Tue, Apr 23, 2024
Whatsapp

ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਅਹਿਮ ਫ਼ੈਸਲਾ , ਪੜ੍ਹੋ ਪੂਰੀ ਜਾਣਕਾਰੀ  

Written by  Shanker Badra -- June 11th 2021 05:02 PM -- Updated: June 11th 2021 05:20 PM
ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਅਹਿਮ ਫ਼ੈਸਲਾ , ਪੜ੍ਹੋ ਪੂਰੀ ਜਾਣਕਾਰੀ  

ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਅਹਿਮ ਫ਼ੈਸਲਾ , ਪੜ੍ਹੋ ਪੂਰੀ ਜਾਣਕਾਰੀ  

ਚੰਡੀਗੜ੍ਹ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅਕਾਦਮਿਕ ਸਾਲ 2020-21 ਲਈ ਬਾਰ੍ਹਵੀਂ ਸ਼੍ਰੇਣੀ ਦੇ ਪ੍ਰਯੋਗੀ ਵਿਸ਼ਿਆਂ ਦੀਆਂ ਰਹਿੰਦੀਆਂ ਪਰੀਖਿਆਵਾਂ ਆਨ-ਲਈਨ ਮਾਧਿਅਮ ਰਾਹੀਂ ਕਰਵਾਏ ਜਾਣ ਦਾ ਫੈਂਸਲਾ ਲੈਂਦਿਆਂ ਇਨ੍ਹਾਂ ਪ੍ਰਯੋਗੀ ਪਰੀਖਿਆਵਾਂ ਸਬੰਧੀ ਸ਼ਡਿਊਲ ਜਾਰੀ ਕੀਤਾ ਗਿਆ ਹੈ। [caption id="attachment_505481" align="aligncenter" width="284"] ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਅਹਿਮ ਫ਼ੈਸਲਾ , ਪੜ੍ਹੋ ਪੂਰੀ ਜਾਣਕਾਰੀ[/caption] ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਵੱਡਾ ਐਲਾਨ ਕੀਤਾ ਗਿਆ ਹੈ। 12ਵੀਂ ਜਮਾਤ ਦੇ ਪ੍ਰਯੋਗੀ ਵਿਸ਼ਿਆਂ ਦੀਆਂ ਰਹਿੰਦੀਆਂ ਪ੍ਰੀਖਿਆਵਾਂ 15 ਜੂਨ ਤੋਂ 26 ਜੂਨ ਤੱਕ ਕਰਵਾਈਆਂ ਜਾਣਗੀਆਂ। ਕੋਵਿਡ 19 ਦੇ ਕਾਰਨ ਆਨਲਾਈਨ ਮਾਧਿਅਮ ਰਾਹੀਂ ਪ੍ਰੀਖਿਆਵਾਂ ਹੋਣਗੀਆਂ। [caption id="attachment_505483" align="aligncenter" width="660"] ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਅਹਿਮ ਫ਼ੈਸਲਾ , ਪੜ੍ਹੋ ਪੂਰੀ ਜਾਣਕਾਰੀ[/caption] ਜਾਣਕਾਰੀ ਅਨੁਸਾਰ ਪ੍ਰੈਕਟੀਕਲ ਇਮਤਿਹਾਨਾਂ 'ਚ ਮੈਡੀਕਲ ਨਾਨ ਮੈਡੀਕਲ, ਖੇਤੀਬਾੜੀ ਤੇ ਮੈਥ ਦੇ ਵਿਸ਼ੇ ਸ਼ਾਮਿਲ ਹਨ। ਸਿੱਖਿਆ ਬੋਰਡ ਦੇ ਕੰਟਰੋਲ ਪ੍ਰੀਖਿਆਵਾਂ ਜੇ.ਆਰ ਮਹਿਰੋਕ ਨੇ ਇਹ ਜਾਣਕਾਰੀ ਦਿੱਤੀ ਹੈ। ਪ੍ਰੀਖਿਆ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਬੋਰਡ ਦੀ ਵੈਬਸਾਈਟ www.pseb.ac.in  'ਤੇ ਉਪਲੱਬਧ ਹੈ। [caption id="attachment_505482" align="aligncenter" width="1072"] ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਅਹਿਮ ਫ਼ੈਸਲਾ , ਪੜ੍ਹੋ ਪੂਰੀ ਜਾਣਕਾਰੀ[/caption] ਬੋਰਡ ਵੱਲੋਂ 12ਵੀਂ ਜਮਾਤ ਦੀ ਵੋਕੇਸ਼ਨਲ ਸਟਰੀਮ ਅਤੇ ਐਨ.ਐੱਸ. ਕਿਉ.ਐੱਫ ਵਿਸ਼ਿਆਂ ਦੀਆਂ ਪ੍ਰਯੋਗੀ ਪ੍ਰੀਖਿਆਵਾਂ ਪਹਿਲਾਂ ਹੀ ਕਰਵਾਈਆਂ ਜਾ ਚੁੱਕੀਆਂ ਹਨ। ਪ੍ਰੀਖਿਆ ਲੈਣ ਸਮੇਂ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਵੱਲੋਂ ਕੋਵਿਡ 19 ਸਬੰਧੀ ਜਾਰੀ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। -PTCNews


Top News view more...

Latest News view more...