ਇੱਕ ਪਿੰਡ ‘ਚ ਦਰਖ਼ਤ ਹੇਠਾਂ ਖੜ੍ਹੇ ਲੋਕਾਂ ‘ਤੇ ਡਿੱਗੀ ਅਸਮਾਨੀ ਬਿਜਲੀ , 1 ਦੀ ਮੌਤ ਅਤੇ 7 ਜ਼ਖ਼ਮੀ

Punjab tree below Stand people On Falling blue lightning , one Death

ਇੱਕ ਪਿੰਡ ‘ਚ ਦਰਖ਼ਤ ਹੇਠਾਂ ਖੜ੍ਹੇ ਲੋਕਾਂ ‘ਤੇ ਡਿੱਗੀ ਅਸਮਾਨੀ ਬਿਜਲੀ , 1 ਦੀ ਮੌਤ ਅਤੇ 7 ਜ਼ਖ਼ਮੀ:ਪੰਜਾਬ ਦੇ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਪਿੰਡ ਖ਼ਾਨਪੁਰ ‘ਚ ਇੱਕ ਦਰਖ਼ਤ ‘ਤੇ ਅਸਮਾਨੀ ਬਿਜਲੀ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ।ਜਿਸ ਕਾਰਨ ਦਰਖ਼ਤ ਹੇਠਾਂ ਖੜ੍ਹੇ ਲੋਕਾਂ ‘ਤੇ ਅਸਮਾਨੀ ਬਿਜਲੀ ਡਿੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਸੱਤ ਲੋਕ ਜ਼ਖ਼ਮੀ ਹੋ ਗਏ ਹਨ।

ਜਾਣਕਾਰੀ ਅਨੁਸਾਰ 2 ਦਰਜਨ ਦੇ ਕਰੀਬ ਲੋਕ ਤੇਜ਼ ਮੀਂਹ ਤੋਂ ਬਚਣ ਲਈ ਇੱਕ ਦਰਖ਼ਤ ਹੇਠਾਂ ਖੜ੍ਹੇ ਸਨ।ਇਸ ਦੌਰਾਨ ਇਹ ਹਾਦਸਾ ਵਾਪਰਿਆ ਹੈ।

ਇਸ ਘਟਨਾ ਦੌਰਾਨ ਜ਼ਖਮੀ ਹੋਏ ਪੀੜਤਾਂ ਨੂੰ ਸਿਵਲ ਹਸਪਤਾਲ ਫ਼ਤਿਹਗੜ੍ਹ ਸਾਹਿਬ ਵਿਖੇ ਪਹੁੰਚਾਇਆ ਗਿਆ ,ਜਿੱਥੇ ਡਾਕਟਰਾਂ ਨੇ ਇੱਕ ਵਿਅਕਤੀ ਨੂੰ ਮ੍ਰਿਤਕ ਕਰਾਰ ਦਿੱਤਾ, ਜਦਕਿ ਸੱਤ ਲੋਕਾਂ ਦਾ ਇਲਾਜ ਚੱਲ ਰਿਹਾ ਹੈ।
-PTCNews