Thu, Apr 25, 2024
Whatsapp

ਪੰਜਾਬ 'ਚ ਸਿੱਖ ਦੇ ਪਹਿਰਾਵੇ 'ਚ ਘੁੰਮ ਰਿਹਾ ਅੱਤਵਾਦੀ ਜ਼ਾਕਿਰ ਮੂਸਾ ,ਅਲਰਟ ਜਾਰੀ

Written by  Shanker Badra -- December 06th 2018 11:13 AM -- Updated: December 06th 2018 11:16 AM
ਪੰਜਾਬ 'ਚ ਸਿੱਖ ਦੇ ਪਹਿਰਾਵੇ 'ਚ ਘੁੰਮ ਰਿਹਾ ਅੱਤਵਾਦੀ ਜ਼ਾਕਿਰ ਮੂਸਾ ,ਅਲਰਟ ਜਾਰੀ

ਪੰਜਾਬ 'ਚ ਸਿੱਖ ਦੇ ਪਹਿਰਾਵੇ 'ਚ ਘੁੰਮ ਰਿਹਾ ਅੱਤਵਾਦੀ ਜ਼ਾਕਿਰ ਮੂਸਾ ,ਅਲਰਟ ਜਾਰੀ

ਪੰਜਾਬ 'ਚ ਸਿੱਖ ਦੇ ਪਹਿਰਾਵੇ 'ਚ ਘੁੰਮ ਰਿਹਾ ਅੱਤਵਾਦੀ ਜ਼ਾਕਿਰ ਮੂਸਾ ,ਅਲਰਟ ਜਾਰੀ:ਬਠਿੰਡਾ : ਅੱਤਵਾਦੀ ਜ਼ਾਕਿਰ ਮੂਸਾ ਦੇ ਪੰਜਾਬ ਵਿੱਚ ਲੁਕੇ ਹੋਣ ਦਾ ਖਦਸ਼ਾ ਹੈ।ਇਸ ਤੋਂ ਬਾਅਦ ਖੂਫੀਆ ਏਜੰਸੀਆਂ ਨੇ ਫਿਰੋਜ਼ਪੁਰ ਅਤੇ ਬਠਿੰਡਾ 'ਚ ਹਾਈ ਅਲਰਟ ਜਾਰੀ ਕੀਤਾ ਹੈ। [caption id="attachment_225641" align="aligncenter" width="272"]Punjab Sikh dress Wandering Terrorist Zakir Moshe Alert ਪੰਜਾਬ 'ਚ ਸਿੱਖ ਦੇ ਪਹਿਰਾਵੇ 'ਚ ਘੁੰਮ ਰਿਹਾ ਅੱਤਵਾਦੀ ਜ਼ਾਕਿਰ ਮੂਸਾ , ਅਲਰਟ ਜਾਰੀ[/caption] ਖੂਫੀਆ ਏਜੰਸੀਆਂ ਮੁਤਾਬਕ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਕਿ ਮੂਸਾ ਪੰਜਾਬ 'ਚ ਸਿੱਖ ਦੇ ਪਹਿਰਾਵੇ 'ਚ ਹੋ ਸਕਦਾ ਹੈ।ਜਿਸ ਕਰਕੇ ਬਠਿੰਡਾ ਅਤੇ ਫਿਰੋਜ਼ਪੁਰ ਵਿੱਚ ਮੂਸਾ ਦੇ ਪੋਸਟਰ ਲਾਏ ਗਏ ਗਨ।ਇਸ ਦੇ ਚੱਲਦੇ ਬਠਿੰਡਾ ਦੇ ਰੇਲਵੇ ਸਟੇਸ਼ਨ 'ਤੇ ਆਰਮੀ ਬਟਾਲੀਅਨ ਦੇ 8 ਜਵਾਨ ਤਾਇਨਾਤ ਕੀਤੇ ਗਏ ਹਨ।ਬਠਿੰਡਾ ਦੇ ਰੇਲਵੇ ਸਟੇਸ਼ਨ 'ਤੇ ਚੱਪੇ-ਚੱਪੇ ਦੀ ਤਲਾਸ਼ੀ ਲਈ ਜਾ ਰਹੀ ਹੈ। [caption id="attachment_225638" align="aligncenter" width="300"]Punjab Sikh dress Wandering Terrorist Zakir Moshe Alert
ਪੰਜਾਬ 'ਚ ਸਿੱਖ ਦੇ ਪਹਿਰਾਵੇ 'ਚ ਘੁੰਮ ਰਿਹਾ ਅੱਤਵਾਦੀ ਜ਼ਾਕਿਰ ਮੂਸਾ , ਅਲਰਟ ਜਾਰੀ[/caption] ਜ਼ਿਕਰਯੋਗ ਹੈ ਕਿ ਪੁਲਿਸ ਵੱਲੋਂ ਅੱਤਵਾਦੀ ਜ਼ਾਕਿਰ ਮੂਸਾ ਦੀ ਭਾਲ ਲਈ ਬੀਤੇ ਦਿਨ ਤੋਂ ਹੀ ਫਿਰੋਜ਼ਪੁਰ ਦੇ ਪਿੰਡ ਬਸਤੀ ਗੁਲਾਬ ਸਿੰਘ ਵਾਲਾ 'ਚ ਭਾਲ ਮੁਹਿੰਮ ਚਲਾਈ ਜਾ ਰਹੀ ਹੈ ,ਜਿਸ ਕਰਕੇ ਪੂਰਾ ਪਿੰਡ ਪੁਲਿਸ ਛਾਉਣੀ 'ਚ ਤਬਦੀਲ ਹੋ ਗਿਆ ਹੈ।ਪੁਲਿਸ ਨੂੰ ਜਾਣਕਾਰੀ ਮਿਲੀ ਸੀ ਜ਼ਾਕਿਰ ਮੂਸਾ ਇਨ੍ਹਾਂ ਪਿੰਡਾਂ ਵਿੱਚ ਲੁਕਿਆ ਹੋ ਸਕਦਾ ਹੈ।ਇਸ ਲਈ ਬੀਤੇ ਦਿਨ ਤੋਂ ਹੀ ਪਿੰਡ ਵਿੱਚ ਜੈਂਮਰ ਲਾਇਆ ਗਿਆ ਸੀ। [caption id="attachment_225639" align="aligncenter" width="300"]Punjab Sikh dress Wandering Terrorist Zakir Moshe Alert
ਪੰਜਾਬ 'ਚ ਸਿੱਖ ਦੇ ਪਹਿਰਾਵੇ 'ਚ ਘੁੰਮ ਰਿਹਾ ਅੱਤਵਾਦੀ ਜ਼ਾਕਿਰ ਮੂਸਾ , ਅਲਰਟ ਜਾਰੀ[/caption] ਦੱਸ ਦਈਏ ਕਿ ਕੁੱਝ ਦਿਨ ਪਹਿਲਾਂ ਹੀ ਪੁਲਿਸ ਨੇ ਅੱਤਵਾਦੀ ਜ਼ਾਕਿਰ ਮੂਸਾ ਦੇ ਮਾਲਵਾ ਜ਼ੋਨ 'ਚ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਸੀ।ਅੱਤਵਾਦੀ ਜ਼ਾਕਿਰ ਮੂਸਾ ਦੀ ਭਾਲ ਲਈ ਪੁਲਿਸ ਨੇ ਥਾਂ-ਥਾਂ ਮੋਸਟ ਵਾਂਟੇਡ ਦੇ ਪੋਸਟਰ ਵੀ ਲਗਾਏ ਸਨ।ਪੰਜਾਬ ਕਾਊਂਟਰ ਇੰਟੈਲੀਜੈਂਸ ਦੇ ਅਲਰਟ ਤੋਂ ਬਾਅਦ ਪੁਲਿਸ ਨੇ ਮਾਲਵਾ ਇਲਾਕੇ ਦੇ ਰੇਲਵੇ ਸਟੇਸ਼ਨਾਂ ਤੇ ਹੋਰ ਜਨਤਕ ਥਾਂਵਾਂ ਤੇ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ ਸੀ।ਸੁਰੱਖਿਆ ਏਜੰਸੀਆਂ ਵੱਲੋਂ ਫ਼ਿਰੋਜ਼ਪੁਰ ਦਾ ਸਰਹੱਦੀ ਇਲਾਕਾ ਸੀਲ ਕਰ ਦਿੱਤਾ ਗਿਆ ਸੀ। -PTCNews


Top News view more...

Latest News view more...