ਮੁੱਖ ਖਬਰਾਂ

ਡੇਰਾ ਮੁਖੀ ਕੇਸ ਬਾਰੇ ਜੇਕਰ ਸੋਸ਼ਲ ਮੀਡੀਆ 'ਤੇ ਕੁਝ ਭੜਕਾਊ ਸ਼ੇਅਰ ਕੀਤਾ ਤਾਂ ...!

By Joshi -- August 23, 2017 12:08 pm -- Updated:Feb 15, 2021

ਸੀਬੀਆਈ ਅਦਾਲਤ ਵਿੱਚ ਡੇਰਾ ਸੱਚਾ ਸੌਦਾ ਮੁਖੀ ਸੰਤ ਗੁਰਮੀਤ ਰਾਮ ਰਹੀਮ ਖ਼ਿਲਾਫ਼ ਚੱਲ ਰਹੇ ਕੇਸ ਦਾ ਫੈਸਲਾ 25 ਅਗਸਤ ਨੂੰ ਆਉਣ ਵਾਲਾ ਹੈ। ਹਾਂਲਾਕਿ ਸੋਸ਼ਲ ਮੀਡੀਆ 'ਤੇ ਇਸ ਮਸਲੇ ਦੀ ਪੂਰੀ ਚਰਚਾ ਹੈ ਅਤੇ ਸਮਰਥਕਾਂ ਤੇ ਵਿਰੋਧੀਆਂ 'ਚ ਵਿਚਾਰ ਤਕਰਾਰ ਵੀ ਸੰਭਵ ਹੈ। (punjab violence dera mukhi case:avoid violence messages on social media)
punjab violence dera mukhi case:avoid violence messages on social mediaਪਰ ਸੰਭਾਵੀ ਵਿਰੋਧ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਪੁਲਿਸ ਸ਼ੋਸਲ ਮੀਡੀਆ ਤੇ ਵੀ ਤਿੱਖੀ ਨਜ਼ਰ ਰੱੱਖਣ ਦੀ ਕੋਸ਼ਿਸ਼ ਕਰ ਰਹੀ ਹੈ।ਆਈਟੀ ਤੇ ਸਾਈਬਰ ਕਰਾਈਮ ਵਿੰਗ (ਪੰਜਾਬ ਪੁਲਿਸ) ਨੇ ਤਿਆਰੀ ਕੱਸ ਲਈ ਹੈ ਕਿ ਸੋਸ਼ਲ ਮੀਡੀਆ 'ਤੇ ਪੈਣ ਵਾਲੀ ਹਰ ਤਰ੍ਹਾਂ ਦੀ ਸਮੱਗਰੀ ਦੀ ਜਾਂਚ ਪੜਤਾਲ ਕੀਤੀ ਜਾਵੇ ਅਤੇ ਨਜ਼ਰ ਰੱਖੀ ਜਾਵੇ। ਚਰਚਾ ਇਹ ਵੀ ਹੈ ਕਿ ਆਉਣ ਵਾਲੇ ਦਿਨਾਂ 'ਚ ਅਲਰਟ ਜਾਰੀ ਕੀਤੇ ਇਲਾਕਿਆਂ 'ਚ ਇੰਟਰਨੈਟ ਦੀ ਸਹੂਲਤ ਨੂੰ ਬੰਦ ਕੀਤਾ ਜਾ ਸਕਦਾ ਹੈ।
punjab violence dera mukhi case:avoid violence messages on social mediaਡੀਜੀਪੀ ਸੁਰੇਸ਼ ਅਰੋੜਾ ਨੇ ਕਿਹਾ ਹੈ ਕਿ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ  ਸਾਰਿਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਕੋਈ ਵੀ ਕਿਸੇ ਧਰਮ, ਗੁਰੂ ਜਾਂ ਕਿਸੇ ਧਾਰਮਿਕ ਮਸਲੇ 'ਤੇ ਕੋਈ ਵਿਵਾਦਤ ਟਿੱਪਣੀ ਨਾ ਕਰੇ, ਜਿਸ ਨਾਲ ਕਿ ਮਾਹੌਲ ਖਰਾਬ ਹੋਣ ਦੀਆਂ ਸੰਭਾਵਨਾਵਾਂ ਵੱਧ ਜਾਣ।

—PTC News