ਲੋਕ ਸਭਾ ਚੋਣਾਂ 2019 : ਪੰਜਾਬ 'ਚ ਵੋਟਾਂ ਤਲਣ ਲਈ ਉਮੀਦਵਾਰਾਂ ਦੇ ਘਰ ਚੜ੍ਹੀਆਂ ਕੜਾਹੀਆਂ ,ਘਰਾਂ 'ਚ ਲੱਗੀਆਂ ਰੌਣਕਾਂ

By Shanker Badra - May 18, 2019 8:05 pm

ਲੋਕ ਸਭਾ ਚੋਣਾਂ 2019 : ਪੰਜਾਬ 'ਚ ਵੋਟਾਂ ਤਲਣ ਲਈ ਉਮੀਦਵਾਰਾਂ ਦੇ ਘਰ ਚੜ੍ਹੀਆਂ ਕੜਾਹੀਆਂ ,ਘਰਾਂ 'ਚ ਲੱਗੀਆਂ ਰੌਣਕਾਂ:ਚੰਡੀਗੜ੍ਹ : ਪੰਜਾਬ ਦੀਆਂ ਸਾਰੀਆਂ 13 ਤੇ ਚੰਡੀਗੜ੍ਹ ਦੀ ਇੱਕ ਸੰਸਦੀ ਸੀਟ 'ਤੇ ਐਤਵਾਰ 19 ਮਈ ਨੂੰ ਵੋਟਾਂ ਪੈਣ ਜਾ ਰਹੀਆਂ ਹਨ।ਜਿਸ ਦੇ ਲਈ ਪੰਜਾਬ ਚੋਣ ਕਮਿਸ਼ਨ ਨੇ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਹਨ ਅਤੇ ਪੋਲਿੰਗ ਪਾਰਟੀਆਂ ਵੱਖ-ਵੱਖ ਥਾਵਾਂ ਤੋਂ ਰਵਾਨਾ ਹੋ ਗਈਆਂ ਹਨ।

Punjab votes Candidates Home Make sweets
ਲੋਕ ਸਭਾ ਚੋਣਾਂ 2019 : ਪੰਜਾਬ 'ਚ ਵੋਟਾਂ ਤਲਣ ਲਈ ਉਮੀਦਵਾਰਾਂ ਦੇ ਘਰ ਚੜ੍ਹੀਆਂ ਕੜਾਹੀਆਂ ,ਘਰਾਂ 'ਚ ਲੱਗੀਆਂ ਰੌਣਕਾਂ

ਇਨ੍ਹਾਂ ਲੋਕ ਸਭਾ ਚੋਣਾਂ ਵਿੱਚ ਸੰਸਦ ਦੀ ਚੋਣ ਲੜ ਰਹੇ ਉਮੀਦਵਾਰਾਂ ਵੱਲੋਂ ਵੋਟਰਾਂ ਨੂੰ ਖੁਸ਼ ਕਰਨ ਲਈ ਤਰ੍ਹਾਂ -ਤਰ੍ਹਾਂ ਦੇ ਤਰੀਕੇ ਅਪਣਾਏ ਜਾ ਰਹੇ ਹਨ।ਇਸ ਦੌਰਾਨ ਵੋਟਰਾਂ ਨੂੰ ਖੁਸ਼ ਕਰਨ ਲਈ ਉਮੀਦਵਾਰਾਂ ਵੱਲੋਂ ਤਰ੍ਹਾਂ- ਤਰ੍ਹਾਂ ਦੇ ਪਕਵਾਨ ਤੇ ਮਿਠਾਈਆਂ ਬਣਾਈਆਂ ਜਾ ਰਹੀਆਂ ਹਨ।ਪੰਜਾਬ 'ਚ ਵੋਟਾਂ ਤੋਂ ਇੱਕ ਦਿਨ ਪਹਿਲਾਂ ਹੀ ਉਮੀਦਵਾਰਾਂ ਦੇ ਘਰਾਂ ਤੇ ਦਫ਼ਤਰਾਂ ਵਿਚ ਰੌਣਕਾਂ ਲੱਗੀਆਂ ਹੋਈਆਂ ਹਨ ਅਤੇ ਚੋਣ ਲੜਨ ਵਾਲਿਆਂ ਦੇ ਘਰਾਂ ਵਿਚ ਹਲਵਾਈਆਂ ਨੇ ਵੀ ਭੱਠੀਆਂ ਚੜ੍ਹਾਈਆਂ ਹੋਈਆਂ ਹਨ।

Punjab votes Candidates Home Make sweets
ਲੋਕ ਸਭਾ ਚੋਣਾਂ 2019 : ਪੰਜਾਬ 'ਚ ਵੋਟਾਂ ਤਲਣ ਲਈ ਉਮੀਦਵਾਰਾਂ ਦੇ ਘਰ ਚੜ੍ਹੀਆਂ ਕੜਾਹੀਆਂ ,ਘਰਾਂ 'ਚ ਲੱਗੀਆਂ ਰੌਣਕਾਂ

ਇਸ ਦੌਰਾਨ ਰਿਸ਼ਤੇਦਾਰਾਂ ਅਤੇ ਸਕੇ-ਸਬੰਧੀਆਂ ਤੇ ਸਮਰਥਕਾਂ ਦੀ ਆਮਦ ਕਾਰਨ ਉਮੀਦਵਾਰਾਂ ਦੇ ਘਰਾਂ ਵਿਚ ਵਿਆਹ ਵਰਗਾ ਮਾਹੌਲ ਹੈ।ਉਨ੍ਹਾਂ ਦੇ ਰਿਸ਼ਤੇਦਾਰ ਅਤੇ ਸਕੇ ਸਬੰਧੀ ਪਰਿਵਾਰਾਂ ਸਮੇਤ ਉਮੀਦਵਾਰਾਂ ਦੇ ਘਰੀਂ ਡੇਰੇ ਲਾਈ ਰੱਖਦੇ ਹਨ।ਉਨ੍ਹਾਂ ਵੱਲੋਂ ਰੋਟੀ ਟੁੱਕ ਤੋਂ ਲੈ ਕੇ ਖਾਣ -ਪੀਣ ਦਾ ਸਾਰਾ ਪ੍ਰਬੰਧ ਕੀਤਾ ਜਾਂਦਾ ਹੈ।

Punjab votes Candidates Home Make sweets
ਲੋਕ ਸਭਾ ਚੋਣਾਂ 2019 : ਪੰਜਾਬ 'ਚ ਵੋਟਾਂ ਤਲਣ ਲਈ ਉਮੀਦਵਾਰਾਂ ਦੇ ਘਰ ਚੜ੍ਹੀਆਂ ਕੜਾਹੀਆਂ ,ਘਰਾਂ 'ਚ ਲੱਗੀਆਂ ਰੌਣਕਾਂ

ਦੱਸਣਯੋਗ ਹੈ ਕਿ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ ਕੁੱਲ੍ਹ 278 ਉਮੀਦਵਾਰ ਚੋਣ ਮੈਦਾਨ ਵਿਚ ਹਨ ,ਜਿਨ੍ਹਾਂ ਵਿੱਚ 224 ਮਰਦ ਅਤੇ 54 ਮਹਿਲਾਵਾਂ ਹਨ।ਜਿਨ੍ਹਾਂ ਦੀ ਕਿਸਮਤ ਦਾ ਫੈਸਲਾ ਪੰਜਾਬ ਦੇ 2,07,81,211 ਵੋਟਰ ਕਰਨਗੇ।ਇਨ੍ਹਾਂ ਵੋਟਰਾਂ ਵਿਚ 1,09,50,735 ਪੁਰਸ਼ ਵੋਟਰ ,9,82,916 ਮਹਿਲਾ ਵੋਟਰ ਅਤੇ ਥਰਡ ਜੈਂਡਰ ਦੇ 560 ਵੋਟਰ ਹਨ।ਇਨ੍ਹਾਂ ਵਿਚੋਂ 3,94,780 ਵੋਟਰ ਪਹਿਲੀ ਵਾਰ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ।

Punjab votes Candidates Home Make sweets
ਲੋਕ ਸਭਾ ਚੋਣਾਂ 2019 : ਪੰਜਾਬ 'ਚ ਵੋਟਾਂ ਤਲਣ ਲਈ ਉਮੀਦਵਾਰਾਂ ਦੇ ਘਰ ਚੜ੍ਹੀਆਂ ਕੜਾਹੀਆਂ ,ਘਰਾਂ 'ਚ ਲੱਗੀਆਂ ਰੌਣਕਾਂ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਪੰਜਾਬ ਦੇ ਵੋਟਰ ਸਬੂਤ ਵਜੋਂ ਫੋਟੋ ਪਹਿਚਾਣ ਪੱਤਰ ਜਾਂ ਹੋਰ ਅਧਿਕਾਰਤ ਦਸਤਾਵੇਜ ਦਿਖਾ ਕੇ ਪਾ ਸਕਦੇ ਨੇ ਵੋਟ : ਚੋਣ ਕਮਿਸ਼ਨ

ਦੱਸ ਦੇਈਏ ਕਿ ਪੰਜਾਬ ਦੀਆਂ ਸਾਰੀਆਂ 13 ਤੇ ਚੰਡੀਗੜ੍ਹ ਦੀ ਇੱਕ ਸੰਸਦੀ ਸੀਟ 'ਤੇ ਐਤਵਾਰ ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਵੋਟਾਂ ਪੈਣਗੀਆਂ ਅਤੇ ਨਤੀਜੇ 23 ਮਈ ਨੂੰ ਐਲਾਨੇ ਜਾਣਗੇ।ਇਨ੍ਹਾਂ ਵਿਚ 9 ਆਮ ਵਰਗ ਅਤੇ 4 ਸੀਟਾਂ ਰਾਖਵੀਆਂ ਹਨ।
-PTCNews

adv-img
adv-img