Thu, Apr 25, 2024
Whatsapp

PSEB ਵੱਲੋਂ ਜਾਰੀ ਡੇਟਸ਼ੀਟ, 9ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਲਈ ਖ਼ਾਸ ਹਿਦਾਇਤ

Written by  Jagroop Kaur -- November 25th 2020 10:33 PM -- Updated: November 25th 2020 10:41 PM
PSEB ਵੱਲੋਂ ਜਾਰੀ ਡੇਟਸ਼ੀਟ, 9ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਲਈ ਖ਼ਾਸ ਹਿਦਾਇਤ

PSEB ਵੱਲੋਂ ਜਾਰੀ ਡੇਟਸ਼ੀਟ, 9ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਲਈ ਖ਼ਾਸ ਹਿਦਾਇਤ

ਪੰਜਾਬ: ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਾਲਾਨਾ ਪ੍ਰੀਖਿਆ 2021 ਨੂੰ ਧਿਆਨ 'ਚ ਰੱਖਦੇ ਹੋਏ 7 ਦਸੰਬਰ ਤੋਂ ਰਾਜ ਦੇ ਸਾਰੇ ਸਰਕਾਰੀ ਸਕੂਲਾਂ ਵਿਚ ਦਸੰਬਰ 2020 ਟੈਸਟ ਲਿਆ ਜਾ ਰਿਹਾ ਹੈ। ਇਸ ਸਬੰਧੀ ਪ੍ਰੀ-ਪ੍ਰਾਇਮਰੀ, ਅਪਰ ਪ੍ਰਾਇਮਰੀ, ਸੈਕੰਡਰੀ ਅਤੇ ਸੀਨੀਅਰ ਸੈਕੰਡਰੀ ਕਲਾਸਾਂ ਲਈ ਵਿਭਾਗ ਵੱਲੋਂ ਡੇਟਸ਼ੀਟ ਦਾ ਐਲਾਨ ਕਰ ਦਿੱਤਾ ਗਿਆ ਹੈ। ਖਾਸ ਗੱਲ ਇਹ ਹੈ ਕਿ ਇਸ ਵਾਰ ਡੇਟਸ਼ੀਟ ਮੁਤਾਬਕ ਪਹਿਲੀ ਤੋਂ 8ਵੀਂ ਕਲਾਸ ਦਾ ਮੁੱਲਾਂਕਣ ਆਨਲਾਈਨ ਕੀਤਾ ਜਾਵੇਗਾ, ਜਦੋਂਕਿ 9ਵੀਂ ਤੋਂ 12ਵੀਂ ਕਲਾਸ ਦਾ ਮੁੱਲਾਂਕਣ ਸਮਾਂਬੱਧ ਤਰੀਕੇ ਨਾਲ ਆਫਲਾਈਨ ਹੋਵੇਗਾ। ਇਸ ਸਬੰਧੀ ਵਿਭਾਗ ਵੱਲੋਂ ਵੱਖ-ਵੱਖ ਕਲਾਸਾਂ ਲਈ ਖਾਸ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। 9th and 12th exams

ਪ੍ਰਾਇਮਰੀ ਕਲਾਸਾਂ ਲਈ ਦਿਸ਼ਾ-ਨਿਰਦੇਸ਼

ਹਰ ਕਲਾਸ ਦੇ ਹਰ ਵਿਸ਼ੇ ਦੀ ਪੁਸਤਕ ਤੋਂ 50 ਫੀਸਦੀ ਸਿਲੇਬਸ ਵਿਚੋਂ ਲਿਆ ਜਾਵੇਗਾ। ਹਰ ਕਲਾਸ ਦੇ ਹਰ ਵਿਸ਼ੇ ਲਈ ਮੁੱਲਾਂਕਣ-ਪੱਤਰ ਮੁੱਖ ਦਫਤਰ ਵੱਲੋਂ ਭੇਜੇ ਜਾਣਗੇ। ਮੁੱਲਾਂਕਣ-ਪੱਤਰ ਵਿਚ ਆਬਜ਼ੈਕਟਿਵ ਪ੍ਰਸ਼ਨ ਗੂਗਲ ਫਾਰਮ ਜ਼ਰੀਏ ਵਿਭਾਗ ਵੱਲੋਂ ਭੇਜੇ ਜਾਣਗੇ ਜਿਸ ਵਿਚ ਪਹਿਲੀ ਅਤੇ ਦੂਜੀ ਕਲਾਸ ਦੇ 15 ਪ੍ਰਸ਼ਨ ਅਤੇ ਤੀਜੀ ਅਤੇ 5ਵੀਂ ਕਲਾਸ ਲਈ 20 ਪ੍ਰਸ਼ਨ ਹੋਣਗੇ। ਹਰ ਪ੍ਰਸ਼ਨ ਦੇ 2 ਅੰਕ ਹੋਣਗੇ। ਇਸ ਮੁੱਲਾਂਕਣ ਦਾ ਲਿੰਕ ਇਕ ਦਿਨ ਅਡਵਾਂਸ 'ਚ ਭੇਜਿਆ ਜਾਵੇਗਾ ਅਤੇ ਇਹ ਲਿੰਕ 2 ਦਿਨ ਐਕਟਿਵ ਰਹੇਗਾ। ਪ੍ਰਸ਼ਨ ਅਧਿਆਪਕ ਆਪਣੇ ਬੱਚਿਆਂ ਤੋਂ ਕਰਵਾਉਣ ਉਪਰੰਤ ਇਸ ਦਾ ਰਿਕਾਰਡ ਆਪਣੇ ਕੋਲ ਰੱਖਣਗੇ।ਅਧਿਆਪਕਾਂ ਵੱਲੋਂ ਹਰ ਬੱਚੇ ਦਾ ਮੁੱਲਾਂਕਣ ਯਕੀਨੀ ਕੀਤਾ ਜਾਵੇਗਾ।

ਅਪਰ ਪ੍ਰਾਇਮਰੀ ਕਲਾਸਾਂ ਦੇ ਲਈ ਦਿਸ਼ਾ-ਨਿਰਦੇਸ਼

ਛੇਵੀਂ ਤੋਂ 12ਵੀਂ ਸਾਰੀਆਂ ਕਲਾਸਾਂ ਲਈ ਪ੍ਰੀਖਿਆ ਦਾ ਸਿਲੇਬਸ 30 ਨਵੰਬਰ ਤੱਕ ਦਾ ਹੋਵੇਗਾ। ਪੇਪਰ ਦਾ ਪੈਟਰਨ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਨਵੇਂ ਪੈਟਰਨ ਦੇ ਮੁਤਾਬਕ ਹੋਵੇਗਾ।ਛੇਵੀਂ ਤੋਂ 8ਵੀਂ ਕਲਾਸ 'ਚ ਮਲਟੀਪਲ ਚੁਆਇਸ ਪ੍ਰਸ਼ਨ ਅਤੇ ਲਾਂਗ ਆਂਸਰ ਪ੍ਰਸ਼ਨ ਦੋਵੇਂ ਤਰ੍ਹਾਂ ਦੇ ਪ੍ਰਸ਼ਨ ਹੋਣਗੇ। ਮੁੱਲਾਂਕਣ ਪੱਤਰ ਦੇ ਸਬਜੈਕਟਿਵ ਪ੍ਰਸ਼ਨ ਅਧਿਆਪਕ ਆਪਣੇ ਪੱਧਰ 'ਤੇ ਬੱਚਿਆਂ ਤੋਂ ਕਰਵਾਉਣ ਉਪਰੰਤ ਉਸ ਦਾ ਰਿਕਾਰਡ ਆਪਣੇ ਕੋਲ ਰੱਖਣਗੇ। ਛੇਵੀਂ ਤੋਂ 8ਵੀਂ ਕਲਾਸ ਦਾ ਪੇਪਰ ਬੋਰਡ ਵੱਲੋਂ ਜਾਰੀ ਨਵੇਂ ਪੈਟਰਨ ਦੇ ਮੁਤਾਬਕ ਹੋਵੇਗਾ ਪਰ ਇਸ ਪੇਪਰ ਦੇ ਹਰ ਹਿੱਸੇ ਵਿਚ ਪ੍ਰਸ਼ਨਾਂ ਦੀ ਗਿਣਤੀ ਬੋਰਡ ਵੱਲੋਂ ਜਾਰੀ ਨਵੇਂ ਪੈਟਰਨ ਵਿਚ ਦਿੱਤੇ ਗਏ ਹਰ ਹਿੱਸੇ ਦੇ ਸਵਾਲਾਂ ਦੀ ਗਿਣਤੀ ਤੋਂ ਅੱਧੀ ਹੋਵੇਗੀ ਅਤੇ ਕੁਲ ਅੰਕ ਵੀ ਅੱਧੇ ਹੋਣਗੇ। PSEB 8th Result 2020 Likely To Be Announced Soon By Punjab Board At pseb.ac.in, Details Here - News Nation English

9ਵੀਂ ਤੋਂ 12ਵੀਂ ਕਲਾਸ ਦੇ ਲਈ ਪੇਪਰ ਆਫਲਾਈਨ ਹੋਵੇਗਾ

ਪ੍ਰਸ਼ਨ ਪੱਤਰ 'ਚ ਮਲਟੀਪਲ ਚੁਆਇਸ 'ਤੇ ਲਾਂਗ ਆਂਸਰ ਟਾਈਪ ਦੋਵੇਂ ਤਰ੍ਹਾਂ ਦੇ ਸਵਾਲ ਹੋਣਗੇ। ਇਨ੍ਹਾਂ ਕਲਾਸਾਂ ਦੇ ਪੇਪਰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਕੀਤੇ ਗਏ ਨਵੇਂ ਪੈਟਰਨ ਦੇ ਮੁਤਾਬਕ ਕੁਲ ਅੰਕਾਂ 'ਚੋਂ ਲਿਆ ਜਾਵੇਗਾ। ਮੁੱਖ ਦਫਤਰ ਵੱਲੋਂ ਮੁੱਲਾਂਕਣ ਦੇ ਸਬੰਧ ਵਿਚ ਲਿੰਕ ਪ੍ਰਸ਼ਨ ਪੱਤਰ ਸਾਰੇ ਜ਼ਿਲਾ ਸਿੱਖਿਆ ਅਧਿਕਾਰੀਆਂ ਐਲੀਮੈਂਟਰੀ ਸਿੱਖਿਆ ਸਕੈਂਡਰੀ ਸਿੱਖਿਆ ਨੂੰ ਇਕ ਦਿਨ ਪਹਿਲਾਂ ਭੇਜਿਆ ਜਾਵੇਗਾ।

Top News view more...

Latest News view more...