ਮੁੱਖ ਖਬਰਾਂ

ਚੰਡੀਗੜ੍ਹ ਰਹਿੰਦੇ ਪੰਜਾਬ ਤੇ ਪੰਜਾਬ ਹਿਤੈਸ਼ੀ ਪੱਤਰਕਾਰਾਂ ਤੇ ਲੇਖਕਾਂ ਨੇ ਬਣਾਇਆ ‘ਪੰਜਾਬੀ ਪੱਤਰਕਾਰ ਲੇਖਕ ਮੰਚ’

By Jashan A -- July 28, 2019 1:07 pm -- Updated:Feb 15, 2021

ਚੰਡੀਗੜ੍ਹ ਰਹਿੰਦੇ ਪੰਜਾਬ ਤੇ ਪੰਜਾਬ ਹਿਤੈਸ਼ੀ ਪੱਤਰਕਾਰਾਂ ਤੇ ਲੇਖਕਾਂ ਨੇ ਬਣਾਇਆ ‘ਪੰਜਾਬੀ ਪੱਤਰਕਾਰ ਲੇਖਕ ਮੰਚ’

ਤਰਲੋਚਨ ਸਿੰਘ ਸਰਬ-ਸੰਮਤੀ ਨਾਲ ਪ੍ਰਧਾਨ ਚੁਣੇ ਗਏ

ਚੰਡੀਗੜ੍ਹ: ਚੰਡੀਗੜ੍ਹ ਵਿੱਚ ਰਹਿੰਦੇ ਤੇ ਕੰਮ ਕਰਦੇ ਪੰਜਾਬ ਤੇ ਪੰਜਾਬੀ ਦੇ ਹਿਤੈਸ਼ੀ ਪੱਤਰਕਾਰਾਂ, ਲੇਖਕਾਂ ਤੇ ਮੀਡੀਆ ਨਾਲ ਜੁੜੇ ਸਾਥੀਆਂ ਵੱਲੋਂ ‘ਪੰਜਾਬੀ ਪੱਤਰਕਾਰ ਤੇ ਲੇਖਕ ਮੰਚ ਬਣਾਇਆ ਗਿਆ। ਅੱਜ ਇਥੇ ਸੈਕਟਰ-16 ਸਥਿਤ ਪੰਜਾਬ ਕਲਾ ਭਵਨ ਵਿਖੇ ਹੋਈ ਮੰਚ ਦੀ ਪਲੇਠੀ ਮੀਟਿੰਗ ਵਿੱਚ ਸਾਰੇ ਅਹੁਦੇਦਾਰਾਂ ਦੀ ਸਰਬ ਸੰਮਤੀ ਨਾਲ ਚੋਣ ਕੀਤੀ ਗਈ।ਇਸ ਮੰਚ ਨੂੰ ਬਣਾਉਣ ਦਾ ਮਕਸਦ ਪੰਜਾਬ ਤੇ ਪੰਜਾਬੀ ਭਾਸ਼ਾ ਦੇ ਹਿੱਤਾਂ ਦੀ ਰਾਖੀ ਲਈ ਉਨ੍ਹਾਂ ਉਪਰ ਪਹਿਰਾ ਦੇਣਾ ਹੈ।

ਇਹ ਮੰਚ ਪੰਜਾਬੀ ਪੱਤਰਕਾਰੀ ਤੇ ਪੰਜਾਬ ਦੇ ਦੁੱਖਾਂ ਦਰਦਾਂ ਅਤੇ ਬਿਹਤਰੀ ਲਈ ਨਿਰੰਤਰ ਉਪਰਾਲੇ ਕਰੇਗਾ। ਮੰਚ ਦੇ ਚੁਣੇ ਗਏ ਅਹੁਦੇਦਾਰਾਂ ਵਿੱਚ ਤਰਲੋਚਨ ਸਿੰਘ (ਪੰਜਾਬੀ ਟ੍ਰਿਬਿਊਨ) ਨੂੰ ਪ੍ਰਧਾਨ, ਪ੍ਰੀਤਮ ਰੁਪਾਲ (ਨਾਟਕਰਮੀ ਤੇ ਸੀਨੀਅਰ ਪੱਤਰਕਾਰ) ਤੇ ਮਨਪ੍ਰੀਤ ਕੌਰ (ਜਗ ਬਾਣੀ ਟੀਵੀ) ਨੂੰ ਸੀਨੀਅਰ ਮੀਤ ਪ੍ਰਧਾਨ, ਵਿਜੇਪਾਲ ਸਿੰਘ ਬਰਾੜ (ਨਿਊਜ਼ 18) ਤੇ ਨਵਦੀਪ ਸਿੰਘ ਗਿੱਲ (ਪੀ ਆਰ ਓ, ਪੰਜਾਬ ਸਰਕਾਰ ਤੇ ਲੇਖਕ) ਨੂੰ ਜਨਰਲ ਸਕੱਤਰ, ਜਗਤਾਰ ਸਿੰਘ ਭੁੱਲਰ (ਏ ਐਨ ਬੀ),

ਹੋਰ ਪੜ੍ਹੋ: ਨਸ਼ੇ ਦੀ ਦਲਦਲ 'ਚ ਫਸੀ ਪੰਜਾਬ ਦੀ ਜਵਾਨੀ, ਚਿੱਟੇ ਦਾ ਸ਼ਿਕਾਰ ਨੌਜਵਾਨ ਆਪਣੇ ਹੀ ਘਰ 'ਚ ਕੈਦ (ਤਸਵੀਰਾਂ)

ਵਿਕਰਮਜੀਤ ਸਿੰਘ ਮਾਨ (ਰੋਜ਼ਾਨਾ ਅਜੀਤ) ਤੇ ਨਿਰਮਲ ਸਿੰਘ ਮਾਨਸ਼ਾਹੀਆ (ਪੰਜਾਬੀ ਜਾਗਰਣ) ਨੂੰ ਮੀਤ ਪ੍ਰਧਾਨ, ਜੈ ਸਿੰਘ ਛਿੱਬਰ (ਪੰਜਾਬੀ ਜਾਗਰਣ), ਨਿੰਦਰ ਘੁਗਿਆਣਵੀ (ਲੇਖਕ), ਨਰਿੰਦਰ ਪਾਲ ਸਿੰਘ ਜਗਦਿਓ (ਪੀ ਆਰ ਓ, ਪੰਜਾਬ ਸਰਕਾਰ ਤੇ ਕਾਲਮਨਵੀਸ), ਦਲਜੀਤ ਸਿੰਘ (ਪੀ ਟੀ ਸੀ) ਤੇ ਪਰਮਿੰਦਰ ਸਿੰਘ ਜੱਟਪੁਰੀ (ਖਬਰਵਾਲੇ ਡਾਟ ਕੌਮ) ਨੂੰ ਸਕੱਤਰ, ਗੁਰਮੀਤ ਸਿੰਘ (ਪੀ ਆਰ ਓ, ਪੰਜਾਬ ਸਰਕਾਰ) ਨੂੰ ਜਥੇਬੰਦਕ ਸਕੱਤਰ ਅਤੇ ਦੀਪਕ ਸ਼ਰਮਾ ਚਨਾਰਥਲ (ਕਵੀ ਤੇ ਪੱਤਰਕਾਰ) ਨੂੰ ਵਿੱਤ ਸਕੱਤਰ ਚੁਣਿਆ ਗਿਆ।

-PTC News