Advertisment

ਮਿੱਥ ਕੇ ਕੀਤੀਆਂ ਹੱਤਿਆਵਾਂ 'ਚ ਪੁਲਿਸ ਹੱਥੇ ਲੱਗੇ ਅਹਿਮ ਸੁਰਾਗ ਅਤੇ ਹਥਿਆਰ, ਹੋਏ ਕਈ ਵੱਡੇ ਖੁਲਾਸੇ

author-image
Ragini Joshi
New Update
ਮਿੱਥ ਕੇ ਕੀਤੀਆਂ ਹੱਤਿਆਵਾਂ 'ਚ ਪੁਲਿਸ ਹੱਥੇ ਲੱਗੇ ਅਹਿਮ ਸੁਰਾਗ ਅਤੇ ਹਥਿਆਰ, ਹੋਏ ਕਈ ਵੱਡੇ ਖੁਲਾਸੇ
Advertisment
Punjab target killings: ਪਿਛਲੇ ਦਿਨੀਂ ਪੰਜਾਬ ਦੇ ਵਿਗੜੇ ਮਾਹੌਲ ਅਤੇ ਇੱਕ ਤੋਂ ਬਾਅਦ ਇੱਕ ਮਿੱਥ ਕੇ ਕੀਤੀਆਂ ਗਈਆਂ ਹੱਤਿਆਵਾਂ ਦੀ ਜਾਂਚ ਲਈ ਬਣਾਈ ਗਈ ਵਿਸ਼ੇਸ਼ ਜਾਂਚ ਕਮੇਟੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ. ਆਈ. ਏ.) ਦੇ ਹੱਥ ਅਹਿਮ ਸੁਰਾਗ ਲੱਗੇ ਹਨ। Punjab target killings: ਮਿੱਥ ਕੇ ਕੀਤੀਆਂ ਹੱਤਿਆਵਾਂ 'ਚ ਪੁਲਿਸ ਹੱਥੇ ਲੱਗੇ ਅਹਿਮ ਸੁਰਾਗਨੈਸ਼ਨਲ
Advertisment
ਇਨਵੈਸਟੀਗੇਸ਼ਨ ਏਜੰਸੀ ਦੀ ਟੀਮ ਵੱਲੋਂ ਹੱਤਿਆਵਾਂ ਲਈ ਵਰਤੇ ਗਏ ੧੧ ਹਥਿਆਰਾਂ 'ਚੋਂ ੯ ਦੀ ਬਰਾਮਦਗੀ ਹੋ ਚੁੱਕੀ ਹੈ ਅਤੇ ਇਹ ਖੁਲਾਸਾ ਹੋਇਆ ਹੈ ੨ ਕਥਿਤ ਅੱਤਵਾਦੀਆਂ ਰਮਨਦੀਪ ਸਿੰਘ ਉਰਫ ਬੱਗਾ ਅਤੇ ਸ਼ਾਰਪ ਸ਼ੂਟਰ ਹਰਦੀਪ ਸਿੰਘ ਸ਼ੇਰਾ ਤੋਂ ਪੁੱਛਗਿੱਛ ਦੌਰਾਨ, ਜਿੰਨ੍ਹਾਂ ਨੂੰ ਪੰਜਾਬ ਪੁਲਸ ਨੇ ਗ੍ਰਿਫਤਾਰ ਕੀਤਾ ਸੀ। ਪੁਲਸ ਦੇ ਕੋਲ ਕਰੀਬ ਇਕ ਮਹੀਨੇ ਤੱਕ ਰਿਮਾਂਡ 'ਚ ਰਹੇ ਕਥਿਤ ਅੱਤਵਾਦੀ ਹਿਰਾਸਤ ਦੌਰਾਨ ਕੁਝ ਨਹੀਂ ਉਗਲੇ, ਪਰ ਐੱਨ. ਆਈ. ਏ. ਦੀ ਟੀਮ ਵੱਲੋਂ ਕਈ ਰਾਜ਼ਾਂ ਨੂੰ ਬੇਪਰਦਾ ਕਰਵਾ ਲਿਆ ਗਿਆ ਹੈ। Punjab target killings: ਮਿੱਥ ਕੇ ਕੀਤੀਆਂ ਹੱਤਿਆਵਾਂ 'ਚ ਪੁਲਿਸ ਹੱਥੇ ਲੱਗੇ ਅਹਿਮ ਸੁਰਾਗਜੇਕਰ ਗੱਲ ਅਮਿਤ ਸ਼ਰਮਾ ਹੱਤਿਆ ਕਾਂਡ ਦੀ ਕੀਤੀ ਜਾਵੇ ਤਾਂ ਐੱਨ. ਆਈ. ਏ. ਦੀ ਟੀਮ ਵੱਲੋਂ ਕੱਲ ਜਲੰਧਰ ਬਾਈਪਾਸ ਚੁੰਗੀ ਨੇੜੇ ਦਾ ਇਲਾਕੇ 'ਚ ਜਾਂਚ ਪੜਤਾਲ ਕੀਤੀ ਗਈ ਅਤੇ ਸੁਰਾਗਾਂ ਦੀ ਭਾਲ ਦੀ ਕੋਸ਼ਿਸ਼ ਕੀਤੀ ਗਈ। Punjab target killings: ਮਿਲੀ ਜਾਣਕਾਰੀ ਮੁਤਾਬਕ, ਇਸ ਤਲਾਸ਼ੀ ਮੁਹਿੰਮ ਤੋਂ ਪਹਿਲਾਂ ਸੁੰਨਸਾਨ ਇਲਾਕਿਆਂ 'ਚ ਝਾੜੀਆਂ ਨੂੰ ਸਾਫ ਕਰਵਾ ਕੇ,  ਮਾਰਕ ਕਰਵਾ ਕੇ, ਫਿਰ ਮੈਡੀਕਲ ਡਿਟੈਕਟਰ ਦਾ ਇਸਤਮਾਲ ਕੀਤਾ ਗਿਆ ਸੀ। ਟੀਮ ਨੂੰ ਮਿਲੀ ਸੂਹ ਮੁਤਾਬਕ, ਰਮਨ ਅਤੇ ਸ਼ੇਰਾ ਨੇ ਜੋ ਹਥਿਆਰ ਅਮਿਤ ਸ਼ਰਮਾ ਦੇ ਕਤਲ ਲਈ ਇਸਤੇਮਾਲ ਕੀਤੇ ਗe ਸਨ, ਉਹਨਾਂ ਨੂੰ ਇਸੇ ਜਗ੍ਹਾ ਜਾਂ ਆਸਪਾਸ ਹੀ ਨਸ਼ਟ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਆਰ. ਆਰ. ਐੱਸ. ਨੇਤਾ ਰਵਿੰਦਰ ਗੋਸਾਈਂ ਦੇ ਕਤਲ 'ਚ ਇਸਤਮਾਲ ਹੋਇਆ ਮੋਟਰਸਾਈਕਲ ਵੀ ਦੋਸ਼ੀਆਂ ਵੱਲੋਂ ਇਥੇ ਕਿਤੇ ਹੀ ਛੱਡਿਆ ਗਿਆ ਸੀ। Punjab target killings: ਮਿੱਥ ਕੇ ਕੀਤੀਆਂ ਹੱਤਿਆਵਾਂ 'ਚ ਪੁਲਿਸ ਹੱਥੇ ਲੱਗੇ ਅਹਿਮ ਸੁਰਾਗPunjab target killings: ਜ਼ਿਕਰਯੋਗ ਹੈ ਕਿ ਹੁਣ ਹਿੰਦੂ ਨੇਤਾ ਅਮਿਤ ਅਰੋੜਾ ਨੂੰ ਸੋਸ਼ਲ ਮੀਡੀਆ ਰਾਹੀ ਹਰ ਰੋਜ਼ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ ਅਤੇ ਇਸ ਤੋਂ ਇਲਾਵਾ ਸ਼ਿਵ ਸੈਨਾ ਹਿੰਦ ਪੰਜਾਬ ਦੇ ਚੇਅਰਮੈਨ ਸੰਦੀਪ ਸ਼ਰਮਾ ਨੂੰ ਵੀ ਇਸੇ ਤਰ੍ਹਾਂ ਜਾਨੋਂ ਮਾਰਨ ਦੀਆਂ ਧਮਕੀਆਂ ਨਾਲ ਧਮਕਾਇਆ ਜਾ ਰਿਹਾ ਹੈ। ਇਸ ਬਾਰੇ 'ਚ ਜਾਂਚ ਏਜੰਸੀ ਨੂੰ ਜਾਣਕਾਰੀ ਦੇ ਦਿੱੱਤੀ ਗਈ ਹੈ ਅਤੇ ਉਹਨਾਂ ਵੱਲੋਂ ਬਣਦੀ ਕਾਰਵਾਈ ਦਾ ਭਰੋਸਾ ਦਵਾਇਆ ਗਿਆ ਹੈ। —PTC News-
shiromani-akali-dal bhagwant-mann punjabi-news punjab sad sukhbir-badal rahul-gandhi punjab-congress terrorism captain-amarinder-singh punjab-politics latest-punjabi-news latest-news-in-punjabi indian-national-congress target-killings aam-aadmi-party-punjab aap-punjab sukhpal-khaira news-in-punjabi news-from-punjab news-punjabi top-punjabi-news-happening-news-from-punjab punjab-target-killings killings indian-national-congress-punjab
Advertisment

Stay updated with the latest news headlines.

Follow us:
Advertisment