ਬੱਲੇ ਵੀ ਹੁਣ ਜਾਗੋ ਆਈ ਐ , ਪੰਜਾਬ ਦੀਆਂ ਬੀਬੀਆਂ ਨੇ ਵੋਟਾਂ ਨੂੰ ਲੈ ਕੇ ਕੱਢੀ ਜਾਗੋ ,ਦੇਖੋ ਵੀਡੀਓ

ਬੱਲੇ ਵੀ ਹੁਣ ਜਾਗੋ ਆਈ ਐ , ਪੰਜਾਬ ਦੀਆਂ ਬੀਬੀਆਂ ਨੇ ਵੋਟਾਂ ਨੂੰ ਲੈ ਕੇ ਕੱਢੀ ਜਾਗੋ ,ਦੇਖੋ ਵੀਡੀਓ

ਬੱਲੇ ਵੀ ਹੁਣ ਜਾਗੋ ਆਈ ਐ , ਪੰਜਾਬ ਦੀਆਂ ਬੀਬੀਆਂ ਨੇ ਵੋਟਾਂ ਨੂੰ ਲੈ ਕੇ ਕੱਢੀ ਜਾਗੋ ,ਦੇਖੋ ਵੀਡੀਓ:ਚੰਡੀਗੜ੍ਹ : ਚੋਣ ਕਮਿਸ਼ਨ ਨੇ ਪੰਜਾਬ ਵਿਚ 19 ਮਈ ਨੂੰ ਲੋਕ ਸਭਾ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਹੋਇਆ ਹੈ। ਲੋਕ ਸਭਾ ਚੋਣਾਂ ਦੇ ਲਈ ਸਿਆਸੀ ਪਾਰਟੀਆਂ ਨੇ ਪੰਜਾਬ ਅੰਦਰ ਵੀ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ।ਇਨ੍ਹਾਂ ਲੋਕ ਸਭਾ ਚੋਣਾਂ ‘ਚ ਪਾਰਟੀਆਂ ਵੱਲੋਂ ਹਰ ਵੋਟਰ ਤੱਕ ਪਹੁੰਚ ਬਣਾਉਣ ਲਈ ਆਪਣੇ ਵਰਕਰਾਂ ਨੂੰ ਨਿੱਜੀ ਸੰਪਰਕ ਰਾਹੀਂ ਵੋਟਰਾਂ ਨਾਲ ਜੁੜਨ ਨੂੰ ਕਿਹਾ ਜਾ ਰਿਹਾ ਹੈ, ਉਥੇ ਹੀ ਮੌਜੂਦਾ ਤਕਨੀਕੀ ਸਾਧਨਾਂ ਮੋਬਾਇਲ ਫੋਨ , ਐੱਸ.ਐੱਮ.ਐੱਸ. ਤੇ ਸੋਸ਼ਲ ਮੀਡੀਆ ਰਾਹੀਂ ਵੀ ਵੋਟਰਾਂ ਤੱਕ ਪਾਰਟੀ ਦੇ ਵਿਚਾਰ ਪਹੁੰਚਾਉਣ ਦੀ ਜ਼ਿੰਮੇਦਾਰੀ ਵਰਕਰਾਂ ਨੂੰ ਦਿੱਤੀ ਗਈ ਹੈ।

Punjab Women votes Taking Jaggo
ਬੱਲੇ ਵੀ ਹੁਣ ਜਾਗੋ ਆਈ ਐ , ਪੰਜਾਬ ਦੀਆਂ ਬੀਬੀਆਂ ਨੇ ਵੋਟਾਂ ਨੂੰ ਲੈ ਕੇ ਕੱਢੀ ਜਾਗੋ ,ਦੇਖੋ ਵੀਡੀਓ

ਇਨ੍ਹਾਂ ਲੋਕ ਸਭਾ ਚੋਣਾਂ ਦੇ ਪ੍ਰਚਾਰ ਲਈ ਸਿਆਸੀ ਪਾਰਟੀਆਂ ਸੋਸ਼ਲ ਮੀਡੀਆ ਦਾ ਰੱਜ ਕੇ ਸਹਾਰਾ ਲੈ ਰਹੀਆਂ ਹਨ।ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜਿਥੇ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਵੋਟਾਂ ਪਾਉਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਵੋਟ ਦੀ ਮਹੱਤਤਾ ਬਾਰੇ ਜਾਣੂ ਕਰਵਾਉਂਦਿਆਂ ਨੌਜਵਾਨਾਂ ਨੂੰ ਵੱਧ ਤੋਂ ਵੱਧ ਵੋਟਰ ਪ੍ਰਕਿਰਿਆ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।ਇਸ ਦੌਰਾਨ ਲੋਕ ਸਭਾ ਚੋਣਾਂ ਵਿੱਚ ਔਰਤਾਂ ਵੀ ਮਰਦਾਂ ਤੋਂ ਪਿੱਛੇ ਨਹੀਂ ,ਉਨ੍ਹਾਂ ਵੱਲੋਂ ਵੀ ਖੂਬ ਪ੍ਰਚਾਰ ਕੀਤਾ ਜਾ ਰਹਿ ਹੈ।

Punjab Women votes Taking Jaggo
ਬੱਲੇ ਵੀ ਹੁਣ ਜਾਗੋ ਆਈ ਐ , ਪੰਜਾਬ ਦੀਆਂ ਬੀਬੀਆਂ ਨੇ ਵੋਟਾਂ ਨੂੰ ਲੈ ਕੇ ਕੱਢੀ ਜਾਗੋ ,ਦੇਖੋ ਵੀਡੀਓ

ਇਸ ਦੌਰਾਨ ਕੁੱਝ ਔਰਤਾਂ ਵੱਲੋਂ ਜਾਗੋ ਦੇ ਜਰੀਏ ਲੋਕਾਂ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ ਹੈ।ਜਿਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀ ਹੈ।ਇਸ ਵੀਡੀਓ ਵਿੱਚ ਇੱਕ ਪਿੰਡ ਦੀਆਂ ਔਰਤਾਂ ਨੇ ਸਿਰ ‘ਤੇ ਜਾਗੋ ਚੁੱਕੀ ਹੋਈ ਹੈ ਅਤੇ ਸਭਨਾਂ ਨੇ ਰੰਗ -ਵਾਰੰਗੀਆਂ ਫੁਲਕਾਰੀਆਂ ਲਈਆਂ ਹੋਈਆਂ ਹਨ।ਉਹ ਜਾਗੋ ਦੀ ਤਰਜ ‘ਤੇ ਵੋਟਾਂ ਪਾਉਣ ਦੀਆਂ ਬੋਲੀਆਂ ਪਾ ਰਹੀਆਂ ਨੇ ,ਜਿਸ ਨੂੰ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।

Punjab Women votes Taking Jaggo
ਬੱਲੇ ਵੀ ਹੁਣ ਜਾਗੋ ਆਈ ਐ , ਪੰਜਾਬ ਦੀਆਂ ਬੀਬੀਆਂ ਨੇ ਵੋਟਾਂ ਨੂੰ ਲੈ ਕੇ ਕੱਢੀ ਜਾਗੋ ,ਦੇਖੋ ਵੀਡੀਓ

ਉਹ ਕਹਿ ਰਹੀਆਂ ਨੇ – ਅਸੀਂ ਚੁਣਨੀ ਏ ਸਰਕਾਰ, ਵੋਟਾਂ ਪਾਉਣੀਆਂ ਨੇ।
ਅਸੀਂ ਚੁਣਨੀ ਏ ਸਰਕਾਰ , ਵੋਟਾਂ ਪਾਉਣੀਆਂ ਨੇ , ਹਾਂ ਜੀ ਵੋਟਾਂ ਪਾਉਣੀਆਂ ਨੇ।
ਛਾਵਾ ਜੀ ਵੋਟਾਂ ਪਾਉਣੀਆਂ ਨੇ ,ਬੱਲੇ ਜੀ ਵੋਟਾਂ ਪਾਉਣੀਆਂ ਨੇ।
ਸਾਨੂੰ ਮਿਲਿਆ ਏ ਅਧਿਕਾਰ ਵੋਟਾਂ ਪਾਉਣੀਆਂ ਨੇ।

View this post on Instagram

#ptcnews

A post shared by PTC News (Official) (@ptc_news) on

-PTCNews