4 ਸਾਲਾ ਮਾਸੂਮ ਦੇ ਬਲਾਤਕਾਰ ਮਾਮਲੇ ‘ਚ SSP ਬਰਨਾਲਾ ਤੋਂ ਰਿਪੋਰਟ ਤਲਬ

Barnala 4-year-rape case
Barnala 4-year-rape case

ਚੰਡੀਗੜ, 29 ਅਕਤੂਬਰ: ਬਰਨਾਲਾ ਜ਼ਿਲ੍ਹੇ ਦੇ ਪਿੰਡ ਦਾਨਗੜ੍ਹ ‘ਚ ਇਕ 4 ਸਾਲਾ ਬੱਚੀ ਨਾਲ ਬਲਾਤਕਾਰ ਦੀ ਘਟਨਾ ਸਬੰਧੀ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ SUO-MOTO ਨੋਟਿਸ ਲੈਂਦੇ ਹੋਏ ਇਸ ਮਾਮਲੇ ਵਿੱਚ ਐਸ.ਐਸ.ਪੀ. ਬਰਨਾਲਾ ਤੋਂ ਰਿਪੋਰਟ ਤਲਬ ਕੀਤੀ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੀ ਚੈਅਰਪਰਸਨ ਸ਼੍ਰੀਮਤੀ ਤੇਜਿੰਦਰ ਕੋਰ ਨੇ ਦੱਸਿਆ ਕਿ ਮੀਡੀਆ ਰਾਹੀ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆਇਆ ਹੈ | Rape Punjab : Barnala Minor girl rape by 14 year old boy in Village Dangarhਜਿਸ ਤੇ ਸੂ-ਮੋਟੋ ਨੋਟਿਸ ਲੈਂਦੇ ਹੋਏ ਐਸ.ਐਸ.ਪੀ. ਬਰਨਾਲਾ ਤੋਂ ਰਿਪੋਰਟ 2 ਨਵੰਬਰ 2020 ਨੂੰ ਰਿਪੋਰਟ ਤਲਬ ਕੀਤੀ ਹੈ |ਅਤੇ ਨਾਲ ਹੀ ਦੋਸ਼ੀਆਂ ਖਿਲਾਫ਼ ਸਖਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ। ਬਰਨਾਲਾ ਜ਼ਿਲ੍ਹੇ ਦੇ ਪਿੰਡ ਦਾਨਗੜ੍ਹ ‘ਚ ਇੱਕ ਚਾਰ ਸਾਲ ਦੀ ਮਾਸੂਸ ਦਲਿਤ ਬੱਚੀ ਨਾਲ ਉਸ ਦੇ ਹੀ ਗੁਆਂਢ ‘ਚ ਰਹਿੰਦੇ 14 ਸਾਲਾ ਲੜਕੇ ਵੱਲੋਂ ਕੁਕਰਮ ਕੀਤਾ ਗਿਆ ਸੀ । ਜਿਸ ਤੋਂ ਬਾਅਦ ਉਕਤ ਦੋਸ਼ੀ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਉੱਠਣ ਲੱਗੀ।Rape Punjab : Barnala Minor girl rape by 14 year old boy in Village Dangarhਪੀੜਤ ਬੱਚੀ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੀ 4 ਸਾਲ ਦੀ ਬੱਚੀ ਖੇਡਣ ਲਈ ਬਾਹਰ ਗਈ ਸੀ , ਜਿਸ ਨੂੰ ਉਨ੍ਹਾਂ ਦੇ ਹੀ ਗੁਆਢੀਆਂ ਦਾ ਲੜਕਾ ਸੁਖਵਿੰਦਰ ਸਿੰਘ ਉਰਫ਼ ਮਨੀ ਬੱਚੀ ਨੂੰ ਵਰਗਲਾਕੇ ਆਪਣੇ ਘਰ ਲੈ ਗਿਆ, ਅਤੇ ਘਿਨੌਣੀ ਕਰਤੂਤ ਨੂੰ ਅੰਜਾਮ ਦਿੱਤਾ। ਇਸ ਮਾਮਲੇ ਤੋਂ ਬਾਅਦ ਹੁਣ ਲਗਾਤਾਰ ਵਿਰੋਧ ਜਤਾਇਆ ਜਾ ਰਿਹਾ ਹੈ।Rapeਜ਼ਿਕਰਯੋਗ ਹੈ ਕਿ ਇਕ ਹੀ ਮਹੀਨੇ ‘ਚ ਪੰਜਾਬ ਵਿਚ ਹੋਣ ਵਾਲਾ ਇਹ ਘਿਨੌਣਾ ਅਪਰਾਧ ਦੂਜੀ ਵਾਰ ਹੋਇਆ ਹੈ ਇਸ ਤੋਂ ਪਹਿਲਾਂ 6 ਸਾਲਾ ਬੱਚੀ ਨਾਲ ਕੁਕਰਮ ਤੋਂ ਬਾਅਦ ਜ਼ਿੰਦਾ ਹੀ ਸਾੜ ਕੇ ਮਾਰ ਦਿੱਤਾ ਗਿਆ ਸੀ ਜਿਸ ਦੇ ਦੋਸ਼ੀ ਇਸ ਵੇਲੇ ਜੇਲ੍ਹ ‘ਚ ਹਨ।