ਮੁੱਖ ਖਬਰਾਂ

ਖੇਡ ਮੰਤਰੀ ਵੱਲੋਂ ਭਾਰਤੀ ਹਾਕੀ ਟੀਮ ਵਿਚਲੇ ਪੰਜਾਬ ਦੇ ਖਿਡਾਰੀਆਂ ਨੂੰ ਇੱਕ -ਇਕ ਕਰੋੜ ਰੁਪਏ ਦੇਣ ਦਾ ਐਲਾਨ

By Shanker Badra -- August 05, 2021 10:23 am -- Updated:August 05, 2021 10:23 am

ਚੰਡੀਗੜ੍ਹ : ਭਾਰਤੀ ਪੁਰਸ਼ ਹਾਕੀ ਟੀਮ ਨੇ ਅੱਜ ਇਤਿਹਾਸ ਰਚ ਦਿੱਤਾ ਹੈ। ਉਨ੍ਹਾਂ ਨੇ 41 ਸਾਲ ਦੇ ਸੋਕੇ ਨੂੰ ਖ਼ਤਮ ਕਰਦੇ ਹੋਏ ਭਾਰਤ ਨੂੰ ਹਾਕੀ ਵਿਚ ਬਰੌਂਜ਼ ਮੈਡਲ (ਕਾਂਸੀ ਦਾ ਤਗ਼ਮਾ ) ਦਿਵਾਇਆ ਹੈ। ਭਾਰਤੀ ਪੁਰਸ਼ ਹਾਕੀ ਟੀਮ ਨੇ ਜਰਮਨੀ ਨੂੰ 5-4 ਨਾਲ ਹਰਾ ਕੇ ਇਹ ਮੈਡਲ ਜਿੱਤਿਆ ਹੈ। ਦੋਵੇਂ ਟੀਮਾਂ ਸੈਮੀਫਾਈਨਲ ਵਿੱਚ ਹਾਰ ਗਈਆਂ ਸਨ।ਭਾਰਤ ਨੂੰ 1980 ਤੋਂ ਬਾਅਦ ਇਹ ਮੈਡਲ ਮਿਲਿਆ ਹੈ।

ਖੇਡ ਮੰਤਰੀ ਵੱਲੋਂ ਭਾਰਤੀ ਹਾਕੀ ਟੀਮ ਵਿਚਲੇ ਪੰਜਾਬ ਦੇ ਖਿਡਾਰੀਆਂ ਨੂੰ ਇੱਕ -ਇਕ ਕਰੋੜ ਰੁਪਏ ਦੇਣ ਦਾ ਐਲਾਨ

ਪੜ੍ਹੋ ਹੋਰ ਖ਼ਬਰਾਂ : ਭਾਰਤ ਨੇ 41 ਸਾਲ ਬਾਅਦ ਹਾਕੀ ’ਚ ਜਿੱਤਿਆ ਕਾਂਸੀ ਦਾ ਤਗ਼ਮਾ , ਜਰਮਨੀ ਨੂੰ 5-4 ਨਾਲ ਹਰਾਇਆ

ਇਸ ਦੌਰਾਨ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸੋਢੀ ਨੇ ਭਾਰਤੀ ਹਾਕੀ ਟੀਮ ਵਿਚਲੇ ਪੰਜਾਬ ਦੇ 11 ਖਿਡਾਰੀਆਂ ਨੂੰ ਇੱਕ -ਇਕ ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ। ਭਾਰਤੀ ਪੁਰਸ਼ ਟੀਮ ਵਿੱਚ ਪੰਜਾਬ ਦੇ ਪੰਜ ਖਿਡਾਰੀਆਂ ਸਿਮਰਨਜੀਤ, ਹਾਰਦਿਕ, ਹਰਮਨਪ੍ਰੀਤ, ਰੁਪਿੰਦਰ ਪਾਲ ਸਿੰਘ, ਗੁਰਜੰਟ ਨੇ ਭਾਗ ਲਿਆ ਸੀ। ਭਾਰਤ ਦੇ ਸਿਮਰਨਜੀਤ ਸਿੰਘ ਨੇ 2, ਹਾਰਦਿਕ ਸਿੰਘ ਨੇ 1, ਹਰਮਨਪ੍ਰੀਤ ਸਿੰਘ ਨੇ 1 ਅਤੇ ਰੂਪੇਂਦਰ ਪਾਲ ਸਿੰਘ ਨੇ 1 ਗੋਲ ਕੀਤਾ।

ਖੇਡ ਮੰਤਰੀ ਵੱਲੋਂ ਭਾਰਤੀ ਹਾਕੀ ਟੀਮ ਵਿਚਲੇ ਪੰਜਾਬ ਦੇ ਖਿਡਾਰੀਆਂ ਨੂੰ ਇੱਕ -ਇਕ ਕਰੋੜ ਰੁਪਏ ਦੇਣ ਦਾ ਐਲਾਨ

ਦਰਅਸਲ 'ਚ ਓਲੰਪਿਕ ਵਿਚ ਭਾਰਤ ਦੀ ਹਾਕੀ ਟੀਮ ਨੂੰ ਆਖਰੀ ਮੈਡਲ 1980 ਵਿਚ ਮਾਸਕੋ ਵਿਚ ਮਿਲਿਆ ਸੀ, ਜਦ ਵਾਸੁਦੇਵਾ ਭਾਸਕਰਨ ਦੀ ਕਪਤਾਨੀ ਵਿਚ ਟੀਮ ਨੇ ਗੋਲਡ ਜਿੱਤਿਆ ਸੀ। ਟੀਮ ਇੰਡੀਆ ਨੇ ਬਰੌਂਜ਼ ਮੈਡਲ ਮੈਚ ਵਿਚ ਜਰਮਨੀ ਨੂੰ 5-4 ਨਾਲ ਹਰਾਇਆ ਹੈ। ਇਸ ਜਿੱਤ ਨਾਲ ਪੰਜਾਬ ਵਿੱਚ ਜਸ਼ਨ ਦਾ ਮਾਹੌਲ ਹੈ। ਜਿਵੇਂ ਹੀ ਭਾਰਤੀ ਖਿਡਾਰੀ ਗੋਲ ਕਰਦੇ ਰਹੇ, ਉਨ੍ਹਾਂ ਸਾਰਿਆਂ ਨੇ ਚੱਕ ਦੇ ਇੰਡੀਆ ਦੇ ਨਾਅਰੇ ਲਗਾ ਕੇ ਆਪਣੀ ਖੁਸ਼ੀ ਜ਼ਾਹਰ ਕੀਤੀ।

ਖੇਡ ਮੰਤਰੀ ਵੱਲੋਂ ਭਾਰਤੀ ਹਾਕੀ ਟੀਮ ਵਿਚਲੇ ਪੰਜਾਬ ਦੇ ਖਿਡਾਰੀਆਂ ਨੂੰ ਇੱਕ -ਇਕ ਕਰੋੜ ਰੁਪਏ ਦੇਣ ਦਾ ਐਲਾਨ

ਦੱਸ ਦੇਈਏ ਕਿ ਸਾਲ 1980 ਵਿੱਚ ਭਾਰਤ ਨੇ ਸੋਨ ਤਗ਼ਮਾ ਜਿੱਤਿਆ ਸੀ, ਜਦੋਂ ਕਿ ਅੱਜ ਸਖ਼ਤ ਮੁਕਾਬਲਾ ਦੇਣ ਤੋਂ ਬਾਅਦ ਜਰਮਨੀ ਨੂੰ ਹਰਾ ਕੇ ਭਾਰਤੀ ਖਿਡਾਰੀਆਂ ਨੇ ਕਾਂਸੀ ਦਾ ਤਗਮਾ ਜਿੱਤ ਕੇ ਆਪਣੇ ਦੇਸ਼ ਦਾ ਮਾਣ ਵਧਾਇਆ ਹੈ। ਭਾਰਤੀ ਪੁਰਸ਼ ਹਾਕੀ ਟੀਮ ਵਿੱਚ ਹਰਮਨਪ੍ਰੀਤ ਦੇ ਨਾਲ ਗੁਰਜੰਟ ਸਿੰਘ, ਦਿਲਪ੍ਰੀਤ ਸਿੰਘ ਅਤੇ ਸ਼ਮਸ਼ੇਰ ਸਿੰਘ ਖੇਡ ਰਹੇ ਸਨ, ਜਿਸ ਵਿੱਚ ਹਰਮਨਪ੍ਰੀਤ ਸਿੰਘ ਨੇ ਅੱਜ ਇੱਕ ਗੋਲ ਕਰਕੇ ਟੀਮ ਨੂੰ ਜਿੱਤ ਵੱਲ ਲਿਜਾਇਆ ਹੈ।

ਖੇਡ ਮੰਤਰੀ ਵੱਲੋਂ ਭਾਰਤੀ ਹਾਕੀ ਟੀਮ ਵਿਚਲੇ ਪੰਜਾਬ ਦੇ ਖਿਡਾਰੀਆਂ ਨੂੰ ਇੱਕ -ਇਕ ਕਰੋੜ ਰੁਪਏ ਦੇਣ ਦਾ ਐਲਾਨ

ਪੰਜਾਬੀ ਖਿਡਾਰੀਆਂ ਨੇ ਜਰਮਨ ਖਿਡਾਰੀਆਂ ਨੂੰ ਹਰਾ ਕੇ ਭਾਰਤ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ, ਜਿਸ ਵਿੱਚ ਪੰਜਾਬੀਆਂ ਦੇ ਬਲ 'ਤੇ ਓਲੰਪਿਕ ਵਿੱਚ ਸ਼ੈਡੋ ਇੰਡੀਆ ਕਹਿਣਾ ਗਲਤ ਨਹੀਂ ਹੋਵੇਗਾ, ਕਿਉਂਕਿ ਭਾਰਤੀ ਟੀਮ ਵਿੱਚ ਜ਼ਿਆਦਾਤਰ ਪੰਜਾਬ ਦੇ ਖਿਡਾਰੀ ਹਨ। ਇਸ ਤੋਂ ਵੀ ਵੱਧ ਅੰਮ੍ਰਿਤਸਰ ਜ਼ਿਲ੍ਹੇ ਦੇ ਲੋਕਾਂ ਦਾ ਭਾਰਤੀ ਹਾਕੀ ਟੀਮ ਦੀ ਜਿੱਤ ਨਾਲ ਸਿਰ ਉੱਚਾ ਹੈ, ਕਿਉਂਕਿ ਭਾਰਤੀ ਹਾਕੀ ਟੀਮ ਵਿੱਚ ਅੰਮ੍ਰਿਤਸਰ ਤੋਂ ਚਾਰ ਖਿਡਾਰੀ ਖੇਡ ਰਹੇ ਸਨ।

-PTCNews

  • Share