Thu, Apr 25, 2024
Whatsapp

ਕੀ ਅਗਲੇ 2 ਦਿਨ ਵੀ ਜਾਰੀ ਰਹੇਗੀ ਗੜ੍ਹੇਮਾਰੀ, ਝੱਗੜ, ਹਨੇਰੀ ਤੇ ਤੂਫ਼ਾਨ ?

Written by  Jashan A -- April 17th 2019 09:55 PM -- Updated: April 17th 2019 09:59 PM
ਕੀ ਅਗਲੇ 2 ਦਿਨ ਵੀ ਜਾਰੀ ਰਹੇਗੀ ਗੜ੍ਹੇਮਾਰੀ, ਝੱਗੜ, ਹਨੇਰੀ ਤੇ ਤੂਫ਼ਾਨ ?

ਕੀ ਅਗਲੇ 2 ਦਿਨ ਵੀ ਜਾਰੀ ਰਹੇਗੀ ਗੜ੍ਹੇਮਾਰੀ, ਝੱਗੜ, ਹਨੇਰੀ ਤੇ ਤੂਫ਼ਾਨ ?

ਕੀ ਅਗਲੇ 2 ਦਿਨ ਵੀ ਜਾਰੀ ਰਹੇਗੀ ਗੜ੍ਹੇਮਾਰੀ, ਝੱਗੜ, ਹਨੇਰੀ ਤੇ ਤੂਫ਼ਾਨ ?,ਮੋਹਾਲੀ: ਪੰਜਾਬ ‘ਚ ਪਿਛਲੇ 2 ਦਿਨ ਤੋਂ ਕਾਲੇ ਬੱਦਲ ਛਾਏ ਹੋਏ ਹਨ ਅਤੇ ਤੇਜ਼ ਬਰਸਾਤ ਵੀ ਹੋ ਰਹੀ ਹੈ।ਉਥੇ ਹੀ ਚੰਡੀਗੜ੍ਹ ਸਮੇਤ ਪੰਜਾਬ ਦੇ ਵੱਖ -ਵੱਖ ਇਲਾਕਿਆਂ ‘ਚ ਭਾਰੀ ਮੀਂਹ ਦੇ ਨਾਲ-ਨਾਲ ਗੜੇ ਵੀ ਪਏ ਹਨ, ਜਿਸ ਨਾਲ ਲੋਕਾਂ ਨੂੰ ਰਾਹਤ ਤਾਂ ਮਿਲੀ ਪਰ ਦੂਜੇ ਪਾਸੇ ਇਹ ਬਰਸਾਤ ਕਿਸਾਨਾਂ 'ਤੇ ਆਫ਼ਤ ਬਣ ਗਈ। ਪੰਜਾਬ ‘ਚ ਮੀਂਹ ਅਤੇ ਝੱਖੜ ਨੇ ਕਿਸਾਨਾਂ ਨੂੰ ਇੱਕ ਵਾਰੀ ਫੇਰ ਚਿੰਤਾ ‘ਚ ਡੋਬ ਦਿੱਤਾ ਕਿਉਂਕਿ ਕਣਕ ਦੀ ਕਟਾਈ ਇਸ ਵੇਲੇ ਪੂਰੇ ਜੋਬਨ ‘ਤੇ ਹੈ। [caption id="attachment_284010" align="aligncenter" width="300"]storm ਕੀ ਅਗਲੇ 2 ਦਿਨ ਵੀ ਜਾਰੀ ਰਹੇਗੀ ਗੜ੍ਹੇਮਾਰੀ, ਝੱਗੜ, ਹਨੇਰੀ ਤੇ ਤੂਫ਼ਾਨ ?[/caption] ਅਜਿਹੇ 'ਚ ਅੱਜ ਵੀ ਤੇਜ਼ ਤੂਫ਼ਾਨ ਅਤੇ ਭਾਰੀ ਬਰਸਾਤ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕੁਝ ਤਸਵੀਰਾਂ ਅਤੇ ਮੌਸਮ ਵਿਭਾਗ ਦੇ ਨਾਮ 'ਤੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਅਗਲੇ 48 ਘੰਟਿਆਂ 'ਚ ਉੱਤਰੀ ਪੰਜਾਬ 'ਚ 100 ਕਿਲੋਮੀਟਰ ਤੋਂ ਵੱਧ ਦੀ ਰਫਤਾਰ ਨਾਲ ਤੇਜ਼ ਹਵਾਵਾਂ ਨਾਲ ਤੂਫ਼ਾਨ ਵਰਗੀ ਸਥਿਤੀ ਬਣ ਸਕਦੀ ਹੈ। ਹੋਰ ਪੜ੍ਹੋ:ਦੇਖੋ ਲਾਈਵ, ਅਮਰੀਕਾ ‘ਚ ਆ ਰਹੇ ਭਿਆਨਕ ਤੂਫਾਨ ‘ਚ ਤਬਾਹੀ ਦਾ ਮੰਜਰ [caption id="attachment_284011" align="aligncenter" width="300"]storm ਕੀ ਅਗਲੇ 2 ਦਿਨ ਵੀ ਜਾਰੀ ਰਹੇਗੀ ਗੜ੍ਹੇਮਾਰੀ, ਝੱਗੜ, ਹਨੇਰੀ ਤੇ ਤੂਫ਼ਾਨ ?[/caption]

ਇਸ ਲਈ ਕਿਸੇ ਵੀ ਸਮੇਂ ਕੋਈ ਜਾਨੀ-ਮਾਲੀ ਨੁਕਸਾਨ ਹੋਣ ਦਾ ਖਦਸਾ ਪ੍ਰਗਟਾਇਆ ਜਾ ਰਿਹਾ। [caption id="attachment_284012" align="aligncenter" width="300"]storm ਕੀ ਅਗਲੇ 2 ਦਿਨ ਵੀ ਜਾਰੀ ਰਹੇਗੀ ਗੜ੍ਹੇਮਾਰੀ, ਝੱਗੜ, ਹਨੇਰੀ ਤੇ ਤੂਫ਼ਾਨ ?[/caption] ਜੇ ਗੱਲ ਕਰੀਏ ਮੌਸਮ ਵਿਭਾਗ ਦੀ ਤਾਂ ਉਹਨਾਂ ਨੇ ਆਪਣੀ ਵੈਬਸਾਈਟ 'ਤੇ ਅਜਿਹੀ ਜਾਣਕਾਰੀ ਸਾਂਝੀ ਨਹੀਂ ਹੈ। ਪਰੰਤੂ ਮੌਸਮ ਵਿਭਾਗ ਵੱਲੋਂ 15 ਤਾਰੀਕ ਨੂੰ ਆਪਣੀ ਵੈਬਸਾਈਟ 'ਤੇ ਇੱਕ ਪ੍ਰੈਸ ਨੋਟ ਸਾਂਝਾ ਕੀਤਾ ਸੀ, ਜਿਸ 'ਚ ਭਵਿੱਖਬਾਣੀ ਕੀਤੀ ਗਈ ਸੀ ਕਿ ਪੰਜਾਬ 'ਚ 16 ਅਤੇ 17 ਅਪ੍ਰੈਲ ਨੂੰ ਤੇਜ਼ ਤੂਫ਼ਾਨ ਅਤੇ ਬਰਸਾਤ ਆਵੇਗੀ, ਜੋ ਪਿਛਲੇ 2 ਦਿਨਾਂ ਤੋਂ ਜਾਰੀ ਹੈ। -PTC News


Top News view more...

Latest News view more...