Sat, Apr 20, 2024
Whatsapp

ਜ਼ਹਿਰੀਲੀ ਸ਼ਰਾਬ ਮਾਮਲਾ : ਸ਼ਮਸ਼ੇਰ ਸਿੰਘ ਦੂਲੋ ਪਹੁੰਚੇ ਪਿੰਡ ਮੁੱਛਲ ,ਪੀੜਿਤ ਪਰਿਵਾਰਾਂ ਨਾਲ ਕੀਤੀ ਮੁਲਾਕਾਤ

Written by  Shanker Badra -- August 11th 2020 01:34 PM -- Updated: August 11th 2020 03:34 PM
ਜ਼ਹਿਰੀਲੀ ਸ਼ਰਾਬ ਮਾਮਲਾ : ਸ਼ਮਸ਼ੇਰ ਸਿੰਘ ਦੂਲੋ ਪਹੁੰਚੇ ਪਿੰਡ ਮੁੱਛਲ ,ਪੀੜਿਤ ਪਰਿਵਾਰਾਂ ਨਾਲ ਕੀਤੀ ਮੁਲਾਕਾਤ

ਜ਼ਹਿਰੀਲੀ ਸ਼ਰਾਬ ਮਾਮਲਾ : ਸ਼ਮਸ਼ੇਰ ਸਿੰਘ ਦੂਲੋ ਪਹੁੰਚੇ ਪਿੰਡ ਮੁੱਛਲ ,ਪੀੜਿਤ ਪਰਿਵਾਰਾਂ ਨਾਲ ਕੀਤੀ ਮੁਲਾਕਾਤ

ਜ਼ਹਿਰੀਲੀ ਸ਼ਰਾਬ ਮਾਮਲਾ : ਸ਼ਮਸ਼ੇਰ ਸਿੰਘ ਦੂਲੋ ਪਹੁੰਚੇ ਪਿੰਡ ਮੁੱਛਲ ,ਪੀੜਿਤ ਪਰਿਵਾਰਾਂ ਨਾਲ ਕੀਤੀ ਮੁਲਾਕਾਤ:ਅੰਮ੍ਰਿਤਸਰ :  ਰਾਜ ਸਭਾ ਮੈਂਬਰ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸ਼ਮਸ਼ੇਰ ਸਿੰਘ ਦੂਲੋ ਅੱਜ ਇੱਥੋਂ ਨਜਦੀਕੀ ਪਿੰਡ ਮੁੱਛਲ ਵਿੱਖੇ ਜ਼ਹਿਰੀਲੀ ਸ਼ਰਾਬ ਨਾਲ ਮਾਰੇ ਗਏ ਵਿਅਕਤੀਆਂ ਦੇ ਪੀੜਤ ਪਰਿਵਾਰ ਨੂੰ ਮਿਲੇ ਹਨ ਤੇ ਉਹਨਾਂ ਨਾਲ ਦੁੱਖ ਸਾਂਝਾ ਕੀਤਾ ਹੈ। ਇਸ ਦੌਰਾਨ ਸ਼ਮਸ਼ੇਰ ਸਿੰਘ ਦੂਲੋ ਨੇ ਕੈਪਟਨ 'ਤੇ ਵੱਡੇ ਸਿਆਸੀ ਹਮਲੇ ਕੀਤੇ ਹਨ । [caption id="attachment_423663" align="aligncenter" width="300"] ਜ਼ਹਿਰੀਲੀ ਸ਼ਰਾਬ ਮਾਮਲਾ : ਸ਼ਮਸ਼ੇਰ ਸਿੰਘ ਦੂਲੋ ਪਹੁੰਚੇ ਪਿੰਡ ਮੁੱਛਲ ,ਪੀੜਿਤ ਪਰਿਵਾਰਾਂ ਨਾਲ ਕੀਤੀ ਮੁਲਾਕਾਤ[/caption] ਉਨ੍ਹਾਂ ਕਿਹਾ ਕਿ 125 ਲੋਕਾਂ ਦੇ ਕਤਲੇਆਮ ਲਈ ਸਿਆਸੀ ਆਗੂ, ਪੁਲਿਸ ਤੇ ਤਸਕਰਾਂ ਦਾ ਗਠਜੋੜ ਜਿੰਮੇਵਾਰ ਹੈ।  ਉਹ 2017 ਤੋਂ ਸ਼ਰਾਬ ਦਾ  ਮੁੱਦਾ ਚੁੱਕ ਰਹੇ ਹਨ। ਉਨ੍ਹਾਂ ਕਿਹਾ ਕਿ ਜੇ ਕੈਪਟਨ ਅਮਰਿੰਦਰ ਨੇ ਸਮਾਂ ਰਹਿੰਦੇ ਕਾਰਵਾਈ ਕੀਤੀ ਹੁੰਦੀ ਤਾਂ ਜਾਨਾਂ ਬਚਾਈਆਂ ਜਾ ਸਕਦੀਆਂ ਸਨ। ਸ਼ਮਸ਼ੇਰ ਸਿੰਘ ਦੂਲੋ ਨੇ ਕਿਹਾ ਕਿ ਝੂਠੀ ਸੌਂਹ ਖਾਣ ਵਾਲੇ ਨੂੰ ਵਾਹਿਗੁਰੂ ਮੁਆਫ਼ ਨਹੀਂ ਕਰੇਗਾ ਤੇ ਵਾਹਿਗੁਰੂ ਦਾ ਕੈਮਰਾ ਸਭ ਦੇਖ ਰਿਹਾ ਹੈ। ਸ਼ਮਸ਼ੇਰ ਸਿੰਘ ਦੂਲੋ ਨੇ ਕਿਹਾ ਕਿ ਨਕਲੀ ਡਿਸਟਿਲਰੀਆਂ ਫੜਨ 'ਤੇ ਵੀ ਮੁੱਖ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਸਾਡੇ ਰੌਲਾ ਪਾਉਣ 'ਤੇ ਕੈਪਟਨ ਮਹਿਲ 'ਚੋਂ ਬਾਹਰ ਨਿਕਲੇ ਹਨ। ਉਨ੍ਹਾਂ ਕਿਹਾ ਕਿ ਅਸਲ ਦੋਸ਼ੀਆਂ ਨੂੰ ਫੜਨ ਦੀ ਥਾਂ ਛੋਟੇ ਮੋਟੇ ਤਸਕਰਾਂ ਨੂੰ ਫ਼ੜਿਆ ਜਾ ਰਿਹਾ ਹੈ। [caption id="attachment_423662" align="aligncenter" width="300"] ਜ਼ਹਿਰੀਲੀ ਸ਼ਰਾਬ ਮਾਮਲਾ : ਸ਼ਮਸ਼ੇਰ ਸਿੰਘ ਦੂਲੋ ਪਹੁੰਚੇ ਪਿੰਡ ਮੁੱਛਲ ,ਪੀੜਿਤ ਪਰਿਵਾਰਾਂ ਨਾਲ ਕੀਤੀ ਮੁਲਾਕਾਤ[/caption] ਇਸ ਦੇ ਨਾਲ ਹੀ ਦੂਲੋ ਨੇ ਕਿਹਾ ਕਿ ਸੁਨੀਲ ਜਾਖੜ ਕੈਪਟਨ ਦਾ ਤੋਤਾ ਹੈ। ਉਨ੍ਹਾਂ ਕਿਹਾ ਕਿ ਅਸਲ ਦੋਸ਼ੀਆਂ ਖਿਲਾਫ 302 ਦਾ ਮਾਮਲਾ ਦਰਜ ਕੀਤਾ ਜਾਵੇ। ਇਸ ਦੇ ਇਲਾਵਾ ਧਰਮਸੋਤ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਧਰਮਸੋਤ ਆਪਣੀ ਔਕਾਤ 'ਚ ਰਹੇ। ਦੂਲੋ ਨੇ ਕਿਹਾ ਕਿ  ਸੂਬੇ ਭਰ 'ਚ ਕੀਤੀ ਜਾ ਰਹੀ ਕਾਰਵਾਈ ਸਿਰਫ ਆਈਵਾਸ਼ ਹੈ। -PTCNews


Top News view more...

Latest News view more...