
ਪੰਜਾਬ ‘ਚ ਅਗਲੇ 48 ਘੰਟਿਆਂ ਤੱਕ ਹੋਰ ਸਤਾਵੇਗੀ ਹੱਡਚੀਰਵੀਂ ਠੰਡ,ਚੰਡੀਗੜ੍ਹ : ਪੰਜਾਬ ‘ਚ ਦਿਨ ਬ ਦਿਨ ਠੰਡ ਦਾ ਕਹਿਰ ਵਧਦਾ ਜਾ ਰਿਹਾ ਹੈ ,ਜਿਸ ਦੌਰਾਨ ਲੋਕਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਆਉਣ ਵਾਲੇ ਦਿਨਾਂ ‘ਚ ਹੋਰ ਵੀ ਠੰਡ ਵਾਹ ਸਕਦੀ ਹੈ। ਅਗਲੇ 48 ਘੰਟਿਆਂ ਤੋਂ ਬਾਅਦ ਠੰਡ ਤੋਂ ਰਾਹਤ ਮਿਲ ਸਕਦੀ ਹੈ।
ਹੋਰ ਪੜ੍ਹੋ:ਪ੍ਰੀ-ਮਾਨਸੂਨ ਨੇ ਦਿੱਤੀ ਦਸਤਕ,ਪੰਜਾਬ ‘ਚ ਅਗਲੇ 48 ਘੰਟਿਆਂ ‘ਚ ਭਾਰੀ ਮੀਂਹ ਪੈਣ ਦੀ ਸੰਭਾਵਨਾ
ਮੌਸਮ ਵਿਭਾਗ ਦਾ ਕਹਿਣਾ ਹੈ ਕਿ ਸੂਬੇ ‘ਚ ਆਉਣ ਵਾਲੇ 2 ਦਿਨ ਦੇ ਬਾਅਦ ਹੀ ਸੀਤ ਲਹਿਰ ਤੋਂ ਰਾਹਤ ਮਿਲਣ ਦੇ ਆਸਾਰ ਹਨ ਪਰ ਕਿਤੇ-ਕਿਤੇ ਸੰਘਣੀ ਧੁੰਦ ਵੀ ਪੈ ਸਕਦੀ ਹੈ।

ਪੰਜਾਬ ਅਤੇ ਹਰਿਆਣਾ ‘ਚ ਆਦਮਪੁਰ, ਨਾਰਨੌਲ, ਹਿਸਾਰ, ਸਿਰਸਾ ਸਭ ਤੋਂ ਠੰਡੇ ਸਥਾਨ ਦਰਜ ਕੀਤੇ ਗਏ ਹਨ।
-PTC News