Wed, Apr 24, 2024
Whatsapp

ਪੰਜਾਬ ਦੇ ਮੁਲਾਜ਼ਮਾਂ ਦੀ ਬਣੀ ਦੀਵਾਲੀ , ਫਟਾ ਫਟ ਭੱਜੇ ATM ਵੱਲ , ਬੈਂਕ ਫੇਰ ਸਕਦਾ ਉਮੀਦਾਂ 'ਤੇ ਪਾਣੀ

Written by  Shanker Badra -- November 03rd 2018 11:12 PM
ਪੰਜਾਬ ਦੇ ਮੁਲਾਜ਼ਮਾਂ ਦੀ ਬਣੀ ਦੀਵਾਲੀ , ਫਟਾ ਫਟ ਭੱਜੇ ATM ਵੱਲ , ਬੈਂਕ ਫੇਰ ਸਕਦਾ ਉਮੀਦਾਂ 'ਤੇ ਪਾਣੀ

ਪੰਜਾਬ ਦੇ ਮੁਲਾਜ਼ਮਾਂ ਦੀ ਬਣੀ ਦੀਵਾਲੀ , ਫਟਾ ਫਟ ਭੱਜੇ ATM ਵੱਲ , ਬੈਂਕ ਫੇਰ ਸਕਦਾ ਉਮੀਦਾਂ 'ਤੇ ਪਾਣੀ

ਪੰਜਾਬ ਦੇ ਮੁਲਾਜ਼ਮਾਂ ਦੀ ਬਣੀ ਦੀਵਾਲੀ , ਫਟਾ ਫਟ ਭੱਜੇ ATM ਵੱਲ , ਬੈਂਕ ਫੇਰ ਸਕਦਾ ਉਮੀਦਾਂ 'ਤੇ ਪਾਣੀ:ਪੰਜਾਬ 'ਚ ਦੀਵਾਲੀ ਦਾ ਤਿਉਹਾਰ ਵੀ ਨੇੜੇ ਲੱਗ ਗਿਆ ਹੈ।ਪੰਜਾਬ ਸਕੱਤਰੇਤ ਦੇ ਬਹੁਤੇ ਕਰਮਚਾਰੀਆਂ ਦੀ ਇਸ ਵਾਰ ਦੀ ਸ਼ਾਹੀ ਦੀਵਾਲੀ ਬਣ ਗਈ ਲੱਗਦੀ ਹੈ।ਇਨ੍ਹਾਂ ਕਰਮਚਾਰੀਆਂ ਦੇ ਬੈਂਕ ਖਾਤਿਆਂ 'ਚ ਇਸ ਵਾਰ ਦੋ -ਦੋ ਮਹੀਨਿਆਂ ਦੀਆਂ ਤਨਖ਼ਾਹਾਂ ਜਮ੍ਹਾ ਹੋ ਗਈਆਂ ਹਨ।ਜਦੋਂ ਮੁਲਾਜ਼ਮਾਂ ਨੇ ਆਪਣੇ ਖਾਤਿਆਂ ਵਿਚ ਤਨਖ਼ਾਹ ਨਾਲੋਂ ਦੁੱਗਣੇ ਪੈਸੇ ਦੇਖੇ ਤਾਂ ਕਰਮਚਾਰੀ ਹੈਰਾਨ ਰਹਿ ਗਏ ਸਨ।ਇਸ ਤੋਂ ਬਾਅਦ ਪਤਾ ਲੱਗਾ ਕਿ ਕਿਸੇ ਤਕਨੀਕੀ ਗ਼ਲਤੀ ਕਰ ਕੇ ਬਹੁਤੇ ਕਰਮਚਾਰੀਆਂ/ਅਧਿਕਾਰੀਆਂ ਦੇ ਖਾਤੇ ਵਿਚ ਦੁੱਗਣੀ ਤਨਖ਼ਾਹ ਸਰਕਾਰੀ ਖਾਤੇ ਵਿਚੋਂ ਟਰਾਂਸਫ਼ਰ ਹੋ ਗਈ ਹੈ।ਓਧਰ ਮੁਲਾਜ਼ਮ ਵੀ ਕਾਹਲੇ ਨਿਕਲੇ ਤੇ ਫਟਾ ਫਟ ATM ਵੱਲ ਭੱਜਣ ਲੱਗੇ ਵੀ ਕਿਤੇ ਸਰਕਾਰ ਕੱਢ ਹੀ ਨਾ ਲਵੇ। ਪੰਜਾਬ ਦੇ ਪ੍ਰਿੰਸੀਪਲ ਸਕੱਤਰ ਫਾਈਨੈਂਸ ਅਨੀਰੁੱਧ ਤਿਵਾੜੀ ਨੂੰ ਜਦੋਂ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਰਿਜ਼ਰਵ ਬੈਂਕ ਦੇ ਕਿਸੇ ਸਾਫ਼ਟਵੇਅਰ ਦੀ ਤਕਨੀਕੀ ਗ਼ਲਤੀ ਕਰਨ ਇੱਕ ਦੀ ਥਾਂ ਦੋ ਐਂਟਰੀਜ਼ ਪੈ ਗਈਆਂ ਪਰ ਅਜੇ ਤੱਕ ਇਹ ਪਤਾ ਨਹੀਂ ਲੱਗਿਆ ਕਿ ਕਿੰਨੇ ਕਰਮਚਾਰੀਆਂ ਦੀ ਦੁੱਗਣੀ ਤਨਖ਼ਾਹ ਖਾਤਿਆਂ ਵਿਚ ਪਈ ਹੈ।ਤਿਵਾੜੀ ਦਾ ਕਹਿਣਾ ਸੀ ਆਰਬੀਆਈ ਬੈਂਕ ਵੱਲੋਂ ਇਸ 'ਚੋਂ ਇੱਕ ਐਂਟਰੀ ਵਾਪਸ ਕਰ ਲਈ ਜਾਵੇਗੀ। -PTCNews


Top News view more...

Latest News view more...