Advertisment

ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦਾ ਅੱਜ ਤੀਜਾ ਦਿਨ, 18 ਫਰਵਰੀ ਨੂੰ ਵਿੱਤ ਮੰਤਰੀ ਮਨਪ੍ਰੀਤ ਬਾਦਲ ਕਰਨਗੇ ਬਜਟ ਪੇਸ਼

author-image
Jashan A
Updated On
New Update
ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦਾ ਅੱਜ ਤੀਜਾ ਦਿਨ, 18 ਫਰਵਰੀ ਨੂੰ ਵਿੱਤ ਮੰਤਰੀ ਮਨਪ੍ਰੀਤ ਬਾਦਲ ਕਰਨਗੇ ਬਜਟ ਪੇਸ਼
Advertisment
ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦਾ ਅੱਜ ਤੀਜਾ ਦਿਨ, 18 ਫਰਵਰੀ ਨੂੰ ਵਿੱਤ ਮੰਤਰੀ ਮਨਪ੍ਰੀਤ ਬਾਦਲ ਕਰਨਗੇ ਬਜਟ ਪੇਸ਼,ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦਾ ਅੱਜ ਤੀਜਾ ਦਿਨ ਹੈ। ਜਿਸ ਦੌਰਾਨ ਸਦਨ 'ਚ ਅੱਜ ਪ੍ਰਸ਼ਨਕਾਲ 'ਚ ਲੋਕ ਭਲਾਈ ਮੁੱਦਿਆਂ 'ਤੇ ਸਵਾਲ ਹੋਣਗੇ। ਅੱਜ ਵੀ ਸਦਨ 'ਚ ਹੰਗਾਮਾ ਭਰਪੂਰ ਰਹਿਣ ਦੀ ਉਮੀਦ ਹੈ। ਵਿਰੋਧੀ ਦਲਾਂ ਵੱਲੋਂ ਅੱਜ ਵੀ ਪੰਜਾਬ ਸਰਕਾਰ ਨੂੰ ਘੇਰਿਆ ਜਾਵੇਗਾ। ਬੀਤੇ ਦਿਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਦਨ 'ਚ ਅਧਿਆਪਕਾਂ 'ਤੇ ਹੋਏ ਲਾਠੀਚਾਰਜ ਦੇ ਮੁੱਦੇ ਨੂੰ ਚੁੱਕਿਆਂ ਸੀ ਤੇ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। budget session ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦਾ ਅੱਜ ਤੀਜਾ ਦਿਨ, 18 ਫਰਵਰੀ ਨੂੰ ਵਿੱਤ ਮੰਤਰੀ ਮਨਪ੍ਰੀਤ ਬਾਦਲ ਕਰਨਗੇ ਬਜਟ ਪੇਸ਼ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਵੱਲੋਂ ਸਦਨ 'ਚ ਕੰਮ ਰੋਕੂ ਮਤਾ ਪੇਸ਼ ਕੀਤਾ ਜੀ, ਪਰ ਉਸ ਨੂੰ ਖਾਰਿਜ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਅਕਾਲੀ ਦਲ ਵੱਲੋਂ ਵਿਰੋਧ ਕਰਦੇ ਹੋਏ ਸਦਨ ਵਿੱਚੋਂ ਵਾਕਆਊਟ ਕਰ ਦਿੱਤਾ ਸੀ। ਹੋਰ ਪੜ੍ਹੋ:ਪੰਜਾਬ ਦੇ 4 ਆਈ.ਪੀ.ਐੱਸ. ਤੇ 3 ਪੀ.ਪੀ.ਐੱਸ.ਅਫਸਰਾਂ ਦੇ ਮੁੜ ਤਬਾਦਲੇ, ਪੜ੍ਹੋ ਖ਼ਬਰ ਜ਼ਿਕਰ ਏ ਖਾਸ ਹੈ ਕਿ ਬਜਟ ਇਜਲਾਸ ਦੇ ਪਹਿਲੇ ਦਿਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਿਸਾਨਾਂ ਮੁੱਦੇ ਨੂੰ ਚੁਕਦਿਆਂ ਉਹਨਾਂ ਦੇ ਦੇ ਹੱਕ 'ਚ ਪੰਜਾਬ ਸਰਕਾਰ ਖਿਲਾਫ ਧਰਨਾ ਦਿੱਤਾ ਸੀ। budget session ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦਾ ਅੱਜ ਤੀਜਾ ਦਿਨ, 18 ਫਰਵਰੀ ਨੂੰ ਵਿੱਤ ਮੰਤਰੀ ਮਨਪ੍ਰੀਤ ਬਾਦਲ ਕਰਨਗੇ ਬਜਟ ਪੇਸ਼ ਦੱਸ ਦੇਈਏ ਕਿ ਬੀਤੀ 12 ਫਰਵਰੀ ਤੋਂ ਸ਼ੁਰੂ ਹੋਇਆ ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ 22 ਫਰਵਰੀ ਤੱਕ ਚੱਲੇਗਾ। 18 ਫਰਵਰੀ ਨੂੰ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਪੇਸ਼ ਕਰਨਗੇ। -PTC News-
punjabi-news latest-punjabi-news news-in-punjabi punjab-vidhan-sabha-budget-session-2019 punjab-vidhan-sabha-budget-session-2019-news latest-punjab-vidhan-sabha-budget-session-2019-news
Advertisment

Stay updated with the latest news headlines.

Follow us:
Advertisment