ਹੋਰ ਖਬਰਾਂ

ਮਾਂ ਦੀ ਬਰਸੀ ਮੌਕੇ ਕਰਮਜੀਤ ਅਨਮੋਲ ਨੇ ਲਗਾਏ ਰੁੱਖ, ਦੇਖੋ ਵੀਡੀਓ

By Jashan A -- July 07, 2019 1:07 pm -- Updated:Feb 15, 2021

ਮਾਂ ਦੀ ਬਰਸੀ ਮੌਕੇ ਕਰਮਜੀਤ ਅਨਮੋਲ ਨੇ ਲਗਾਏ ਰੁੱਖ, ਦੇਖੋ ਵੀਡੀਓ,ਪੰਜਾਬੀ ਫਿਲਮ ਇੰਡਸਟਰੀ ਦੇ ਉੱਘੇ ਅਦਾਕਾਰ, ਗਾਇਕ ਤੇ ਫਿਲਮ ਨਿਰਮਾਤਾ ਕਰਮਜੀਤ ਅਨਮੋਲ ਇੱਕ ਵਧੀਆ ਸਖਸ਼ੀਅਤ ਅਤੇ ਇੱਕ ਵਾਤਾਵਰਣ ਪ੍ਰੇਮੀ ਵਜੋਂ ਜਾਣੇ ਜਾਂਦੇ ਹਨ। ਕਰਮਜੀਤ ਅਨਮੋਲ ਕੁਦਰਤ ਨਾਲ ਜੁੜੇ ਕੰਮਕਾਜ ਕਰਦੇ ਰਹਿੰਦੇ ਹਨ।

 

View this post on Instagram

 

A post shared by Karamjit Anmol (@karamjitanmol) on

ਤੁਹਾਨੂੰ ਦੱਸ ਦੇਈਏ ਕਿ ਉਨ੍ਹਾਂ ਨੇ ਆਪਣੇ ਸਵਰਗਵਾਸੀ ਮਾਤਾ ਦੀ ਬਰਸੀ ਮੌਕੇ ਆਪਣੇ ਪਿੰਡ 'ਚ ਆਪਣੀ ਨਿੱਜੀ ਜ਼ਮੀਨ 'ਤੇ ਅੱਧੇ ਕਿੱਲੇ ਰੁੱਖ ਲਾਏ ਹਨ। ਕਰਮਜੀਤ ਅਨਮੋਲ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸ਼ੇਅਰ ਕਰਦਿਆਂ ਕਿਹਾ ਕਿ, ਮੈਂ ਅੱਜ ਆਪਣਾ ਮਾਤਾ ਜੀ ਦੀ ਬਰਸੀ 'ਤੇ ਛਾਂ ਦਾਰ ਤੇ ਫਲਦਾਰ ਬੂਟੇ ਲਾ ਰਿਹਾ ਹਾਂ।ਕਰਮਜੀਤ ਅਨਮੋਲ ਦੇ ਇਸ ਕੰਮ ਨੂੰ ਸੋਸ਼ਲ ਮੀਡੀਆ 'ਤੇ ਖੂਬ ਸਰਾਹਿਆ ਜਾ ਰਿਹਾ ਹੈ।

ਹੋਰ ਪੜ੍ਹੋ:ਜਨਮ ਦਿਨ ਮੁਬਾਰਕ :ਪੰਜਾਬ ਦੀ ਖੂਬਸੂਰਤ ਮੁਟਿਆਰ ਹਿਮਾਂਸ਼ੀ ਖੁਰਾਣਾ ਦੀਆਂ ਅੱਖਾਂ ਕਰਦੀਆਂ ਨੇ ਕਹਿਰ

 

View this post on Instagram

 

ਮਾਂ.... ਤੇਰੇ ਪੱਲੂ ਦੀ ਛਾਂ ਹੇਠ ਜਦੋ ਵੀ ਆਉਂਦਾ ਸੀ ਰੂਹ 'ਚ ਉਤਰਨ ਵਾਲੀ ਠੰਢਕ ਮਿਲਦੀ ਸੀ ਤੇਰੇ ਮੁੜਕੇ 'ਚ ਘੁਲੇ ਇਤਰਾਂ ਵਰਗੀ ਮਹਿਕ ਮਿਲਦੀ ਨਹੀਂ ਕਿਤੇ ਜਦੋ ਮੈਨੂੰ ਸੀਨੇ ਲਾਕੇ ਅਸੀਸਾਂ ਦਿੰਦੀ ਸੀ ਤੂੰ ਉਦੋਂ ਹੁੰਦਾ ਸੀ ਮੈਂ ਸਭ ਤੋਂ ਅਮੀਰ ਆਦਮੀ ਕਦੇ ਤੂੰ ਉਡੀਕਦੀ ਸੀ ਕਿ ਕਦ ਆਵਾਂ ਮੈਂ ਘਰ ਮੈਂ ਹੁਣ ਘਰ ਆਇਆ ਮਾਂ ਪਰ..... ਤੂੰ ਸਾਹਾਂ ਦੀ ਮਿਆਦ ਪੁਗਾ ਕੇ ਜਾ ਚੁੱਕੀ ਐ.. ਪਰ ਤੇਰੇ ਮੁੜਕੇ ਦੀ ਮਹਿਕ ਮੇਰੇ ਅੰਦਰ ਮਹਿਕਦੀ ਏ ਤੂੰ ਕਿਤੇ ਨਹੀਂ ਗਈ.... ਤੂੰ ਇੱਥੇ ਹੀ ਏ ....

A post shared by Karamjit Anmol (@karamjitanmol) on

ਉਥੇ ਹੀ ਉਹਨਾਂ ਨੇ ਇਸ ਮੌਕੇ 'ਤੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀ ਮਾਤਾ ਦੀ ਤਸਵੀਰ ਸਾਂਝੀ ਕੀਤੀ ਹੈ, ਜਿਸ 'ਚ ਉਹਨਾਂ ਨੇ ਭਾਵੁਕ ਕੈਪਸ਼ਨ ਲਿਖੀ ਹੈ, ਉਹਨਾਂ ਲਿਖਿਆ ਕਿ ਮਾਂ....
ਤੇਰੇ ਪੱਲੂ ਦੀ ਛਾਂ ਹੇਠ
ਜਦੋ ਵੀ ਆਉਂਦਾ ਸੀ
ਰੂਹ 'ਚ ਉਤਰਨ ਵਾਲੀ
ਠੰਢਕ ਮਿਲਦੀ ਸੀ...

ਦੱਸਣਯੋਗ ਹੈ ਕਿ ਹਾਲ ਹੀ 'ਚ ਕਰਮਜੀਤ ਅਨਮੋਲ ਦੀ ਫਿਲਮ 'ਮਿੰਦੋ ਤਸੀਲਦਾਰਨੀ' ਰਿਲੀਜ਼ ਹੋਈ ਹੈ, ਜੋ ਸਫਲਤਾਪੂਰਵਕ ਸਿਨੇਮਾ ਘਰਾਂ 'ਚ ਚੱਲ ਰਹੀ ਹੈ।

-PTC News

  • Share