Thu, Apr 18, 2024
Whatsapp

ਪੰਜਾਬ 'ਚ ਅੱਜ ਸਵੇਰ ਤੋਂ ਲਗਾਤਾਰ ਪੈ ਰਿਹਾ ਭਾਰੀ ਮੀਂਹ , ਮੁੜ ਤੋਂ ਵਧੀ ਠੰਡ

Written by  Shanker Badra -- February 27th 2019 10:11 AM -- Updated: February 27th 2019 10:12 AM
ਪੰਜਾਬ 'ਚ ਅੱਜ ਸਵੇਰ ਤੋਂ ਲਗਾਤਾਰ ਪੈ ਰਿਹਾ ਭਾਰੀ ਮੀਂਹ , ਮੁੜ ਤੋਂ ਵਧੀ ਠੰਡ

ਪੰਜਾਬ 'ਚ ਅੱਜ ਸਵੇਰ ਤੋਂ ਲਗਾਤਾਰ ਪੈ ਰਿਹਾ ਭਾਰੀ ਮੀਂਹ , ਮੁੜ ਤੋਂ ਵਧੀ ਠੰਡ

ਪੰਜਾਬ 'ਚ ਅੱਜ ਸਵੇਰ ਤੋਂ ਲਗਾਤਾਰ ਪੈ ਰਿਹਾ ਭਾਰੀ ਮੀਂਹ , ਮੁੜ ਤੋਂ ਵਧੀ ਠੰਡ:ਚੰਡੀਗੜ੍ਹ : ਪੰਜਾਬ ਦੇ ਕਈ ਇਲਾਕਿਆਂ ‘ਚ ਅੱਜ ਸਵੇਰੇ ਤੋਂ ਲਗਾਤਾਰ ਭਾਰੀ ਮੀਂਹ ਪੈ ਰਿਹਾ ਹੈ।ਇਸ ਮੀਂਹ ਨਾਲ ਠੰਡ ਹੋਰ ਵੱਧ ਗਈ ਹੈ।ਪੰਜਾਬ ਦੇ ਵੱਖ -ਵੱਖ ਇਲਾਕਿਆਂ ‘ਚ ਬੀਤੇ ਕੱਲ ਤੋਂ ਬੱਦਲਵਾਈ ਦੇਖਣ ਨੂੰ ਮਿਲੀ ਸੀ ,ਜਿਸ ਤੋਂ ਬਾਅਦ ਅੱਜ ਸਵੇਰ ਤੋਂ ਲਗਾਤਾਰ ਤੇਜ਼ ਮੀਂਹ ਪੈ ਰਿਹਾ ਹੈ।ਉਥੇ ਹੀ ਪਟਿਆਲਾ, ,ਸੰਗਰੂਰ ਅੰਮ੍ਰਿਤਸਰ, ਬਰਨਾਲਾ ਅਤੇ ਮੋਹਾਲੀ ‘ਚ ਵੀ ਕੱਲ ਤੋਂ ਮੀਂਹ ਪੈ ਰਿਹਾ ਹੈ।ਮੌਸਮ ਵਿਭਾਗ ਨੇ ਦੋ ਦਿਨ ਪਹਿਲਾਂ ਹੀ ਪੰਜਾਬ ਵਿੱਚ ਭਾਰੀ ਮੀਂਹ ਤੇ ਗੜੇ ਪੈਣ ਦੀ ਚਿਤਾਵਨੀ ਦਿੱਤੀ ਸੀ। [caption id="attachment_262235" align="aligncenter" width="300"]Punjab many areas Heavy rain, cold waves again ਪੰਜਾਬ 'ਚ ਅੱਜ ਸਵੇਰ ਤੋਂ ਲਗਾਤਾਰ ਪੈ ਰਿਹਾ ਭਾਰੀ ਮੀਂਹ , ਮੁੜ ਤੋਂ ਵਧੀ ਠੰਡ[/caption] ਪੰਜਾਬ ‘ਚ ਪਏ ਭਾਰੀ ਮੀਂਹ ਕਾਰਨ ਜਨ-ਜੀਵਨ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ।ਇਸ ਮੀਂਹ ਕਾਰਨ ਸਕੂਲੀ ਬੱਚਿਆਂ ਅਤੇ ਕੰਮਾਂ ਕਾਰਾਂ ਉਤੇ ਜਾਣ ਵਾਲਿਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹੈ।ਇਸ ਤੋਂ ਇਲਾਵਾ ਠੰਢ ‘ਚ ਵੀ ਵਾਧਾ ਦਰਜ ਕੀਤਾ ਗਿਆ ਹੈ। [caption id="attachment_262231" align="aligncenter" width="280"]Punjab many areas Heavy rain, cold waves again ਪੰਜਾਬ 'ਚ ਅੱਜ ਸਵੇਰ ਤੋਂ ਲਗਾਤਾਰ ਪੈ ਰਿਹਾ ਭਾਰੀ ਮੀਂਹ , ਮੁੜ ਤੋਂ ਵਧੀ ਠੰਡ[/caption] ਇਸ ਭਾਰੀ ਮੀਂਹ ਨੇ ਕਿਸਾਨਾਂ ਦੀ ਚਿੰਤਾਂ ਵੀ ਵਧਾ ਦਿੱਤੀ ਹੈ।ਇਸ ਤੋਂ ਕੁਝ ਦਿਨ ਪਹਿਲਾਂ ਵੀ ਪੰਜਾਬ ਭਾਰੀ ਬਾਰਿਸ਼ ਅਤੇ ਗੜ੍ਹੇਮਾਰੀ ਹੋਈ ਸੀ, ਜਿਸ ਕਾਰਨ ਕਿਸਾਨਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।ਇਸ ਦੌਰਾਨ ਵੱਡੀ ਮਾਤਰਾ ‘ਚ ਫਸਲਾਂ ਦਾ ਨੁਕਸਾਨ ਵੀ ਹੋਇਆ ਸੀ।ਹੁਣ ਇੱਕ ਵਾਰ ਫ਼ਿਰ ਇਸ ਮੀਂਹ ਨੇ ਕਿਸਾਨਾਂ ਦੀ ਨੀਂਦ ਉਡਾ ਦਿੱਤੀ ਹੈ। [caption id="attachment_262233" align="aligncenter" width="300"]Punjab many areas Heavy rain, cold waves again ਪੰਜਾਬ 'ਚ ਅੱਜ ਸਵੇਰ ਤੋਂ ਲਗਾਤਾਰ ਪੈ ਰਿਹਾ ਭਾਰੀ ਮੀਂਹ , ਮੁੜ ਤੋਂ ਵਧੀ ਠੰਡ[/caption] ਜੇਕਰ ਪੰਜਾਬ ਅੰਦਰ ਲਗਾਤਾਰ ਇਸ ਤਰ੍ਹਾਂ ਹੀ ਮੀਂਹ ਪੈਂਦਾ ਰਿਹਾ ਤਾਂ ਪੱਕਣ ‘ਤੇ ਆਈ ਫਸਲ ਦਾ ਭਾਰੀ ਨੁਕਸਾਨ ਹੋ ਸਕਦਾ ਹੈ ਕਿਉਂਕਿ ਮੀਂਹ ਨਾਲ ਤੇਜ਼ ਹਵਾ ਚੱਲਣ ਕਰਕੇ ਫਸਲ ਜਮੀਨ ‘ਤੇ ਵਿੱਛ ਜਾਵੇਗੀ।ਇਸ ਕਰਕੇ ਹਾੜੀ ਦੀ ਫ਼ਸਲ ਲਈ ਹਲਕਾ ਮੀਂਹ ਲਾਭਦਾਇਕ ਹੈ ਪਰ ਭਾਰੀ ਮੀਂਹ ਨੁਕਸਾਨਦਾਇਕ ਹੈ। -PTCNews


Top News view more...

Latest News view more...