੀਆਂ ਵਰਦੀਆਂ ਖ੍ਰੀਦਣ ਦਾ ਫੈਸਲਾ ਕਿਸੇ ਤਰ•ਾਂ ਵੀ ਉਚਿਤ ਨਹੀਂ।ਜਿੱਥੇ ਇਹ ਐਸ.ਐਸ.ਏ ਸਕੀਮ (ਹੁਣ Samagra Sikhsha) ਦੀਆਂ ਵਰਦੀਆਂ ਸਪਲਾਈ ਕਰਨ ਦੀਆਂ ਹਦਾਇਤਾਂ ਦੀ ਉਲੰਘਣਾ ਹੈ, ਉਥੇ ਇਸ ਪ੍ਰਕ੍ਰਿਆ ਨਾਲ ਬੇਲੋੜੀ ਦੇਰੀ ਵੀ ਹੋਵੇਗੀ।ਪੁਰਾਣੀਆਂ ਵਰਦੀਆਂ ਬੇਕਾਰ ਹੋਣਗੀਆਂ ਅਤੇ ਜਨਰਲ ਸ਼੍ਰੈਣੀ ਦੇ ਗਰੀਬ ਵਿਦਿਆਰਥੀਆਂ 'ਤੇ ਬੇਤਹਾਸ਼ਾ ਬੋਝ ਬਣੇਗਾ।

  Punjab school children Uniforms Regarding Dr. Daljit Cheema Cm Written letter ਸਕੂਲੀ ਵਰਦੀਆਂ ਕੇਂਦਰੀ ਟੈਂਡਰ ਦੀ ਬਜਾਏ ਸਕੂਲ ਮੈਨੇਜਮੈਂਟ ਕਮੇਟੀਆਂ ਰਾਹੀਂ ਖਰੀਦੀਆਂ ਜਾਣ : ਡਾ ਚੀਮਾ ਨੇ ਮੁੱਖ ਮੰਤਰੀ ਨੂੰ ਲਿਖਿਆ ਪੱਤਰ

ਮੈਨੂੰ ਉਮੀਦ ਹੈ ਕਿ ਤੁਸੀਂ ਦਖਲ ਦੇ ਕੇ ਸਿੱਖਿਆ ਮਹਿਕਮੇ ਦੇ ਇਸ ਗਲਤ ਫੈਸਲੇ ਨੂੰ ਰੋਕ ਕੇ ਪੁਰਾਣੀ ਪ੍ਰਥਾ ਅਨੁਸਾਰ ਸਕੂਲ ਮੁਖੀਆਂ ਅਤੇ ਮੈਨੇਜਮੈਂਟ ਕਮੇਟੀਆਂ ਨੂੰ ਸਥਾਨਕ ਪੱਧਰ 'ਤੇ ਵਰਦੀਆਂ ਖ੍ਰੀਦਣ ਲਈ ਦਿਸ਼ਾ-ਨਿਰਦੇਸ਼ ਜਾਰੀ ਕਰੋਗੇ।
-PTCNews

adv-img
adv-img