Thu, Apr 25, 2024
Whatsapp

ਪੰਜਾਬ 'ਚ ਹੋ ਰਹੀ ਰੁੱਖਾਂ ਦੀ ਕਟਾਈ ਸਬੰਧੀ ਨੈਸ਼ਨਲ ਗਰੀਨ ਟ੍ਰਿਬਿਊਨਲ ਹੋਇਆ ਸਖ਼ਤ ,ਦਿੱਤੇ ਇਹ ਹੁਕਮ

Written by  Shanker Badra -- September 06th 2018 12:28 PM -- Updated: September 06th 2018 05:09 PM
ਪੰਜਾਬ 'ਚ ਹੋ ਰਹੀ ਰੁੱਖਾਂ ਦੀ ਕਟਾਈ ਸਬੰਧੀ ਨੈਸ਼ਨਲ ਗਰੀਨ ਟ੍ਰਿਬਿਊਨਲ ਹੋਇਆ ਸਖ਼ਤ ,ਦਿੱਤੇ ਇਹ ਹੁਕਮ

ਪੰਜਾਬ 'ਚ ਹੋ ਰਹੀ ਰੁੱਖਾਂ ਦੀ ਕਟਾਈ ਸਬੰਧੀ ਨੈਸ਼ਨਲ ਗਰੀਨ ਟ੍ਰਿਬਿਊਨਲ ਹੋਇਆ ਸਖ਼ਤ ,ਦਿੱਤੇ ਇਹ ਹੁਕਮ

ਪੰਜਾਬ 'ਚ ਹੋ ਰਹੀ ਰੁੱਖਾਂ ਦੀ ਕਟਾਈ ਸਬੰਧੀ ਨੈਸ਼ਨਲ ਗਰੀਨ ਟ੍ਰਿਬਿਊਨਲ ਹੋਇਆ ਸਖ਼ਤ ,ਦਿੱਤੇ ਇਹ ਹੁਕਮ:ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨਜੀਟੀ) ਦੀ ਵਿਸ਼ੇਸ਼ ਸ਼ਾਖਾ ਨੇ ਕੇਂਦਰੀ ਵਾਤਾਵਰਨ ਅਤੇ ਜੰਗਲਾਤ ਮੰਤਰਾਲੇ ਨੂੰ ਪੰਜਾਬ 'ਚ ਹੋ ਰਹੀ ਰੁੱਖਾਂ ਦੀ ਕਟਾਈ ਦੀ ਨਿਗਰਾਨੀ ਕਰਨ ਦਾ ਹੁਕਮ ਦਿੰਦਿਆਂ 3 ਜਨਵਰੀ 2019 ਨੂੰ ਪੂਰੀ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ। ਐੱਨਜੀਟੀ ਦੇ ਚੇਅਰਮੈਨ ਜਸਟਿਸ ਆਦਰਸ਼ ਕੁਮਾਰ ਗੋਇਲ ਦੀ ਅਗਵਾਈ ਹੇਠਲੇ ਬੈਂਚ ਨੇ ਇਹ ਹੁਕਮ ਸੰਗਰੂਰ ਦੇ ਵਾਤਾਵਰਣ-ਪ੍ਰੇਮੀ ਅਮਨਦੀਪ ਅਗਰਵਾਲ ਦੀ ਪਟੀਸ਼ਨ `ਤੇ ਗ਼ੌਰ ਕਰਦਿਆਂ ਦਿੱਤਾ।ਅਗਰਵਾਲ ਨੇ ਸਾਲ 2016 ਦੌਰਾਨ ਬਹੁਤ ਵੱਡੀ ਗਿਣਤੀ 'ਚ ਰੁੱਖਾਂ ਨੂੰ ਵੱਢਣ ਦੇ ਮੁੱਦੇ `ਤੇ ਇਤਰਾਜ਼ ਪੇਸ਼ ਕੀਤਾ ਸੀ। ਡਾ. ਅਮਨਦੀਪ ਅਗਰਵਾਲ ਨੇ ਆਪਣੀ ਪਟੀਸ਼ਨ 'ਚ ਕਿਹਾ ਸੀ ਕਿ ਜਪਾਨ ਬੈਂਕ ਤੋਂ ਨਵੇਂ ਰੁੱਖ ਲਗਾਉਣ ਲਈ ਲਏ 630 ਕਰੋੜ ਰੁਪਏ ਖ਼ਰਚਣ ਦੇ ਬਾਵਜੂਦ ਪੰਜਾਬ 'ਚ 17 ਸਾਲਾਂ 'ਚ ਰੁੱਖਾਂ ਹੇਠ ਰਕਬਾ 660 ਵਰਗ ਕਿੱਲੋਮੀਟਰ ਘੱਟ ਗਿਆ ਹੈ।ਉਨ੍ਹਾਂ ਦਾ ਦਾਅਵਾ ਹੈ ਕਿ ਇੱਕ ਥਾਂ 'ਤੇ ਰੁੱਖ ਵੱਢ ਕੇ ਹੋਰ ਥਾਵਾਂ 'ਤੇ ਰੁੱਖ ਲਾਉਣਾ ਬਿਲਕੁਲ ਵੀ ਵਾਜਬ ਨਹੀਂ ਹੈ। -PTCNews


Top News view more...

Latest News view more...