Sat, Apr 20, 2024
Whatsapp

ਬਰਿੰਦਰ ਸਿੰਘ ਢਿੱਲੋ ਬਣੇ ਪੰਜਾਬ ਯੂਥ ਕਾਂਗਰਸ ਦੇ ਨਵੇਂ ਪ੍ਰਧਾਨ , ਜਾਣੋਂ ਬਾਕੀ ਜ਼ਿਲ੍ਹਿਆਂ ਦੇ ਨਤੀਜੇ

Written by  Shanker Badra -- December 07th 2019 08:31 PM
ਬਰਿੰਦਰ ਸਿੰਘ ਢਿੱਲੋ ਬਣੇ ਪੰਜਾਬ ਯੂਥ ਕਾਂਗਰਸ ਦੇ ਨਵੇਂ ਪ੍ਰਧਾਨ , ਜਾਣੋਂ ਬਾਕੀ ਜ਼ਿਲ੍ਹਿਆਂ ਦੇ ਨਤੀਜੇ

ਬਰਿੰਦਰ ਸਿੰਘ ਢਿੱਲੋ ਬਣੇ ਪੰਜਾਬ ਯੂਥ ਕਾਂਗਰਸ ਦੇ ਨਵੇਂ ਪ੍ਰਧਾਨ , ਜਾਣੋਂ ਬਾਕੀ ਜ਼ਿਲ੍ਹਿਆਂ ਦੇ ਨਤੀਜੇ

ਬਰਿੰਦਰ ਸਿੰਘ ਢਿੱਲੋ ਬਣੇ ਪੰਜਾਬ ਯੂਥ ਕਾਂਗਰਸ ਦੇ ਨਵੇਂ ਪ੍ਰਧਾਨ , ਜਾਣੋਂ ਬਾਕੀ ਜ਼ਿਲ੍ਹਿਆਂ ਦੇ ਨਤੀਜੇ:ਚੰਡੀਗੜ੍ਹ : ਪੰਜਾਬ ਵਿਚ ਹੋਈਆਂ ਯੂਥ ਕਾਂਗਰਸ ਦੀਆਂ ਚੋਣਾਂ ਦੇ ਨਤੀਜੇ ਸ਼ਨੀਵਾਰ ਦੁਪਹਿਰ ਬਾਅਦਐਲਾਨੇ ਗਏ ਹਨ। ਜਿਸ 'ਚ ਕੈਪਟਨ ਦੇ ਕਰੀਬੀ ਮੰਨੇ ਜਾਂਦੇ ਬਰਿੰਦਰ ਸਿੰਘ ਢਿੱਲੋ ਪੰਜਾਬ ਯੂਥ ਕਾਂਗਰਸ ਦੇ ਨਵੇਂ ਪ੍ਰਧਾਨ ਚੁਣੇ ਗਏ ਹਨ। ਯੂਥ ਕਾਂਗਰਸ ਦੀਆਂ ਚੋਣਾਂ ਵਿੱਚ ਸੱਤ ਉਮੀਦਵਾਰ ਚੋਣ ਮੈਦਾਨ ਵਿਚ ਸਨ। [caption id="attachment_367238" align="aligncenter" width="300"]Punjab Youth Congress Poll Result: Barinder Singh Dhillon new president of Punjab Youth Congress ਬਰਿੰਦਰ ਸਿੰਘ ਢਿੱਲੋ ਬਣੇ ਪੰਜਾਬ ਯੂਥ ਕਾਂਗਰਸ ਦੇ ਨਵੇਂਪ੍ਰਧਾਨ , ਜਾਣੋਂ ਬਾਕੀ ਜ਼ਿਲ੍ਹਿਆਂ ਦੇ ਨਤੀਜੇ[/caption] ਦੱਸਣਯੋਗ ਹੈ ਕਿ ਬਰਿੰਦਰ ਸਿੰਘ ਢਿੱਲੋਂ ਰੋਪੜ ਤੋਂ ਐਮਐਲਏ ਦੀ ਚੋਣ ਪਹਿਲਾਂ ਵੀ ਲੜ ਚੁੱਕੇ ਹਨ।ਇਸ ਮੌਕੇ ਆਪਣੀ ਜਿੱਤ ਦੀ ਖੁਸ਼ੀ ਪ੍ਰਗਟ ਕਰਦੇ ਹੋਏ ਬਰਿੰਦਰ ਢਿੱਲੋ ਨੇ ਕਿਹਾ ਕਿ ਮੈਨੂੰ ਮੇਰੇ ਵਿਸ਼ਵਾਸ ਨੇ ਜਿਤਾਇਆ ਹੈ। ਉਹ ਪੂਰੀ ਇਮਾਨਦਰੀ ਨਾਲ ਆਪਣਾ ਕੰਮ ਕਰਨਗੇ। ਪੰਜਾਬ ਯੂਥ ਕਾਂਗਰਸ ਦੀਆਂ ਚੋਣਾਂ 4,5,6 ਦਸੰਬਰ ਨੂੰ ਹੋਈਆਂ ਸਨ। [caption id="attachment_367239" align="aligncenter" width="300"]Punjab Youth Congress Poll Result: Barinder Singh Dhillon new president of Punjab Youth Congress ਬਰਿੰਦਰ ਸਿੰਘ ਢਿੱਲੋ ਬਣੇ ਪੰਜਾਬ ਯੂਥ ਕਾਂਗਰਸ ਦੇ ਨਵੇਂਪ੍ਰਧਾਨ , ਜਾਣੋਂ ਬਾਕੀ ਜ਼ਿਲ੍ਹਿਆਂ ਦੇ ਨਤੀਜੇ[/caption] ਇਸ ਤੋਂ ਇਲਾਵਾ ਪੰਜਾਬ ਦੇ ਬਾਕੀ ਜ਼ਿਲ੍ਹਿਆਂ ਦੇ ਵੀ ਨਤੀਜੇ ਸਾਹਮਣੇ ਆਏ ਹਨ।ਜਲੰਧਰ ਸਿਟੀ ਤੋਂ ਅੰਗਦ ਦੱਤਾ ਜਿੱਤ ਹਾਸਲ ਕਰਕੇ ਸ਼ਹਿਰੀ ਇਕਾਈ ਦੇ ਪ੍ਰਧਾਨ ਬਣ ਗਏ ਹਨ। ਹਨੀ ਜੋਸ਼ੀ ਜਲੰਧਰ ਦਿਹਾਤੀ ਇਕਾਈ ਵਿਚ ਜੇਤੂ ਐਲਾਨੇ ਗਏ। ਯੋਗੇਸ਼ ਹਾਂਡਾ ਲੁਧਿਆਣਾ ਸ਼ਹਿਰੀ ਅਤੇ ਅਮਿਤ ਤਿਵਾੜੀ ਜ਼ਿਲ੍ਹਾ ਖੰਨਾ ਦੇ ਪ੍ਰਧਾਨ ਬਣੇ ਹਨ। ਅਬੋਹਰ ਤੋਂ ਅਤਿੰਦਰ ਪਾਲ ਅਤੇ ਬੱਲੂਆਣਾ ਤੋਂ ਅਮਿਤ ਭਾਦੂ ਜੇਤੂ ਕਰਾਰ ਹੋਏ ਹਨ। [caption id="attachment_367241" align="aligncenter" width="300"]Punjab Youth Congress Poll Result: Barinder Singh Dhillon new president of Punjab Youth Congress ਬਰਿੰਦਰ ਸਿੰਘ ਢਿੱਲੋ ਬਣੇ ਪੰਜਾਬ ਯੂਥ ਕਾਂਗਰਸ ਦੇ ਨਵੇਂਪ੍ਰਧਾਨ , ਜਾਣੋਂ ਬਾਕੀ ਜ਼ਿਲ੍ਹਿਆਂ ਦੇ ਨਤੀਜੇ[/caption] ਗੁਰਦਾਸਪੁਰ ਤੋਂ ਵਿਧਾਇਕ ਬ੍ਰਿੰਦਰਮੀਤ ਸਿੰਘ ਪਾਹੜਾ ਦੇ ਭਰਾ ਅਤੇ ਮਿਲਕ ਪਲਾਂਟ ਗੁਰਦਾਸਪੁਰ ਦੇ ਚੇਅਰਮੈਨ ਐਡਵੋਕੇਟ ਬਲਜੀਤ ਸਿੰਘ ਪਾਹੜਾ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਚੁਣੇ ਗਏ ਹਨ। ਰੂਪਨਗਰ ਤੋਂ ਸੁਰਿੰਦਰ ਸਿੰਘ ਸ਼ਿੰਦਾ ਨੇ ਯੂਥ ਕਾਂਗਰਸ ਦੇ ਪ੍ਰਧਾਨ ਦੀ ਕਮਾਨ ਸੰਭਾਲੀ ਹੈ। ਸੁਰਿੰਦਰ ਵਿਧਾਨ ਸਭਾ ਸਪੀਕਰ ਰਾਣਾ ਕੇਪੀ ਸਿੰਘ ਦੇ ਨਜ਼ਦੀਕੀ ਮੰਨੇ ਜਾਂਦੇ ਹਨ। ਜ਼ਿਲ੍ਹਾ ਸੰਗਰੂਰ ਤੋਂ ਗੋਬਿੰਦਰ ਸਿੰਘ ਯੂਥ ਕਾਂਗਰਸ ਦੇ ਪ੍ਰਧਾਨ ਬਣੇ ਹਨ। [caption id="attachment_367238" align="aligncenter" width="300"]Punjab Youth Congress Poll Result: Barinder Singh Dhillon new president of Punjab Youth Congress ਬਰਿੰਦਰ ਸਿੰਘ ਢਿੱਲੋ ਬਣੇ ਪੰਜਾਬ ਯੂਥ ਕਾਂਗਰਸ ਦੇ ਨਵੇਂਪ੍ਰਧਾਨ , ਜਾਣੋਂ ਬਾਕੀ ਜ਼ਿਲ੍ਹਿਆਂ ਦੇ ਨਤੀਜੇ[/caption] ਹਲਕਾ ਗੁਰੂਹਰਸਹਾਏ ਤੋਂ ਸੁਦਾਗਰ ਸਿੰਘ ਵਿੱਕੀ ਸਿੱਧੂ ਲਗਾਤਾਰ ਤੀਜੀ ਵਾਰ ਯੂਥ ਕਾਂਗਰਸ ਦੇ ਪ੍ਰਧਾਨ ਚੁਣੇ ਗਏ ਹਨ। ਹਲਕਾ ਗੜ੍ਹਸ਼ੰਕਰ ਤੋਂ ਯੂਥ ਕਾਂਗਰਸ ਦੇ ਪ੍ਰਧਾਨ ਦੀ ਚੋਣ ਬਲਵੀਰ ਸਿੰਘ ਢਿੱਲੋਂ ਨੇ ਜਿੱਤੀ ਹੈ। ਹਲਕਾ ਭੁਲੱਥ ਤੋਂ ਕਾਂਗਰਸ ਇੰਚਾਰਜ ਰਣਜੀਤ ਸਿੰਘ ਰਾਣਾ ਦੇ ਬੇਟੇ ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਯੂਥ ਕਾਂਗਰਸ ਦੀ ਚੋਣ ਜਿੱਤ ਗਏ ਹਨ। ਜ਼ਿਲ੍ਹਾ ਪਠਾਨਕੋਟ ਤੋਂ ਤੋਸ਼ਿਤ ਮਹਾਜਨ ਯੂਥ ਕਾਂਗਰਸ ਦੇ ਪ੍ਰਧਾਨ ਬਣੇ ਹਨ। ਕਪੂਰਥਲਾ ਤੋਂ ਫਗਵਾੜਾ ਵਾਸੀ ਸੌਰਵ ਖੁੱਲਰ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਬਣੇ ਹਨ। -PTCNews


Top News view more...

Latest News view more...