ਮੁੱਖ ਖਬਰਾਂ

ਲੁਧਿਆਣਾ ਹਸਪਤਾਲ 'ਚ ਸਾਹਮਣੇ ਆਈ ਦੋ ਮਹੀਨੇ ਦੇ ਬੱਚੇ ਦੀ ਰਿਪੋਰਟ ਕੋਰੋਨਾ ਪਾਜ਼ਿਟਿਵ

By Jagroop Kaur -- April 20, 2021 7:36 pm -- Updated:April 20, 2021 7:36 pm

ਇਹਨੀ ਦਿਨੀ ਕੋਰੋਨਾ ਵਾਇਰਸ ਹਰ ਇਕ ਦੀ ਜ਼ੁਬਾਨ 'ਤੇ ਹੈ , ਕਿਉਂਕਿ ਇਸ ਦੀਆਂ ਖਬਰਾਂ ਅਤੇ ਮਾਮਲੇ ਇੰਨੇ ਵੱਧ ਚੁਕੇ ਹਨ ਕਿ ਹੁਣ ਇਹ ਕਿਸੇ ਦਹਿਸ਼ਤ ਤੋਂ ਘੱਟ ਨਹੀਂ ਹੈ , ਜਿਥੇ ਇਸ ਦੀ ਚਪੇਟ 'ਚ ਵਡੇ ਮੰਤਰੀ ਸੰਤਰੀ ਅਤੇ ਹੋਰ ਲੋਕ ਆ ਰਹੇ ਹਨ ਉਥੇ ਹੀ ਛੋਟੇ ਮਾਸੂਮ ਬੱਚੇ ਵੀ ਇਸ ਕੋਰੋਨਾ ਦੇ ਕਾਲ ਦੇ ਜੜ੍ਹ 'ਚ ਆ ਗਏ ਹਨ , ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਲੁਧਿਆਣਾ ਤੋਂ ਜਿਥੇ ਸ਼ਹਿਰ ਵਿਚ ਇੱਕ ਮਾਸੂਮ ਬੱਚੇ ਵਿਚ ਕੋਰੋਨਾ ਪਾਜ਼ੀਟਿਵ ਪਾਏ ਜਾਣ ਬਾਰੇ ਜਾਣਕਾਰੀ ਪ੍ਰਾਪਤ ਹੋਈ ਹੈ|Punjab: Two-month-old infant tests positive for coronavirus in Ludhiana

READ MORE : ਪ੍ਰੋਫ਼ੈਸਰ ਅਰਵਿੰਦ ਕੀਤੇ ਗਏ ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਨਿਯੁਕਤ

ਸੀ. ਐੱਮ .ਸੀ. ਅਤੇ ਹਸਪਤਾਲ ਲੁਧਿਆਣਾ ਦੇ ਮੈਡੀਕਲ ਸੁਪਰਡੈਂਟ ਡਾ. ਅਨਿਲ ਅਤੇ ਡਿਪਟੀ ਮੈਡੀਕਲ ਸੁਪਰਡੈਂਟ ਡਾ. ਅਮਿਤ ਨੇ ਦੱਸਿਆ ਕਿ ਅੱਜ ਸਵੇਰੇ ਸਿਵਲ ਹਸਪਤਾਲ ਲੁਧਿਆਣਾ ਤੋਂ ਰੈਫਰ ਕਰਕੇ 2 ਮਹੀਨੇ ਦੇ ਇੱਕ ਬੱਚੇ ਨੂੰ ਇਲਾਜ ਲਈ ਹਸਪਤਾਲ ਵਿਚ ਭੇਜਿਆ ਗਿਆ ਸੀ ਅਤੇ ਹਸਪਤਾਲ ਦੇ ਡਾਕਟਰਾਂ ਨੂੰ ਜਦੋਂ ਬੱਚੇ ਵਿਚ ਕੋਰੋਨਾ ਦੇ ਲੱਛਣ ਮਹਿਸੂਸ ਹੋਏ ਤਾਂ ਉਸ ਦੀ ਲੈਬ ਜਾਂਚ ਕਰਵਾਈ ਗਈ, ਜਿਸ ਦੌਰਾਨ ਬੱਚਾ ਕੋਰੋਨਾ ਪਾਜ਼ੀਟਿਵ ਪਾਇਆ ਗਿਆ ।Coronavirus Ludhiana: Amid rising coronavirus cases in Punjab that forced CM Captain Amarinder Singh to announce lockdown-like curbs, a child tested positive in Ludhiana

ਉਕਤ ਡਾਕਟਰ-ਅਧਿਕਾਰੀਆਂ ਨੇ ਦੱਸਿਆ ਕਿ ਬੱਚੇ ਦਾ ਇਲਾਜ ਕਰ ਰਹੀ ਡਾ. ਮੋਨਿਕਾ ਸ਼ਰਮਾ ਨੇ ਬੱਚੇ ਦੀ ਬਿਮਾਰੀ ਲੱਭਣ ਲਈ ਜਦੋਂ ਉਸ ਦੇ ਪਿਸ਼ਾਬ ਨਾਲ ਸਬੰਧਿਤ ਯੂ. ਟੀ .ਆਈ. ਟੈਸਟ ਕਰਵਾਇਆ ਤਾਂ ਉਨ੍ਹਾਂ ਨੂੰ ਸ਼ੱਕ ਹੋਇਆ ਕਿ ਬੱਚਾ ਕੋਰੋਨਾ ਤੋਂ ਪ੍ਰਭਾਵਿਤ ਜਾਪਦਾ ਹੈ

ਅਤੇ ਇਸ ਪਿੱਛੋਂ ਉਸ ਦੀ ਕੋਰੋਨਾ ਲੈਬ ਜਾਂਚ ਕੀਤੀ ਗਈ, ਤਾਂ ਉਹ ਪਾਜ਼ੀਟਿਵ ਪਾਈ ਗਈ। ਉਨ੍ਹਾਂ ਅੱਗੇ ਦੱਸਿਆ ਕਿ ਬੱਚੇ ਉਪਰ ਡਾਕਟਰੀ ਟੀਮ ਵਲੋਂ ਲਗਾਤਾਰ ਨਜ਼ਰ ਰੱਖੀ ਜਾ ਰਹੀ ਅਤੇ ਬੱਚੇ ਨੂੰ ਆਕਸੀਜਨ ਦਿੱਤੀ ਜਾ ਰਹੀ ਹੈ ।

Click here to follow PTC News on Twitter

  • Share