Advertisment

ਪੰਜਾਬ ਕੈਬਨਿਟ ਵੱਲੋਂ 500 ਸੇਵਾ ਕੇਂਦਰਾਂ ਨੂੰ ਛੱਡ ਕੇ ਬਾਕੀ ਸਾਰੇ ਸੇਵਾ ਕੇਂਦਰ ਬੰਦ ਕਰਨ ਦਾ ਫੈਸਲਾ

author-image
Ragini Joshi
New Update
ਪੰਜਾਬ ਕੈਬਨਿਟ ਵੱਲੋਂ 500 ਸੇਵਾ ਕੇਂਦਰਾਂ ਨੂੰ ਛੱਡ ਕੇ ਬਾਕੀ ਸਾਰੇ ਸੇਵਾ ਕੇਂਦਰ ਬੰਦ ਕਰਨ ਦਾ ਫੈਸਲਾ
Advertisment
Punjab sewa kendras to be closed, Punjab Government approves decision : ਸਮਝੌਤਾ ਖਤਮ ਕਰਨ ਲਈ ਮੌਜੂਦਾ ਠੇਕੇਦਾਰ ਨੂੰ ਜਾਰੀ ਹੋਵੇਗਾ ਨੋਟਿਸ ਚੰਡੀਗੜ: ਪੰਜਾਬ ਕੈਬਨਿਟ ਨੇ ਸੂਬੇ ਵਿੱਚ ਚੱਲ ਰਹੇ 2147 ਸੇਵਾ ਕੇਂਦਰਾਂ ਵਿੱਚੋਂ 500 ਸੇਵਾ ਕੇਂਦਰਾਂ ਨੂੰ ਛੱਡ ਕੇ ਬਾਕੀ ਸਾਰੇ ਸੇਵਾ ਕੇਂਦਰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਮੁੱਖ ਮੰਤਰੀ ਨੇ ਸਬੰਧਤ ਵਿਭਾਗ ਨੂੰ ਬੰਦ ਕੀਤੇ ਜਾਣ ਵਾਲੇ ਸੇਵਾ ਕੇਂਦਰਾਂ ਦੇ ਬੁਨਿਆਦੀ ਢਾਂਚੇ ਨੂੰ ਆਂਗਣਵਾੜੀ ਕੇਂਦਰਾਂ ਜਾਂ ਪੰਚਾਇਤ ਘਰਾਂ ਵਜੋਂ ਵਰਤਣ ਦੀ ਸੰਭਾਵਨਾ ਤਲਾਸ਼ਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਇਹ ਫੈਸਲਾ ਬੁੱਧਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਹੋਈ ਕੈਬਨਿਟ ਦੀ ਮੀਟਿੰਗ ਵਿੱਚ ਲਿਆ ਗਿਆ। Punjab sewa kendras to be closed, Punjab Government approves decision ਕੈਬਨਿਟ ਨੇ ਸੂਬੇ ਵਿੱਚ ਚੱਲ ਰਹੇ ਮੌਜੂਦਾ ਸੇਵਾ ਕੇਂਦਰਾਂ ਦਾ ਸਮਝੌਤਾ ਖਤਮ ਕਰਨ ਲਈ ਸੇਵਾ ਪ੍ਰਦਾਨ ਕਰਨ ਵਾਲੀ ਠੇਕੇਦਾਰ ਕੰਪਨੀ ਨੂੰ 180 ਦਿਨਾਂ ਦਾ ਨੋਟਿਸ ਜਾਰੀ ਕਰਨ ਦਾ ਫੈਸਲਾ ਕਰ ਲਿਆ ਹੈ ਕਿਉਂ ਕਿ ਸਮਝੌਤੇ ਅਨੁਸਾਰ ਅਜਿਹਾ ਕਰਨਾ ਜ਼ਰੂਰੀ ਹੈ। ਜਿਸ ਠੇਕੇਦਾਰ ਵੱਲੋਂ ਇਹ ਸੇਵਾ ਕੇਂਦਰ ਚਲਾਏ ਜਾ ਰਹੇ ਹਨ ਉਹ ਸਰਕਾਰ ਤੋਂ ਸਾਲਾਨਾ 220 ਕਰੋੜ ਰੁਪਏ ਲੈ ਰਿਹਾ ਹੈ ਅਤੇ ਇਹ ਸਮਝੌਤਾ ਪੰਜ ਸਾਲਾਂ ਲਈ ਕੀਤਾ ਗਿਆ ਸੀ। Punjab sewa kendras to be closed, Punjab Government approves decision : ਮੀਟਿੰਗ ਵਿਚ ਵਿਚਾਰ-ਚਰਚਾ ਦੌਰਾਨ ਇਹ ਪਾਇਆ ਗਿਆ ਕਿ ਸੂਬੇ ਵਿੱਚ ਸੇਵਾ ਕੇਂਦਰ ਦੇ ਨਿਰਮਾਣ ’ਤੇ 200 ਕਰੋੜ ਰੁਪਏ ਦਾ ਖਰਚਾ ਆਇਆ ਸੀ ਅਤੇ ਪੰਜ ਸਾਲਾਂ ਦੌਰਾਨ ਇਨਾਂ ਨੂੰ ਚਲਾਉਣ ’ਤੇ ਅੰਦਾਜ਼ਨ 1400 ਕਰੋੜ ਰੁਪਏ ਹੋਰ ਖਰਚ ਆਉਣਾ ਸੀ। ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਇਸ ਨੂੰ ਜਨਤਕ ਪੈਸੇ ਦੀ ਅਪਰਾਧਿਕ ਲੁੱਟ ਕਰਾਰ ਦਿੰਦਿਆਂ ਇਸ ਮੁੱਦੇ ਦੀ ਜਾਂਚ ਕਰਾਉਣ ਲਈ ਕਿਹਾ।
Advertisment
Punjab sewa kendras to be closed, Punjab Government approves decision ਫੈਸਲਾ ਲੈਣ ਸਮੇਂ ਕੈਬਨਿਟ ਨੇ ਸੇਵਾ ਕੇਂਦਰਾਂ ਦੇ ਬਿਹਤਰ ਕੰਮ-ਕਾਜ ਲਈ ਪ੍ਰਸ਼ਾਸ਼ਨਿਕ ਸੁਧਾਰ ਵਿਭਾਗ ਵੱਲੋਂ ਸੁਝਾਏ ਗਏ ਪ੍ਰਸਤਾਵ ਕਿ ਸੇਵਾ ਕੇਂਦਰਾਂ ਦੇ ਕੰਮਕਾਜ ਨੂੰ ਤਰਕਸੰਗਤ ਬਣਾਇਆ ਜਾਵੇ। ਇਸ ਮੌਕੇ ਉਸ ਰਿਪੋਰਟ ਨੂੰ ਵੀ ਧਿਆਨ ਵਿਚ ਰੱਖਿਆ ਗਿਆ ਜੋ ਕਿ ਮੁੱਖ ਸਕੱਤਰ ਦੀ ਅਗਵਾਈ ਵਿਚ ਬਣਾਈ ਗਈ ਕਮੇਟੀ ਨੇ ਸੇਵਾ ਕੇਂਦਰਾਂ ਦੇ ਕੰਮਕਾਰ ਬਾਰੇ ਦਿੱਤੀ ਹੈ। ਕਮੇਟੀ ਨੇ ਇਹ ਪਾਇਆ ਹੈ ਕਿ ਸੂਬੇ ਵਿਚ ਸਿਰਫ 500 ਸੇਵਾ ਕੇਂਦਰਾਂ ਦੀ ਲੋੜ ਹੈ ਅਤੇ ਇਨਾਂ ਕੇਂਦਰਾਂ ਦਾ ਪ੍ਰਬੰਧਨ ਡਿਪਟੀ ਕਮਿਸ਼ਨਰ ਕਰ ਸਕਦੇ ਹਨ। Punjab sewa kendras to be closed, Punjab Government approves decision ਸੇਵਾ ਕੇਂਦਰਾਂ ਨੂੰ ਵਿੱਤੀ ਪੱਧਰ ’ਤੇ ਮਜ਼ਬੂਤ ਬਣਾਉਣ ਦੇ ਮਕਸਦ ਨਾਲ ਕੈਬਨਿਟ ਨੇ ਇਨਾਂ ਸੇਵਾ ਕੇਂਦਰਾਂ ਦੇ ਕੰਮਕਾਰ ਨੂੰ ਨਵੇਂ ਰੂਪ ਵਿਚ ਪੇਸ਼ ਕਰਨ ਦਾ ਫੈਸਲਾ ਲਿਆ। ਇਹ ਸਲਾਹ ਦਿੱਤੀ ਗਈ ਕਿ ਜਿਹੜੇ ਸੇਵਾ ਕੇਂਦਰਾਂ ਨੂੰ ਬੰਦ ਕੀਤਾ ਜਾ ਰਿਹਾ ਹੈ, ਉਨਾਂ ਦੀਆਂ ਇਮਾਰਤਾਂ ਅਤੇ ਹੋਰ ਢਾਂਚੇ ਨੂੰ ਆਂਗਨਵਾੜੀ ਕੇਂਦਰਾਂ ਅਤੇ ਪੰਚਾਇਤ ਘਰਾਂ ਵੱਜੋਂ ਵਰਤਿਆ ਜਾਵੇ। ਮੁੱਖ ਮੰਤਰੀ ਨੇ ਇਸ ਪ੍ਰਸਤਾਵ ਉੱਤੇ ਆਪਣੀ ਸਹਿਮਤੀ ਦਿੰਦਿਆਂ ਸਬੰਧਤ ਵਿਭਾਗ ਤੋਂ ਇਸ ਸਬੰਧੀ ਇਕ ਵਿਸਥਾਰਿਤ ਰਿਪੋਰਟ ਮੰਗ ਲਈ ਹੈ। —PTC News-
shiromani-akali-dal bhagwant-mann punjabi-news punjab sad sukhbir-badal rahul-gandhi punjab-congress captain-amarinder-singh punjab-politics latest-punjabi-news latest-news-in-punjabi indian-national-congress aam-aadmi-party-punjab aap-punjab sukhpal-khaira news-in-punjabi news-from-punjab news-punjabi happening-news-from-punjab indian-national-congress-punjab top-punjabi-news news-punjabi-punjab sewa-kendras punjab-sewa-kendras-to-be-closed sewa-kendras-to-be-closed punjab-sewa-kendras
Advertisment

Stay updated with the latest news headlines.

Follow us:
Advertisment