Sat, Apr 20, 2024
Whatsapp

ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪ ਅਤੇ ਪੀਈਪੀ ਦੀ ਕਾਂਗਰਸ ਦੀਆਂ ਬੀ ਟੀਮਾਂ ਵਜੋਂ ਕੰਮ ਕਰਨ ਲਈ ਨਿਖੇਧੀ

Written by  Jashan A -- June 02nd 2019 09:25 AM
ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪ ਅਤੇ ਪੀਈਪੀ ਦੀ ਕਾਂਗਰਸ ਦੀਆਂ ਬੀ ਟੀਮਾਂ ਵਜੋਂ ਕੰਮ ਕਰਨ ਲਈ ਨਿਖੇਧੀ

ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪ ਅਤੇ ਪੀਈਪੀ ਦੀ ਕਾਂਗਰਸ ਦੀਆਂ ਬੀ ਟੀਮਾਂ ਵਜੋਂ ਕੰਮ ਕਰਨ ਲਈ ਨਿਖੇਧੀ

ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪ ਅਤੇ ਪੀਈਪੀ ਦੀ ਕਾਂਗਰਸ ਦੀਆਂ ਬੀ ਟੀਮਾਂ ਵਜੋਂ ਕੰਮ ਕਰਨ ਲਈ ਨਿਖੇਧੀ,ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆਮ ਆਦਮੀ ਪਾਰਟੀ ਅਤੇ ਪੰਜਾਬ ਏਕਤਾ ਪਾਰਟੀ ਦੀ ਆਪਣੀਆਂ ਕੁਰਸੀਆਂ ਬਚਾਉਣ ਅਤੇ ਆਪਣੇ ਸਿਆਸੀ ਆਕਾਵਾਂ ਨੂੰ ਖੁਸ਼ ਕਰਨ ਲਈ ਕਾਂਗਰਸ ਦੀਆਂ ਬੀ ਟੀਮਾਂ ਵਜੋਂ ਕੰਮ ਕਰਨ ਲਈ ਸਖ਼ਤ ਨਿਖੇਧੀ ਕੀਤੀ ਹੈ।ਇਸ ਬਾਰੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਅਸੀਂ ਹਮੇਸ਼ਾਂ ਇਹੋ ਕਿਹਾ ਹੈ ਕਿ ਆਪ ਅਤੇ ਸੁਖਪਾਲ ਖਹਿਰੇ ਦੀ ਪੀਈਪੀ ਕਾਂਗਰਸ ਪਾਰਟੀ ਦੀਆਂ ਬੀ ਟੀਮਾਂ ਹਨ। ਹੁਣ ਹਰਪਾਲ ਚੀਮਾ ਅਤੇ ਸੁਖਪਾਲ ਖਹਿਰਾ ਕਾਂਗਰਸ ਦੀਆਂ ਹੋਰ ਵੀ ਵੱਧ ਲੇਲੜੀਆਂ ਕੱਢਣ ਲੱਗੇ ਹਨ। ਚੀਮਾ ਆਪਣੀ ਵਿਰੋਧੀ ਧਿਰ ਦੇ ਆਗੂ ਦੀ ਕੁਰਸੀ ਬਚਾਉਣਾ ਚਾਹੁੰਦਾ ਹੈ ਜਦਕਿ ਖਹਿਰਾ ਆਪਣੀ ਵਿਧਾਨ ਸਭਾ ਸੀਟ ਬਚਾਉਣਾ ਚਾਹੁੰਦਾ ਹੈ। ਇਸੇ ਕਰਕੇ ਦੋਵਾਂ ਨੇ ਕਾਂਗਰਸ ਦੀ ਬੇਅਦਬੀ ਦੀਆਂ ਮੰਦਭਾਗੀ ਘਟਨਾਵਾਂ ਉੱਤੇ ਸਿਆਸਤ ਕਰਕੇ ਸੂਬੇ ਦੇ ਅਮਨ ਅਤੇ ਭਾਈਚਾਰਕ ਸਾਂਝ ਨੂੰ ਲਾਂਬੂੰ ਲਾਉਣ ਦੀ ਚਾਲ ਨੂੰ ਸਫਲ ਬਣਾਉਣ ਲਈ ਬਿਲਕੁੱਲ ਮਿਲਦੇ-ਜੁਲਦੇ ਬਿਆਨ ਜਾਰੀ ਕੀਤੇ ਹਨ। ਅਕਾਲੀ ਆਗੂ ਨੇ ਕਿਹਾ ਕਿ ਆਪ ਅਤੇ ਪੀਈਪੀ ਇਸ ਮੁੱਦੇ ਨੂੰ ਅੱਖਾਂ ਖੋਲ੍ਹ ਕੇ ਵੇਖਣ ਤੋਂ ਇਨਕਾਰੀ ਹਨ ਕਿ ਕਿਸ ਤਰ੍ਹਾਂ ਇਕ ਅਧਿਕਾਰੀ ਨੇ ਸਿਟ ਉੱਤੇ ਕੰਟਰੋਲ ਕਰ ਲਿਆ ਹੈ ਅਤੇ ਦੋਵੇਂ ਰਲ ਕੇ ਉਸ ਅਧਿਕਾਰੀ ਦੀ ਤਰਫਦਾਰੀ ਕਰ ਰਹੇ ਹਨ। ਉਹਨਾਂ ਕਿਹਾ ਕਿ ਇਸ ਅਧਿਕਾਰੀ ਆਈਜੀ ਕੁੰਵਰ ਵਿਜੇ ਨੂੰ ਪਹਿਲਾਂ ਚੋਣ ਕਮਿਸ਼ਨ ਵੱਲੋਂ ਵੀ ਝਾੜ ਪਾਈ ਜਾ ਚੁੱਕੀ ਹੈ।ਉਹਨਾਂ ਕਿਹਾ ਕਿ ਕੱਲ੍ਹ ਅਕਾਲੀ ਦਲ ਵੱਲੋਂ ਦਸਤਾਵੇਜ਼ੀ ਸਬੂਤ ਦੇ ਕੇ ਇਸ ਅਧਿਕਾਰੀ ਦਾ ਪਰਦਾਫਾਸ਼ ਕੀਤਾ ਗਿਆ ਸੀ ਕਿ ਕਿਸ ਤਰ੍ਹਾਂ ਉਸ ਨੇ 23 ਮਈ ਨੂੰ ਫਰੀਦਕੋਟ ਦੀ ਇੱਕ ਅਦਾਲਤ ਵਿਚ ਚਾਰਜਸ਼ੀਟ ਦਾਖ਼ਲ ਕੀਤੀ ਸੀ, ਜਦਕਿ ਕਾਂਗਰਸ ਸਰਕਾਰ ਵੱਲੋਂ ਇਸ ਕੰਮ ਲਈ ਉਸ ਦੀ ਦੁਬਾਰਾ ਨਿਯੁਕਤੀ 27 ਮਈ ਨੂੰ ਕੀਤੀ ਗਈ ਸੀ। ਹੋਰ ਪੜ੍ਹੋ:ਇੰਦਰਾ ਗਾਂਧੀ ਦੇ ਜ਼ੁਲਮ ਖਿਲਾਫ਼ ਸ਼੍ਰੋਮਣੀ ਅਕਾਲੀ ਦਲ ਨੇ ਹੀ ਖੋਲ੍ਹਿਆ ਸੀ ਮੋਰਚਾ : ਸੁਖਬੀਰ ਬਾਦਲ ਉਹਨਾਂ ਕਿਹਾ ਕਿ ਹੁਣ ਸਿਟ ਦੇ ਬਾਕੀ ਮੈਂਬਰਾਂ ਨੇ ਵੀ ਇਸ ਅਧਿਕਾਰ ਦੀ ਪੱਖਪਾਤੀ ਭੂਮਿਕਾ ਉੱਤੇ ਇਤਰਾਜ਼ ਕੀਤਾ ਹੈ ਅਤੇ ਆਪਣੀ ਸ਼ਿਕਾਇਤ ਲਿਖ਼ਤੀ ਰੂਪ ਵਿਚ ਸਰਕਾਰ ਨੂੰ ਦਿੱਤੀ ਹੈ। ਕਾਂਗਰਸ ਸਰਕਾਰ ਨੇ ਇਸ ਗੰਭੀਰ ਮੁੱਦੇ ਉੱਤੇ ਕਾਰਵਾਈ ਕਰਨ ਦੀ ਬਜਾਇ ਆਪਣੇ ਝੋਲੀਚੁੱਕਾਂ ਆਪ ਅਤੇ ਪੀਈਪੀ ਵੱਲੋਂ ਇਸ ਅਧਿਕਾਰੀ ਦੀ ਹਮਾਇਤ ਕਰਵਾ ਕੇ ਮਾਮਲੇ ਨੂੰ ਉਲਝਾਉਣ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਕਿਹਾ ਕਿ ਜਦੋਂ ਚੋਣ ਕਮਿਸ਼ਨ ਨੇ ਇਸ ਅਧਿਕਾਰੀ ਨੂੰ ਸਿਟ ਤੋਂ ਬਾਹਰ ਕਰਨ ਦਾ ਹੁਕਮ ਦਿੱਤਾ ਸੀ ਤਦ ਵੀ ਇਹਨਾਂ ਦੋਵੇਂ ਜਥੇਬੰਦੀਆਂ ਨੇ ਇਹੋ ਕੁੱਝ ਕੀਤਾ ਸੀ। ਇਹ ਕਹਿੰਦਿਆਂ ਕਿ ਇਹ ਸਭ ਕਾਂਗਰਸ ਪਾਰਟੀ ਦੇ ਨਿਰਦੇਸ਼ਾਂ ਉਤੇ ਕੀਤਾ ਜਾ ਰਿਹਾ ਹੈ, ਡਾਕਟਰ ਚੀਮਾ ਨੇ ਕਿਹਾ ਕਿ ਇਸ ਤੋਂ ਪਹਿਲਾਂ ਸੁਖਪਾਲ ਖਹਿਰਾ ਨੇ ਅਕਾਲੀ ਦਲ ਅਤੇ ਇਸ ਦੇ ਆਗੂਆਂ ਨੂੰ ਫਸਾਉਣ ਲਈ ਆਪਣੇ ਕਰੀਬੀ ਰਿਸ਼ਤੇਦਾਰ ਰਣਜੀਤ ਸਿੰਘ ਨੂੰ ਕਾਂਗਰਸ ਦੀ ਸੇਵਾ ਵਿਚ ਹਾਜ਼ਿਰ ਕੀਤਾ ਸੀ। ਉਹਨਾਂ ਕਿਹਾ ਕਿ ਚੋਣਾਂ ਵਿਚ ਆਪਣੀ ਜ਼ਮਾਨਤ ਜ਼ਬਤ ਕਰਵਾ ਚੁੱਕਿਆ ਖਹਿਰਾ ਹੁਣ ਦੁਬਾਰਾ ਕਾਂਗਰਸ ਵਿਚ ਜਾਣ ਲਈ ਹੱਥ ਪੈਰ ਮਾਰ ਰਿਹਾ ਹੈ ਤਾਂ ਹੀ ਆਪਣੀ ਪੁਰਾਣੀ ਪਾਰਟੀ ਦੇ ਹਿੱਤਾਂ ਦੀ ਰਾਖੀ ਲਈ ਬਿਆਨ ਜਾਰੀ ਕਰ ਰਿਹਾ ਹੈ। ਇਹ ਕਹਿੰਦਿਆਂ ਕਿ ਕਾਂਗਰਸ ਪਾਰਟੀ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਉਤੇ ਸਿਆਸਤ ਕਰਨ ਦੀ ਸਾਜ਼ਿਸ਼ ਦਾ ਪਰਦਾਫਾਸ਼ ਹੋ ਚੁੱਕਿਆ ਹੈ, ਡਾਕਟਰ ਚੀਮਾ ਨੇ ਕਿਹਾ ਕਿ ਆਪ ਅਤੇ ਪੀਈਪੀ ਨੂੰ ਇਸ ਦੀ ਸਜ਼ਾ ਮਿਲ ਚੁੱਕੀ ਹੈ ਅਤੇ ਦੋਵੇਂ ਪਾਰਟੀਆਂ ਦਾ ਸਿਆਸੀ ਤੌਰ ਤੇ ਸਫਾਇਆ ਹੋ ਗਿਆ ਹੈ। ਉਹਨਾਂ ਕਿਹਾ ਕਿ ਇਹਨਾਂ ਪਾਰਟੀਆਂ ਦਾ ਤਾਜ਼ਾ ਬਿਆਨ ਇਸ ਮੁੱਦੇ ਦਾ ਹੋਰ ਵਧੇਰੇ ਸਿਆਸੀਕਰਨ ਕਰਨ ਵਾਸਤੇ ਕੀਤੀ ਆਖਰੀ ਕੋਸ਼ਿਸ਼ ਹੈ। ਅਕਾਲੀ ਦਲ ਅਜਿਹੀਆਂ ਕੋਝੀਆਂ ਕੋਸ਼ਿਸ਼ਾਂ ਦਾ ਡਟ ਕੇ ਮੁਕਾਬਲਾ ਕਰੇਗਾ ਅਤੇ ਯਕੀਨੀ ਬਣਾਏਗਾ ਕਿ ਸੱਚਾਈ ਦੀ ਜਿੱਤ ਹੋਵੇ। ਅਸੀਂ ਇਸ ਦੀ ਸੁਤੰਤਰ ਅਤੇ ਨਿਰਪੱਖ ਜਾਂਚ ਲਈ ਤਿਆਰ ਹਾਂ ਅਤੇ ਮੰਗ ਕਰਦੇ ਹਾਂ ਕਿ ਇਹ ਜਾਂਚ ਸੁਪਰੀਮ ਕੋਰਟ ਦੇ ਜੱਜ ਦੀ ਨਿਗਰਾਨੀ ਹੇਠ ਕਿਸੇ ਸੁਤੰਤਰ ਏਜੰਸੀ ਤੋਂ ਕਰਵਾਈ ਜਾਣੀ ਚਾਹੀਦੀ ਹੈ। -PTC News


Top News view more...

Latest News view more...