ਮਸ਼ਹੂਰ ਪੰਜਾਬੀ ਕਲਾਕਾਰ ਸਤੀਸ਼ ਕੌਲ ਦਾ ਕੋਰੋਨਾ ਕਾਰਨ ਹੋਇਆ ਦੇਹਾਂਤ

Punjabi actor Satish Kaul dies at 73 to COVID-19 complications
ਮਸ਼ਹੂਰ ਪੰਜਾਬੀ ਕਲਾਕਾਰ ਸਤੀਸ਼ ਕੌਲ ਦਾ ਕੋਰੋਨਾ ਕਾਰਨ ਹੋਇਆ ਦੇਹਾਂਤ

ਚੰਡੀਗੜ੍ਹ : ਪੰਜਾਬੀ ਫ਼ਿਲਮਾਂ ਦੇ ਮਸ਼ਹੂਰ ਅਦਾਕਾਰ ਸਤੀਸ਼ ਕੌਲਦਾ ਅੱਜ ਦੇਹਾਂਤ ਹੋ ਗਿਆ ਹੈ। ਕੋਰੋਨਾ ਨਾਲ ਸਤੀਸ਼ ਕੌਲ ਦੀ ਜਾਨ ਗਈ ਹੈ। ਉਹ ਲੰਮੇ ਵਕਤ ਤੋਂ ਬਿਮਾਰ ਚੱਲ ਰਹੇ ਸਨ ਅਤੇ ਲੁਧਿਆਣਾ ਦੇ ਦਰੇਸੀ ਜੇ ਰਾਮ ਚੈਰੀਟੇਬਲ ਹਸਪਤਾਲ ਵਿੱਚ ਉਨ੍ਹਾਂ ਨੇ ਆਖ਼ਰੀ ਸਾਹ ਲਏ ਹਨ। ਉਹ ਕਾਫ਼ੀ ਲੰਮੇ ਸਮੇਂ ਤੋਂ ਬੀਮਾਰ ਚੱਲ ਰਹੇਸਨ। ਪੰਜਾਬੀ ਫ਼ਿਲਮ ਜਗਤ ‘ਚ ਸਤੀਸ਼ ਕੌਲਵੱਡਾ ਨਾਮ ਸੀ। Punjabi actor Satish Kaul dies at 73 to COVID-19 complications

ਪੜ੍ਹੋ ਹੋਰ ਖ਼ਬਰਾਂ : ਕੋਰੋਨਾ ਵੈਕਸੀਨ ਲਗਵਾਉਣ ਤੋਂ ਬਾਅਦ ਵੀ ਲੋਕ ਕਿਉਂ ਹੁੰਦੇ ਹਨ ਕੋਰੋਨਾ ਪਾਜ਼ੀਟਿਵ , ਪੜ੍ਹੋ 7 ਵੱਡੇ ਕਾਰਨ

ਮਹਾਭਾਰਤ ‘ਚ ਇੰਦਰ ਦੇਵ ਦਾ ਰੋਲ ਨਿਭਾਉਣ ਵਾਲੇ ਸਤੀਸ਼ ਕੌਲ ਅੱਜ ਸਵੇਰੇ ਇਸ ਦੁਨੀਆ ਨੂੰ ਅਲਵਿਦਾ ਆਖ ਗਏ ਹਨ। ਉਹ 74 ਸਾਲ ਦੇ ਸਨ। ਸੂਤਰਾਂ ਅਨੁਸਾਰ ਸਤੀਸ਼ ਕੌਲ ਲੁਧਿਆਣਾ ਦੇ ਦਰੇਸੀ ਜੇ ਰਾਮ ਚੈਰੀਟੇਬਲ ਹਸਪਤਾਲ ’ਚ ਆਖ਼ਿਰੀ ਸਾਹ ਲਏ ਹਨ। ਸਤੀਸ਼ ਕੌਲ ਕਾਫ਼ੀ ਲੰਬੇ ਸਮੇਂ ਤੋਂ ਬੀਮਾਰ ਸੀ ਅਤੇ ਉਨ੍ਹਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਕਾਰਨ ਮੌਤ ਹੋਈ ਹੈ।

Mahabharat actor Satish Kaul dies due to COVID-19 complications
ਮਸ਼ਹੂਰ ਪੰਜਾਬੀ ਕਲਾਕਾਰ ਸਤੀਸ਼ ਕੌਲ ਦਾ ਕੋਰੋਨਾ ਕਾਰਨ ਹੋਇਆ ਦੇਹਾਂਤ

ਦੱਸਣਯੋਗ ਹੈ ਕਿ ਪਿਛਲੇ ਦਿਨੀਂ ਸਤੀਸ਼ ਕੌਲ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ। ਸਤੀਸ਼ ਕੌਲ ਨੇ ਕਈ ਪੰਜਾਬੀ ਫ਼ਿਲਮਾਂ ’ਚ ਵੀ ਕੰਮ ਕੀਤਾ ਸੀ। ਸਤੀਸ਼ ਕੌਲ ਅਮਿਤਾਭ ਬੱਚਨ ਤੇ ਦਿਲੀਪ ਕੁਮਾਰ ਨਾਲ ਵੀ ਕੰਮ ਕਰ ਚੁੱਕੇ ਸਨ। ਬੀ. ਆਰ. ਚੋਪੜਾ ਦੀ ਮਹਾਭਾਰਤ ਦੀ ਲੋਕਪ੍ਰਿਯਤਾ ਕਾਰਣ ਸਤੀਸ਼ ਕੌਲ ਚਰਚਾ ‘ਚ ਆਏ ਸਨ। ਸਤੀਸ਼ ਕੌਲ ਨੇ ਦਰਜਨਾਂ ਪੰਜਾਬੀ ਫ਼ਿਲਮਾਂ ਦੇ ਵਿੱਚ ਆਪਣੀ ਅਦਾਕਾਰੀ ਦਾ ਲੋਹਾ ਮਨਾਇਆ ਹੈ।

Punjabi actor Satish Kaul dies at 73 to COVID-19 complications
ਮਸ਼ਹੂਰ ਪੰਜਾਬੀ ਕਲਾਕਾਰ ਸਤੀਸ਼ ਕੌਲ ਦਾ ਕੋਰੋਨਾ ਕਾਰਨ ਹੋਇਆ ਦੇਹਾਂਤ

ਦੱਸ ਦੇਈਏ ਕਿ ਉਹ ਆਪਣੀ ਜ਼ਿੰਦਗੀ ਬੇਹੱਦ ਮਾੜੀ ਹਾਲਤ ‘ਚ ਬਿਤਾ ਰਹੇ ਸੀ। ਉਹ ਇੱਕ-ਇੱਕ ਪੈਸੇ ਲਈ ਮੋਹਤਾਜ਼ ਹੋ ਗਏ ਸਨ। ਸਤੀਸ਼ ਕੌਲ ਲੁਧਿਆਣਾ ਦੇ ਇੱਕ ਛੋਟੇ ਜਿਹੇ ਘਰ ‘ਚ ਰਹਿਣ ਲਈ ਮਜ਼ਬੂਰ ਸਨ। ਪਹਿਲੇ ਪਟਿਆਲਾ ‘ਚ ਡਿੱਗਣ ਕਾਰਨ ਉਨ੍ਹਾਂ ਦੇ ਚੂਲੇ ਦੀ ਹੱਡੀ ਟੁੱਟ ਗਈ ਸੀ, ਜਿਸ ਨਾਲ ਪੀੜਤ ਹੋਣ ਦੇ ਬਾਅਦ ਉਨ੍ਹਾਂ ਨੂੰ ਚੰਡੀਗੜ੍ਹ ਦੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ। ਢਾਈ ਸਾਲ ਹਸਪਤਾਲ ‘ਚ ਰਹਿਣ ਤੋਂ ਬਾਅਦ ਸਤੀਸ਼ ਕੌਲ ਇੱਕ ਆਸ਼ਰਮ ‘ਚ ਵੀ ਰਹੇ ਸਨ।

Punjabi actor Satish Kaul dies at 73 to COVID-19 complications
ਮਸ਼ਹੂਰ ਪੰਜਾਬੀ ਕਲਾਕਾਰ ਸਤੀਸ਼ ਕੌਲ ਦਾ ਕੋਰੋਨਾ ਕਾਰਨ ਹੋਇਆ ਦੇਹਾਂਤ

ਪੜ੍ਹੋ ਹੋਰ ਖ਼ਬਰਾਂ : ਧੁੱਪ ‘ਚ ਜ਼ਿਆਦਾ ਦੇਰ ਰਹਿਣ ਨਾਲ ਘੱਟ ਜਾਂਦਾ ਹੈ ਕੋਰੋਨਾ ਨਾਲ ਮੌਤ ਦਾ ਖ਼ਤਰਾ , ਰਿਸਰਚ ‘ਚ ਹੋਇਆ ਵੱਡਾ ਖ਼ੁਲਾਸਾ   

ਸਤੀਸ਼ ਕੌਲ ਨੇ 1969 ‘ਚ ਪੁਨੇ ਫ਼ਿਲਮ ਐਂਡ ਟੀਵੀ ਇੰਸਟੀਚਿਊਟ ਆਫ ਇੰਡੀਆ ਤੋਂ ਗ੍ਰੈਜੂਏਸ਼ਨ ਕੀਤੀ, ਜਿੱਥੇ ਉਹ ਜਯਾ ਬੱਚਨ, ਅਮਿਤਾਭ ਬੱਚਨ ਤੇ ਸ਼ਤਰੁਘਨ ਸਿਨ੍ਹਾ ਦੇ ਬੈਚਮੇਟ ਸੀ। ਉਨ੍ਹਾਂ ਨੇ ਇੱਕ ਐਕਟਿੰਗ ਸਕੂਲ ਖੋਲ੍ਹਿਆ ਜਿਸ ਦੇ ਫਲੌਪ ਹੋਣ ਤੋਂ ਬਾਅਦ ਉਹ ਬਿਰਧ ਆਸ਼ਰਮ ਚਲੇ ਗਏ। ਇੱਥੋਂ ਇੱਕ ਔਰਤ ਉਨ੍ਹਾਂ ਨੂੰ ਆਪਣੇ ਘਰ ਲੈ ਗਈ। ਸਤੀਸ਼ ਕੌਲ ਧਰਮੇਂਦਰ, ਗੋਵਿੰਦਾ, ਦਿਲੀਪ ਕੁਮਾਰ, ਦੇਵਾਨੰਦ ਨਾਲ ਫ਼ਿਲਮਾਂ ਕਰ ਚੁੱਕੇ ਹਨ।

-PTCNews