Fri, Apr 26, 2024
Whatsapp

ਪੰਜਾਬ ਸਕੂਲ ਸਿੱਖਿਆ ਬੋਰਡ ਦਾ ਵਿਦਿਆਰਥੀਆਂ ਲਈ ਨਵਾਂ ਫਰਮਾਨ!

Written by  Joshi -- November 11th 2017 05:46 PM -- Updated: November 11th 2017 05:55 PM
ਪੰਜਾਬ ਸਕੂਲ ਸਿੱਖਿਆ ਬੋਰਡ ਦਾ ਵਿਦਿਆਰਥੀਆਂ ਲਈ ਨਵਾਂ ਫਰਮਾਨ!

ਪੰਜਾਬ ਸਕੂਲ ਸਿੱਖਿਆ ਬੋਰਡ ਦਾ ਵਿਦਿਆਰਥੀਆਂ ਲਈ ਨਵਾਂ ਫਰਮਾਨ!

Punjab school education board: ਪੰਜਾਬ ਸਕੂਲ ਸਿੱਖਿਆ ਬੋਰਡ ਨੇ ਇੱਕ ਨਵਾਂ ਫੈਸਲਾ ਲੈਂਦਿਆਂ ਕਿਹਾ ਹੈ ਕਿ ਅਕਾਦਮਿਕ ਸਾਲ 2017-18 ਤੋਂ ਮੈਟ੍ਰਿਕ/ਬਾਰ੍ਹਵੀਂ ਸ਼੍ਰੇਣੀ ਲਈ ਗਰੇਡਿੰਗ ਵਾਲੇ ਵਿਸ਼ਿਆਂ ਦੀ ਲਿਖਤੀ ਤੇ ਪ੍ਰਯੋਗੀ ਪ੍ਰੀਖਿਆ ਦਾ ਸੰਚਾਲਨ ਜਾਂ ਮੁਲਾਂਕਣ ਬਾਕੀ ਮੁੱਖ ਵਿਸ਼ਿਆਂ ਦੀ ਤਰਜ਼ 'ਤੇ ਬਾਹਰੀ ਤੌਰ 'ਤੇ ਕਰਵਾਇਆ ਜਾਇਆ ਕਰੇਗਾ। ਉਹਨਾਂ ਕਿਹਾ ਕਿ ਇਹਨ ਅੰਕ ਮੁੱਖ ਵਿਸ਼ਿਆਂ ਦੇ ਅੰਕਾਂ ਵਿਚ ਨਹੀਂ ਜੋੜੇ ਜਾਇਆ ਕਰਨਗੇ। Punjab school education board ਦਾ ਵਿਦਿਆਰਥੀਆਂ ਲਈ ਨਵਾਂ ਫਰਮਾਨ!ਮਿਲੀ ਜਾਣਕਾਰੀ ਅਨੁਸਾਰ, ਬੋਰਡ ਦੇ ਬੁਲਾਰੇ ਨੇ ਕਿਹਾ ਹੈ ਕਿ ਸਿਲੇਬਸ 'ਚ ਜੋ ਚੋਣਵੇਂ ਵਿਸ਼ੇ ਹਨ, ਉਹਨਾਂ ਦੀ ਲਿਖਤੀ ਪ੍ਰੀਖਿਆ ਚਾਲੂ ਪ੍ਰਥਾ ਅਨੁਸਾਰ ਹੀ ਲਈ ਜਾਇਆ ਕਰੇਗੀ। Punjab school education board: ਅੱਗੇ ਜਾਣਕਾਰੀ ਦਿੰਦਿਆਂ ਉਹਨਾਂ ਨੇ ਕਿਹਾ ਕਿ ਜੋ ਵੀ ਨਤੀਜਾ ਕਾਰਡ ਬੋਰਡ ਵਲੋਂ ਜਾਰੀ ਕੀਤੇ ਜਾਇਆ ਕਰਨਗੇ, ਉਹਨਾਂ 'ਚ ਗਰੇਡਿੰਗ ਵਿਸ਼ਿਆਂ ਅਧੀਨ ਪ੍ਰਾਪਤ ਅੰਕ ਅਤੇ ਗਰੇਡ ਲਿਖੇ ਤਾਂ ਜ਼ਰੂਰ ਹੋਣਗੇ ਪਰ ਇਹਨਾਂ ਅੰਕਾਂ ਨੂੰ ਮੁੱਖ ਵਿਸ਼ਿਆਂ 'ਚ ਜੋੜ੍ਹਿਆ ਨਹੀਂ ਜਾਵੇਗਾ। Punjab school education board ਦਾ ਵਿਦਿਆਰਥੀਆਂ ਲਈ ਨਵਾਂ ਫਰਮਾਨ!ਵਿਦਿਆਰਥੀ ਹੋਰ ਜਾਣਕਾਰੀ ਲੈਣ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈਬਸਾਈਟ 'ਤੇ ਜਾ ਸਕਦੇ ਹਨ। ਇਸ ਸੰਬੰਧੀ ਵਿਸਥਾਰ-ਪੂਰਵਕ ਜਾਣਕਾਰੀ ਬੋਰਡ ਦੀ ਵੈੱਬਸਾਈਟ 'ਤੇ ਮੁਹੱਈਆ ਕਰਵਾ ਦਿੱਤੀ ਗਈ ਹੈ। —PTC News


Top News view more...

Latest News view more...