Advertisment

ਨਵੇਂ ਸਾਲ 'ਤੇ ਨੌਜਵਾਨਾਂ ਨੂੰ ਮਿਲੇਗਾ ਵੱਡਾ ਤੋਹਫਾ, ਕੈਪਟਨ ਸਰਕਾਰ ਇਸ ਤਰੀਕ ਨੂੰ ਵੰਡੇਗੀ 'ਸਮਾਰਟਫੋਨ' !!!

author-image
Jashan A
Updated On
New Update
ਨਵੇਂ ਸਾਲ 'ਤੇ ਨੌਜਵਾਨਾਂ ਨੂੰ ਮਿਲੇਗਾ ਵੱਡਾ ਤੋਹਫਾ, ਕੈਪਟਨ ਸਰਕਾਰ ਇਸ ਤਰੀਕ ਨੂੰ ਵੰਡੇਗੀ 'ਸਮਾਰਟਫੋਨ' !!!
Advertisment
ਨਵੇਂ ਸਾਲ 'ਤੇ ਨੌਜਵਾਨਾਂ ਨੂੰ ਮਿਲੇਗਾ ਵੱਡਾ ਤੋਹਫਾ, ਕੈਪਟਨ ਸਰਕਾਰ ਇਸ ਤਰੀਕ ਨੂੰ ਵੰਡੇਗੀ 'ਸਮਾਰਟਫੋਨ' !!!,ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕਰ ਦਿੱਤਾ ਹੈ ਕਿ ਨਵੇਂ ਸਾਲ 'ਤੇ ਪੰਜਾਬ ਦੀ ਨੌਜਵਾਨ ਪੀੜੀ ਨੂੰ ਵੱਡਾ ਤੋਹਫ਼ਾ ਦਿੱਤਾ ਜਾਵੇਗਾ। ਦਰਅਸਲ, ਮੁੱਖ ਮੰਤਰੀ ਵੱਲੋਂ 26 ਜਨਵਰੀ ਯਾਨੀ ਕਿ ਗਣਤੰਤਰ ਦਿਵਸ 'ਤੇ 1 ਲੱਖ, 60 ਹਜ਼ਾਰ ਸਮਾਰਟਫੋਨ ਨੌਜਵਾਨਾਂ ਨੂੰ ਵੰਡਣ ਦਾ ਫੈਸਲਾ ਕੀਤਾ ਹੈ। ਇਸ ਦੀ ਜਾਣਕਾਰੀ ਉਹਨਾਂ ਨੇ ਆਪਣੇ ਟਵਿਟਰ ਅਕਾਊਂਟ 'ਤੇ ਟਵੀਟ ਕਰ ਦਿੱਤੀ ਹੈ, ਉਹਨਾਂ ਲਿਖਿਆ ਕਿ 26 ਜਨਵਰੀ, 2020 ਨੂੰ ਜਦੋਂ ਅਸੀਂ ਗਣਤੰਤਰ ਦਿਵਸ ਮਨਾਵਾਂਗੇ, ਉਦੋਂ ਅਸੀਂ ਸਮਾਰਟਫੋਨ ਦਾ ਆਪਣਾ ਪਹਿਲਾ ਪੜਾਅ ਸ਼ੁਰੂ ਕਰਨ ਜਾ ਰਹੇ ਹਨ, 1.6 ਲੱਖ ਸਮਾਰਟਫੋਨ 11ਵੀਂ ਤੇ 12ਵੀਂ ਜਮਾਤ ਦੀਆਂ ਵਿਦਿਆਰਥਣਾਂ ਨੂੰ ਦਿੱਤੇ ਜਾਣਗੇ। ਹੋਰ ਪੜ੍ਹੋ: ਬਠਿੰਡਾ: ਟਰੇਨ ਦੇ ਹੇਠਾਂ ਆ ਕੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ https://twitter.com/capt_amarinder/status/1201508638558314497 ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਸੱਤਾ 'ਚ ਆਉਣ ਤੋਂ ਪਹਿਲਾਂ ਕੈਪਟਨ ਸਰਕਾਰ ਨੇ ਪੰਜਾਬ ਲੋਕਾਂ ਅਤੇ ਨੌਜਵਾਨਾਂ ਨਾਲ ਕਈ ਵਾਅਦੇ ਕੀਤੇ ਸਨ, ਜਿਨ੍ਹਾਂ ਵਿੱਚੋਂ ਸਮਾਰਟਫੋਨ ਦਾ ਵਾਅਦਾ ਇੱਕ ਸੀ, ਅਜੇ ਤੱਕ ਤਾਂ ਪੰਜਾਬ ਸਰਕਾਰ ਵੱਲੋਂ ਇਹ ਵਾਅਦਾ ਪੂਰਾ ਨਹੀਂ ਕੀਤਾ ਗਿਆ, ਕੀ ਹੁਣ ਇਹ ਵਾਅਦਾ ਪੂਰਾ ਹੋਵੇਗਾ? ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। -PTC News-
punjab-news congress captain-amarinder-singh punjab-youth-smartphones
Advertisment

Stay updated with the latest news headlines.

Follow us:
Advertisment