Tue, Apr 23, 2024
Whatsapp

ਪੰਜਾਬ ਸਟੇਟ ਇਲੈਕਟਰਸਿਟੀ ਰੈਗੂਲੇਟਰੀ ਕਮਿਸ਼ਨ ਵਲੋਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਨੂੰ ਪੰਜਾਬ ਵਿਚ ਲੋੜ ਪੈਣ ਤੇ ਪਾਵਰ ਕੱਟ ਲਾਉਣ ਦੀ ਦਿੱਤੀ ਇਜਾਜ਼ਤ

Written by  Joshi -- April 04th 2018 09:40 PM -- Updated: May 04th 2018 04:17 PM
ਪੰਜਾਬ ਸਟੇਟ ਇਲੈਕਟਰਸਿਟੀ ਰੈਗੂਲੇਟਰੀ ਕਮਿਸ਼ਨ ਵਲੋਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਨੂੰ ਪੰਜਾਬ ਵਿਚ ਲੋੜ ਪੈਣ ਤੇ ਪਾਵਰ ਕੱਟ ਲਾਉਣ ਦੀ ਦਿੱਤੀ ਇਜਾਜ਼ਤ

ਪੰਜਾਬ ਸਟੇਟ ਇਲੈਕਟਰਸਿਟੀ ਰੈਗੂਲੇਟਰੀ ਕਮਿਸ਼ਨ ਵਲੋਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਨੂੰ ਪੰਜਾਬ ਵਿਚ ਲੋੜ ਪੈਣ ਤੇ ਪਾਵਰ ਕੱਟ ਲਾਉਣ ਦੀ ਦਿੱਤੀ ਇਜਾਜ਼ਤ

ਪੰਜਾਬ ਸਟੇਟ ਇਲੈਕਟਰਸਿਟੀ ਰੈਗੂਲੇਟਰੀ ਕਮਿਸ਼ਨ ਵਲੋਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਨੂੰ ਪੰਜਾਬ ਵਿਚ ਲੋੜ ਪੈਣ ਤੇ ਪਾਵਰ ਕੱਟ ਲਾਉਣ ਦਿੱਤੀ ਇਜਾਜ਼ਤ: ਪੰਜਾਬ ਸਟੇਟ ਇਲੈਕਟਰਸਿਟੀ ਰੈਗੂਲੇਟਰੀ ਕਮਿਸ਼ਨ ਵਲੋਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਨੂੰ ਪੰਜਾਬ ਵਿਚ ਲੋੜ ਪੈਣ ਤੇ ਪਾਵਰ ਕੱਟ ਲਾਉਣ ਦੀ ਇਜਾਜ਼ਤ ਦੇ ਦਿੱਤੀ ਹੈ । ਬੀਤੇ ਦਿਨੀਂ ਪੰਜਾਬ ਸਟੇਟ ਇਲੈਕਟਰਸਿਟੀ ਰੈਗੂਲੇਟਰੀ ਕਮਿਸ਼ਨ ਨੇ ਪਾਵਰ ਕਾਮ ਦੀ ਤਾਜ਼ਾ ਪਟੀਸ਼ਨ ਤੇ ਫ਼ੈਸਲਾ ਦਿੰਦੇ ਹੋਏ ਕਿਹਾ ਹੈ ਕਿ ਪਿਛਲੇ ਸਾਲ 25 ਮਈ ਨੂੰ ਕਮਿਸ਼ਨ ਵਲੋਂ ਪਾਵਰ ਕਾਮ।ਨੂੰ ਅਜਿਹੇ ਹੁਕਮ ਦਿੱਤੇ ਸਨ ਕਿ ਉਹ ਲੋੜ ਪੈਣ ਤੇ ਪਾਵਰ ਕੱਟ ਲਾ ਸਕਦੀ ਹੈ । ਪਾਵਰ ਕਾਮ ਨੇ ਪੰਜਾਬ ਸਟੇਟ ਇਲੈਕਟਰਸਿਟੀ ਰੈਗੂਲੇਟਰੀ ਕਮਿਸ਼ਨ ਕੋਲ ਅਜਿਹੀ ਪਟੀਸ਼ਨ ਮੁੜ ਕੇ ਪਾਈ ਸੀ ਕਿ ਮੌਜੂਦਾ ਵਿੱਤੀ ਵਰ੍ਹੇ ਲਈ ਵੀ ਪਾਵਰ ਕਾਮ ਨੂੰ ਪਾਵਰਕਾਮ ਨੂੰ ਪਾਵਰ ਕੱਟ ਲਾਉਣ ਦੀ ਇਜਾਜ਼ਤ ਦਿੱਤੀ ਜਾਵੇ । ਇਥੇ ਇਹ ਦੱਸਣਾ ਬਣਦਾ ਹੈ ਕਿ ਪੰਜਾਬ ਸਰਕਾਰ ਦੀ ਹਦਾਇਤ ਤੇ ਪਾਵਰ ਕਾਮ ਵਲੋਂ ਬਠਿੰਡਾ ਥਰਮਲ ਪਲਾਂਟ ਦੇ 4 ਯੂਨਿਟ ਅਤੇ ਰੋਪੜ ਥਰਮਲ ਪਲਾਂਟ ਤੇ 2 ਯੂਨਿਟ ਬੰਦ ਕਰਨ ਦੇ ਹੁਕਮ ਕੀਤੇ ਸਨ ਅਤੇ ਪਾਵਰ ਕਾਮ ਨੂੰ ਇਨ੍ਹਾਂ 6 ਯੂਨਿਟਾਂ ਦੇ ਬੰਦ ਹੋਣ ਨਾਲ 880 ਮੈਗਾਵਾਟ ਬਿਜਲੀ ਦੀ ਕਮੀ ਹੋ ਜਾਵੇਗੀ ਜਿਸ ਦੇ ਚਲਦਿਆਂ ਪੰਜਾਬ ਵਿਚ ਗਰਮੀਆਂ ਰੁੱਤੇ ਪਾਵਰਕਾਮ ਨੂੰ ਬਿਜਲੀ ਦੀ ਕਮੀ ਨਾਲ ਜੂਝਣਾ ਪਵੇਗਾ । ਭਾਵੇਂ ਕਿ ਪਾਵਰ ਕਾਮ ਵਲੋਂ ਬਿਜਲੀ ਦੀ ਖਰੀਦ ਦੇ ਲਈ ਪਾਵਰ ਪਰਚੇਜ਼ ਐਗਰੀਮੈਂਟ ਕੀਤੇ ਹਨ ਪਰ ਮਾਹਿਰਾਂ ਨੇ ਇਸ ਉਤੇ ਸਵਾਲ ਚੁਕੇ ਹਨ । ਪੰਜਾਬ ਸਟੇਟ ਇਲੈਕਟਰਸਿਟੀ ਰੈਗੂਲੇਟਰੀ ਕਮਿਸ਼ਨ ਵਲੋਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਨੂੰ ਪੰਜਾਬ ਵਿਚ ਲੋੜ ਪੈਣ ਤੇ ਪਾਵਰ ਕੱਟ ਲਾਉਣ ਦਿੱਤੀ ਇਜਾਜ਼ਤ ਪੰਜਾਬ ਸਟੇਟ ਰੈਗੂਲੇਟਰੀ ਕਮਿਸ਼ਨ ਨੇ ਬੀਤੇ 3 ਅਪ੍ਰੈਲ ਨੂੰ ਜਾਰੀ ਕੀਤੇ ਹੁਕਮਾਂ ਵਿਚ ਕਿਹਾ ਹੈ ਕਿ ਜਦ ਤੱਕ ਨਵੀ ਪਟੀਸ਼ਨ ਦਾ ਫੈਸਲਾ ਨਹੀਂ ਹੋ ਜਾਂਦਾ ਪਿਛਲੇ ਸਾਲ 25 ਮਈ ਦੇ ਹੁਕਮ ਜਾਰੀ ਰਹਿਣਗੇ, ਭਾਵ ਪਾਵਰ ਕਾਮ ਨੂੰ ਪਾਵਰ ਕੱਟ ਲਾਉਣ ਦੀ ਖੁੱਲ ਪ੍ਰਾਪਤ ਹੋ ਗਈ ਹੈ । ਲਿਹਾਜ਼ਾ ਬਿਜਲੀ ਦੀ ਕਮੀ ਦੇ ਚਲਦਿਆ ਪੰਜਾਬ ਵਿਚ ਪਾਵਰ ਕੱਟ ਲੱਗਣੇ ਤਹਿ ਹਨ। —PTC News


Top News view more...

Latest News view more...