Wed, Apr 24, 2024
Whatsapp

ਪੰਜਾਬ 'ਚ ਫੈਲੀ ਇਸ "ਪ੍ਰਦੂਸ਼ਣ ਦੀ ਚਾਦਰ" ਲਈ ਪਰਾਲੀ ਕਿੰਨ੍ਹੀ ਕੁ ਹੈ ਜ਼ਿੰਮੇਵਾਰ, ਜਾਣੋ!

Written by  Joshi -- November 09th 2017 05:46 PM -- Updated: November 09th 2017 06:18 PM
ਪੰਜਾਬ 'ਚ ਫੈਲੀ ਇਸ

ਪੰਜਾਬ 'ਚ ਫੈਲੀ ਇਸ "ਪ੍ਰਦੂਸ਼ਣ ਦੀ ਚਾਦਰ" ਲਈ ਪਰਾਲੀ ਕਿੰਨ੍ਹੀ ਕੁ ਹੈ ਜ਼ਿੰਮੇਵਾਰ, ਜਾਣੋ!

Punjab smog pollution cause: ਪੰਜਾਬ ਧੂੰਏਂ ਦੀ ਚਾਦਰ 'ਚ ਘਿਰ ਚੁੱਕਾ ਹੈ, ਸ਼ਾਮ ਅਤੇ ਸਵੇਰ ਨੂੰ ਵਿਜ਼ੀਬਿਲਟੀ 0 ਦੇ ਕਰੀਬ ਪਹੁੰਚ ਚੁੱਕੀ ਹੈ ਅਤੇ ਸੂਰਜ ਦੀ ਤਪਸ਼ ਵੀ ਇਸ ਚਾਦਰ 'ਚ ਲਿਪਟ ਕੇ ਕਿਤੇ ਗੁੰਮ ਹੁੰਦੀ ਨਜ਼ਰ ਆ ਰਹੀ ਹੈ। Punjab smog pollution cause:ਪੰਜਾਬ 'ਚ ਫੈਲੀ ਇਸ ਧੂੰਆਂ ਛੱਡਦੀਆਂ ਗੱਡੀਆਂ, ਕਾਰਖਾਨੇ ਜਾਂ ਕਿਸਾਨਾਂ ਵੱਲੋਂ ਸਾੜ੍ਹੀ ਜਾਂਦੀ ਪਰਾਲੀ, ਆਖਿਰ ਕੌਣ ਹੈ ਇਸਦਾ ਜ਼ਿੰਮੇਵਾਰ? ਮਿਲੀ ਜਾਣਕਾਰੀ ਅਨੁਸਾਰ, ਇਸ ਧੂੰਏਂ ਨੂੰ ਵਧਾਉਣ 'ਚ ਸਾੜ੍ਹੀ ਜਾਂਦੀ ਪਰਾਲੀ ਦੀ ਜ਼ਿੰਮੇਵਾਰੀ 10-15 ਫੀਸਦੀ ਹੈ ਜਦਕਿ ਬਾਕੀ ਦਾ ਪ੍ਰਦੂਸ਼ਣ ਪਟਾਕਿਆਂ, ਕਾਰਖਾਨਿਆਂ ਤੋਂ ਨਿਕਲਦੇ ਧੂੰਏਂ ਅਤੇ ਗੱਡੀਆਂ ਦੇ ਧੂੰਏਂ ਨਾਲ ਹੁੰਦਾ ਹੈ। ਇਹ ਪ੍ਰਦੂਸ਼ਣ ਬਾਅਦ ਵਿੱਚ ਧੁੰਦ ਨਾਲ ਰਲ ਕੇ ਵਿਜ਼ੀਬਿਲਟੀ ਖਤਮ ਕਰ ਦਿੰਦਾ ਹੈ ਅਤੇ ਇੱਕ ਧੂੰਏਂ ਦੀ ਚਾਦਰ 'ਚ ਤਬਦੀਲ ਹੋ ਜਾਂਦਾ ਹੈ। Punjab smog pollution cause:ਪੰਜਾਬ 'ਚ ਫੈਲੀ ਇਸ ਇਸ ਸਮੋਗ ਵਿੱਚ 40-50% ਫੀਸਦੀ ਅਸਲ ਧੁੰਦ ਹੈ ਜਦਕਿ ਬਾਕੀ ਪ੍ਰਦੂਸ਼ਣ ਹੈ। ਫਿਰੋਜ਼ਪੁਰ, ਬਠਿੰਡਾ, ਫਰੀਦਕੋਟ, ਫਾਜ਼ਿਲਕਾ, ਅੰਮ੍ਰਿਤਸਰ, ਅਤੇ ਲੁਧਿਆਣਾ ਸ਼ਹਿਰ 'ਚ ਹਾਲਾਤ ਸਭ ਤੋਂ ਜ਼ਿਆਦਾ ਖਰਾਬ ਹਨ ਅਤੇ ਅਗਲੇ ਕੁਝ ਦਿਨ ਤੱਕ ਜਿਉਂ ਤੋਂ ਤਿਉਂ ਬਣੇ ਰਹਿਣ ਦੇ ਆਸਾਰ ਹਨ। Punjab smog pollution cause: ਹਾਂਲਾਕਿ, ਇਸ ਮਾਮਲੇ 'ਚ ਕਈ ਚੀਜ਼ਾਂ 'ਤੇ ਰੋਕ ਲੱਗ ਚੁੱਕੀ ਹੈ ਪਰ ਹਾਲਾਤ ਹਾਲੇ ਵੀ ਬਦਤਰ ਹਨ। ਇਸ ਮਾਮਲੇ 'ਚ  ਸੈਕਟਰ 17 ਦਾ ਇੰਡੈਕਸ ਸਭ ਤੋਂ ਘਟੀਆ ਸਤਰ 'ਤੇ ਪਹੁੰਚ ਚੁੱਕਿਆ ਹੈ। Punjab smog pollution cause:ਪੰਜਾਬ 'ਚ ਫੈਲੀ ਇਸ ਚੰਡੀਗੜ੍ਹ ਦੀ ਹਵਾ 'ਚ ਆਰਐਸਪੀਐਮ 10 ਦੀ ਮਾਤਰਾ 291+ ਹੈ ਜੋ ਕਿ ਆਮ ਤੌਰ 'ਤੇ 100 ਹੋਣੀ ਚਾਹੀਦੀ ਹੈ।  ਇਹਨਾਂ ਹਾਲਾਤਾਂ ਨੂੰ ਬਦਤਰ ਬਣਾਉਣ 'ਚ ਬਾਰਿਸ਼ ਵੀ ਜ਼ਿੰਮੇਵਾਰ ਹੈ ਕਿਉਂਕਿ ਬਾਰਿਸ਼ ਨਾ ਹੋਣ ਦੇ ਕਾਰਨ ਇਹ ਪ੍ਰਦੂਸ਼ਣ ਹਵਾ ਦੇ ਵਿੱਚ ਹੀ ਠਹਿਰਿਆ ਹੋਇਆ ਹੈ। Punjab smog pollution cause: ਜਾਣਕਾਰੀ ਮੁਤਾਬਕ, 12 ਤਰੀਕ ਤੱਕ ਮੌਸਮ ਬਦਲਣ ਦੀ ਸੰਭਾਵਨਾ ਹੈ ਹਾਂਲਾਕਿ ਬਾਰਿਸ਼ ਨਾਲ ਤਾਪਮਾਨ ਹੋਰ ਵੀ ਗਿਰ ਸਕਦਾ ਹੈ ਪਰ ਨਾਲ ਹੀ ਇਸ ਪ੍ਰਦੂਸ਼ਣ ਦੀ ਚਾਦਰ ਤੋਂ ਕੁਝ ਰਾਹਤ ਮਿਲਣ ਦੇ ਵੀ ਆਸਾਰ ਹਨ। Punjab smog pollution cause:ਪੰਜਾਬ 'ਚ ਫੈਲੀ ਇਸ ਮੌਸਮ ਵਿਭਾਗ ਵੱਲੋਂ ਲੋਕਾਂ ਨੂੰ ਲਗਾਤਾਰ ਇਹ ਅਪੀਲ ਕੀਤੀ ਜਾ ਰਹੀ ਹੈ ਕਿ ਅਗਲੇ 48 ਘੰਟੇ ਗੱਡੀਆਂ ਨੂੰ ਸੰਭਾਲ ਕੇ ਚਲਾਇਆ ਜਾਵੇ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਘਟਨਾ ਤੋਂ ਬਚਿਆ ਜਾ ਸਕੇ। Punjab smog pollution cause:ਪੰਜਾਬ 'ਚ ਫੈਲੀ ਇਸ Punjab smog pollution cause: ਜੇਕਰ ਕੋਈ ਜ਼ਰੂਰੀ ਕੰਮ ਨਾ ਹੋਵੇ ਤਾਂ ਸਫਰ ਟਾਲ ਦੇਣਾ ਬਿਹਤਰ ਵਿਕਲਪ ਹੋਵੇਗਾ।  ਇਸ ਪ੍ਰਦੂਸ਼ਣ ਨਾਲ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਸਾਹ ਨਾਲ ਸੰਬੰਧਿਤ ਬੀਮਾਰੀਆਂ ਹੋਣ ਦਾ ਵੀ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। —PTC News


Top News view more...

Latest News view more...