Sat, Apr 20, 2024
Whatsapp

ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਗਈ ਹੁਸ਼ਿਆਰਪੁਰ ਦੀ ਔਰਤ ਨੇ ਪਾਕਿਸਤਾਨ 'ਚ ਕਰਵਾਇਆ ਵਿਆਹ

Written by  Shanker Badra -- April 19th 2018 03:36 PM
ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਗਈ ਹੁਸ਼ਿਆਰਪੁਰ ਦੀ ਔਰਤ ਨੇ ਪਾਕਿਸਤਾਨ 'ਚ ਕਰਵਾਇਆ ਵਿਆਹ

ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਗਈ ਹੁਸ਼ਿਆਰਪੁਰ ਦੀ ਔਰਤ ਨੇ ਪਾਕਿਸਤਾਨ 'ਚ ਕਰਵਾਇਆ ਵਿਆਹ

ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਗਈ ਹੁਸ਼ਿਆਰਪੁਰ ਦੀ ਔਰਤ ਨੇ ਪਾਕਿਸਤਾਨ 'ਚ ਕਰਵਾਇਆ ਵਿਆਹ:ਵਿਸਾਖੀ ਮੌਕੇ 12 ਅਪ੍ਰੈਲ ਨੂੰ ਪਾਕਿਸਤਾਨ ਦੇ ਗੁਰਧਾਮਾਂ ਦੀ ਯਾਤਰਾ ਲਈ ਭਾਰਤ ਤੋਂ ਗਏ 1800 ਸਿੱਖ ਸ਼ਰਧਾਲੂਆਂ ਦੇ ਜੱਥੇ 'ਚੋਂ ਇੱਕ ਔਰਤ ਨੇ ਇਸਲਾਮ ਧਰਮ ਕਬੂਲ ਲਿਆ ਹੈ।ਇਸ ਦੀ ਪੁਸ਼ਟੀ ਮਹਿਲਾ ਕਿਰਨ ਬਾਲਾ ਦੇ ਸੁਹਰਾ ਪਰਿਵਾਰ ਵੱਲੋਂ ਕੀਤੀ ਗਈ ਹੈ।Punjab woman pilgrim converts to Islam, remarries in Pakistanਕਿਰਨ ਬਾਲਾ ਹੁਸ਼ਿਆਰਪੁਰ ਦੇ ਗੜ੍ਹਸ਼ੰਕਰ ਦੀ ਰਹਿਣ ਵਾਲੀ ਹੈ।ਉਸ ਦਾ ਸੁਹਰਾ ਤਰੇਸਮ ਸਿੰਘ ਉੱਥੋਂ ਦੇ ਗੁਰਦੁਆਰੇ ਦਾ ਹੈੱਡ ਗ੍ਰੰਥੀ ਹੈ।ਤਰਸੇਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਰਨ ਬਾਲਾ ਨੇ ਫੋਨ ਕਰਕੇ ਦੱਸਿਆ ਕੇ ਉਸ ਨੇ ਇਸਲਾਮ ਕਬੂਲ ਕੇ ਨਿਕਾਹ ਕਰ ਲਿਆ ਹੈ।ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਇਹ ਮਜ਼ਾਕ ਲੱਗਾ ਪਰ ਇੱਕ ਚੈਨਲ 'ਤੇ ਖਬਰ ਵੇਖਣ ਮਗਰੋਂ ਹੋਸ਼ ਉੱਡ ਗਏ।ਤਰਸੇਮ ਸਿੰਘ ਨੇ ਕਿਹਾ ਕਿ 10 ਅਪ੍ਰੈਲ ਨੂੰ ਉਹ ਕਿਰਨ ਨੂੰ ਅੰਮ੍ਰਿਤਸਰ ਛੱਡ ਕੇ ਆਏ ਸੀ। Punjab woman pilgrim converts to Islam, remarries in Pakistan12 ਅਪ੍ਰੈਲ ਨੂੰ ਕਿਰਨ ਐਸ.ਜੀ.ਪੀ.ਸੀ. ਦੇ ਜੱਥੇ ਨਾਲ ਨਨਕਾਣਾ ਸਾਹਿਬ ਲਈ ਰਵਾਨਾ ਹੋਈ ਸੀ। 16 ਅਪ੍ਰੈਲ ਨੂੰ ਪਾਕਿਸਤਾਨ 'ਚ ਕਿਰਨ ਜਥੇ ਨਾਲੋਂ ਵੱਖ ਹੋ ਗਈ ਤੇ ਘਰ ਫੋਨ ਕਰਕੇ ਦੱਸਿਆ ਕਿ ਉਸ ਨੇ ਲਾਹੌਰ 'ਚ ਇਸਲਾਮ ਧਰਮ ਕਬੂਲ ਕਰਕੇ ਨਿਕਾਹ ਕਰਵਾ ਲਿਆ ਹੈ।ਦਰਅਸਲ ਕਿਰਨ ਦੇ ਪਤੀ ਦੀ ਸੜਕ ਹਾਦਸੇ 'ਚ ਮੌਤ ਹੋ ਗਈ ਸੀ।Punjab woman pilgrim converts to Islam, remarries in Pakistanਪਤੀ ਦੀ ਮੌਤ ਤੋਂ ਬਾਅਦ ਕਿਰਨ ਆਪਣੀ ਧੀ ਤੇ ਦੋ ਪੁੱਤਰਾਂ ਨੂੰ ਲੈ ਕੇ ਮਾਪਿਆਂ ਕੋਲ ਚਲੀ ਗਈ ਸੀ।ਸੁਹਰਾ ਪਰਿਵਾਰ ਨੇ ਸਾਲ 2005 'ਚ ਕਿਰਨ ਨੂੰ ਵਾਪਸ ਘਰ ਲਿਆਂਦਾ ਸੀ।ਉਸ ਦੇ ਬੱਚੇ ਮਾਂ ਨੂੰ ਉਡੀਕ ਰਹੇ ਹਨ।ਤਰਸੇਮ ਸਿੰਘ ਨੇ ਕਿਹਾ ਕਿ ਹੁਣ 20 ਅਪ੍ਰੈਲ ਨੂੰ ਜਥਾ ਵਾਪਸ ਆਉਣ ਮਗਰੋਂ ਹੀ ਸਾਰੀ ਗੱਲ਼ ਸਾਫ ਹੋਏਗੀ। -PTCNews


Top News view more...

Latest News view more...