ਮੁੱਖ ਖਬਰਾਂ

ਵਿਦਿਆਰਥੀ ਵੀ ਅਪਣੇ ''ਗੁਰੂਆਂ'' ਦੇ ਹੱਕ 'ਚ ਨਿੱਤਰੇ , ਘਰਾਂ ਦੇ ਦਰਵਾਜ਼ਿਆਂ 'ਤੇ ਕਾਂਗਰਸ ਸਰਕਾਰ ਲਈ ਲਿਖੀ ਇਹ ਚਿਤਾਵਨੀ

By Shanker Badra -- October 12, 2018 5:52 pm

ਵਿਦਿਆਰਥੀ ਵੀ ਅਪਣੇ ''ਗੁਰੂਆਂ'' ਦੇ ਹੱਕ 'ਚ ਨਿੱਤਰੇ , ਘਰਾਂ ਦੇ ਦਰਵਾਜ਼ਿਆਂ 'ਤੇ ਕਾਂਗਰਸ ਸਰਕਾਰ ਲਈ ਲਿਖੀ ਇਹ ਚਿਤਾਵਨੀ:ਪਟਿਆਲਾ :ਸਾਂਝਾ ਅਧਿਆਪਕ ਮੋਰਚਾ ਵਲੋਂ ਪੱਕਾ ਕਰਨ ਤੇ ਪੁਰਾਣੀ ਤਨਖਾਹ ਦੀ ਮੰਗ ਨੂੰ ਲੈ ਕੇ ਪੂਰੇ ਸੂਬੇ 'ਚ ਅਧਿਆਪਕਾਂ ਦਾ ਧਰਨਾ ਲਗਾਤਾਰ ਜਾਰੀ ਹੈ।ਪਟਿਆਲਾ 'ਚ ਵੀ ਇਨ੍ਹਾਂ ਮੰਗਾਂ ਨੂੰ ਲੈ ਕੇ ਕਈ ਅਧਿਆਪਕ ਧਰਨੇ 'ਤੇ ਬੈਠੇ ਹਨ ਪਰ ਮਰਨ ਵਰਤ ਤੇ ਬੈਠੇ 11 ਅਧਿਆਪਕਾਂ ਚੋਂ ਇੱਕ ਮਹਿਲਾ ਅਧਿਆਪਕ ਜਸਪ੍ਰੀਤ ਕੌਰ ਦੀ ਹਾਲਤ ਅਚਾਨਕ ਕਾਫੀ ਖਰਾਬ ਹੋ ਗਈ ਸੀ।ਜਿਸ ਕਰਕੇ ਉਸਨੂੰ ਹਸਪਤਾਲ 'ਚ ਦਾਖਿਲ ਕਰਵਾਇਆ ਗਿਆ ਹੈ।ਦੱਸ ਦਈਏ ਕਿ ਇਹ ਅਧਿਆਪਕ 7 ਅਕਤੂਬਰ ਤੋਂ ਧਰਨੇ 'ਤੇ ਬੈਠੇ ਹਨ।

ਇਸ ਦੌਰਾਨ ਧਰਨਾਕਾਰੀ ਅਧਿਆਪਕਾਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਤੁਰੰਤ ਮਰਨ ਵਰਤ ’ਤੇ ਬੈਠੇ ਅਧਿਆਪਕਾਂ ਦੀ ਸਾਰ ਨਾ ਲਈ ਤਾਂ 13 ਅਕਤੂਬਰ ਨੂੰ ਪੰਜਾਬ ਦੀਆਂ ਸਮੁੱਚੀਆਂ ਅਧਿਆਪਕ ਜਥੇਬੰਦੀਆਂ ਪਟਿਆਲਾ ਵਿੱਚ ਸਰਕਾਰ ਖ਼ਿਲਾਫ਼ ਇਤਿਹਾਸਕ ਪੋਲ ਖੋਲ੍ਹ ਰੈਲੀਆਂ ਕਰਨਗੀਆਂ।

ਇਸ ਧਰਨਾ ਪ੍ਰਦਰਸ਼ਨ 'ਚ ਇਨ੍ਹਾਂ ਅਧਿਆਪਕਾਂ ਦੇ ਬੱਚੇ ਵੀ ਸ਼ਾਮਿਲ ਹੋ ਗਏ ਹਨ।ਪਿਛਲੇ ਦਿਨੀਂ ਹੀ ਛੋਟੀਆਂ ਬੱਚੀਆਂ ਵੀ ਆਪਣੀਆਂ ਮਾਵਾਂ ਦੇ ਹੱਕ ਲਈ ਧਰਨੇ 'ਚ ਬੈਠੀਆਂ ਸਨ।

ਇਸ ਦੌਰਾਨ ਵਿਦਿਆਰਥੀ ਵੀ ਆਪਣੇ ਗੁਰੂਆਂ (ਅਧਿਆਪਕਾਂ ) ਦੇ ਹੱਕ ਵਿੱਚ ਨਿੱਤਰ ਆਏ ਹਨ।ਵਿਦਿਆਰਥੀਆਂ ਨੇ ਆਪਣੇ ਘਰਾਂ ਦੇ ਦਰਵਾਜ਼ਿਆਂ ਉੱਤੇ ਕਾਂਗਰਸੀਆਂ ਨੂੰ ਘਰ ਨਾ ਵੜਨ ਦੇਣ ਦੀ ਮਨਾਹੀ ਦੇ ਨੋਟਿਸ ਲਗਾ ਦਿੱਤੇ ਹਨ।
-PTCNews

  • Share