ਮੁੱਖ ਖਬਰਾਂ

ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਧਾਨ ਸਭਾ 'ਚੋਂ ਵਾਕਆਊਟ

By Jashan A -- December 14, 2018 11:12 am -- Updated:Feb 15, 2021

ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਧਾਨ ਸਭਾ 'ਚੋਂ ਵਾਕਆਊਟ

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਸਰਦ ਰੁੱਤ ਇਜਲਾਸ 'ਚੋਂ ਅਕਾਲੀ ਦਲ ਨੇ ਵਿਧਾਨ ਸਭਾ ਵਿੱਚੋਂ ਵਾਕਆਉਟ ਕਰ ਦਿੱਤਾ ਹੈ। ਅਕਾਲੀ ਦਲ ਵੱਲੋਂ ਨਾਅਰੇਬਾਜੀ ਕਰਦੇ ਹੋਏ ਵੇਲ ਵਿੱਚ ਪਹੁੰਚੇ।ਅਕਾਲੀ ਦਲ ਵਿਧਾਇਕ 1984 ਸਿੱਖ ਕਤਲੇਆਮ ਮਾਮਲੇ ਦੇ ਮੁੱਖ ਦੋਸ਼ੀਆਂ ਜਗਦੀਸ਼ ਟਾਇਟਲਰ , ਸੱਜਨ ਕੁਮਾਰ, ਕਮਲਨਾਥ ਦੇ ਖਿਲਾਫ ਨਾਅਰੇਬਾਜੀ ਕਰ ਰਹੇ ਹਨ।

sad ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਧਾਨ ਸਭਾ 'ਚੋਂ ਵਾਕਆਊਟ

ਨਾਅਰੇਬਾਜੀ ਕਰਦੇ ਹੋਏ ਅਕਾਲੀ ਦਲ ਵੱਲੋਂ ਵਿਧਾਨ ਸਭਾ ਵਿਚੋਂ ਵਾਕਆਉਟ ਕਰ ਦਿੱਤਾ ਗਿਆ ਹੈ।ਨਾਲ ਹੀ ਕਮਲਨਾਥ ਨੂੰ ਮੱਧ ਪ੍ਰਦੇਸ਼ ਦਾ ਮੁਖ ਮੰਤਰੀ ਚੁਣੇ ਜਾਣ 'ਤੇ ਵੀ ਅਕਾਲੀ ਦਲ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ।

sad ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਧਾਨ ਸਭਾ 'ਚੋਂ ਵਾਕਆਊਟ

ਨਾਲ ਹੀ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਜਿਕਰ ਕੀਤਾ ਕਿ ਕਾਨੂੰਨ ਆਪਣਾ ਕੰਮ ਕਰੇਗਾ। ਅਜੇ ਜਿਨ੍ਹਾਂ ਦੋ ਦੋਸ਼ੀਆਂ ਨੂੰ 1984 ਮਾਮਲੇ ਵਿੱਚ ਸਜ਼ਾ ਹੋਈ ਹੈ ਇਸ ਕੇਸ ਨੂੰ ਕਈ ਵਾਰ ਦਬਾਇਆ ਗਿਆ।

ਹੋਰ ਪੜ੍ਹੋ: ਸਰਦ ਰੁੱਤ ਇਜਲਾਸ: ਪੰਜਾਬ ਵਿਧਾਨ ਸਭਾ ਵਿੱਚੋਂ ਆਮ ਆਦਮੀ ਪਾਰਟੀ ਨੇ ਕੀਤਾ ਵਾਕਆਊਟ

sad ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਧਾਨ ਸਭਾ 'ਚੋਂ ਵਾਕਆਊਟ

ਜਦੋ ਕਿ ਨਰੇਂਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਉਨ੍ਹਾਂ ਨੇ ਐਸਆਈਟੀ ਬਣਾਈ ਅਤੇ ਕਨੂੰਨ ਨੇ ਆਪਣਾ ਕੰਮ ਕੀਤਾ। ਜਦੋ ਕਿ ਕੈਪਟਨ ਨੇ ਜਿਸ ਤਰ੍ਹਾਂ ਕਿਹਾ ਕਿ ਕਾਨੂੰਨ ਆਪਣਾ ਕੰਮ ਕਰੇਗਾ ਪਰ ਅਜਿਹੇ ਮਾਮਲੇ ਦਬਾਏ ਜਾਂਦੇ ਰਹੇ ਹਨ।

-PTC News

  • Share