Advertisment

ਯੁਵਰਾਜ ਹੰਸ ਇਸ ਵਜ੍ਹਾ ਕਰਕੇ ਨਹੀਂ ਦਿਖਾਉਂਦੇ ਆਪਣੇ ਪੁੱਤਰ ਹਰੀਦਾਨ ਦੀ ਸ਼ਕਲ, ਦੱਸਿਆ ਇਹ ਕਾਰਨ

author-image
Shanker Badra
New Update
ਯੁਵਰਾਜ ਹੰਸ ਇਸ ਵਜ੍ਹਾ ਕਰਕੇ ਨਹੀਂ ਦਿਖਾਉਂਦੇ ਆਪਣੇ ਪੁੱਤਰ ਹਰੀਦਾਨ ਦੀ ਸ਼ਕਲ, ਦੱਸਿਆ ਇਹ ਕਾਰਨ
Advertisment
ਯੁਵਰਾਜ ਹੰਸ ਇਸ ਵਜ੍ਹਾ ਕਰਕੇ ਨਹੀਂ ਦਿਖਾਉਂਦੇ ਆਪਣੇ ਪੁੱਤਰ ਹਰੀਦਾਨ ਦੀ ਸ਼ਕਲ, ਦੱਸਿਆ ਇਹ ਕਾਰਨ:ਚੰਡੀਗੜ੍ਹ : ਪੰਜਾਬੀ ਫਿਲਮ ਇੰਡਸਟਰੀ ਦੇ ਮਸ਼ਹੂਰ ਐਕਟਰ ਤੇ ਗਾਇਕ ਯੁਵਰਾਜ ਹੰਸ ਤੇ ਉਹਨਾਂ ਦੀ ਪਤਨੀ ਮਾਨਸੀ ਸ਼ਰਮਾ ਦੇ ਘਰ 12 ਮਈ, 2020 ਨੂੰ ਇੱਕ ਨੰਨ੍ਹੇ ਮਹਿਮਾਨ ਨੇ ਜਨਮ ਲਿਆ। ਉਨ੍ਹਾਂ ਨੇ ਆਪਣੇ ਪੁੱਤਰ ਦਾ ਨਾਮ ਹਰੀਦਾਨ ਰੱਖਿਆ ਹੈ। ਇਸ ਸਮੇਂ ਯੁਵਰਾਜ ਹੰਸ ਅਤੇ ਮਾਨਸੀ ਸ਼ਰਮਾ ਦੋਵੇਂ ਹੀ ਹਰੀਦਾਨ ਦੇ ਨਾਲ ਆਪਣਾ ਪੂਰਾ ਸਮਾਂ ਬਿਤਾ ਰਹੇ ਹਨ। ਯੁਵਰਾਜ ਹੰਸ ਸੋਸ਼ਲ ਮੀਡਿਆ 'ਤੇ ਕਾਫ਼ੀ ਐਕਟਿਵ ਰਹਿੰਦੇ ਹਨ। ਉਹ ਆਪਣੀਆਂ ਤਸਵੀਰਾਂ, ਪਰਿਵਾਰ ਦੀਆਂ ਤਸਵੀਰਾਂ ਸੋਸ਼ਲ ਮੀਡਿਆ ਉੱਪਰ ਸਾਂਝੀਆਂ ਕਰਦੇ ਹੀ ਰਹਿੰਦੇ ਹਨ ਅਤੇ ਉਹਨਾਂ ਦੇ ਪ੍ਰਸ਼ੰਸਕ ਉਹਨਾਂ ਦੀਆਂ ਤਸਵੀਰਾਂ ਨੂੰ ਬੇਹਦ ਪਸੰਦ ਵੀ ਕਰਦੇ ਹਨ। publive-image ਹਰੀਦਾਨ ਦੇ ਜਨਮ ਤੋਂ ਬਾਅਦ ਪਿਤਾ ਯੁਵਰਾਜ ਹੰਸ ਨੇ ਉਸਦੀਆਂ ਤਸਵੀਰਾਂ ਵੀ ਸੋਸ਼ਲ ਮੀਡਿਆ 'ਤੇ ਸਾਂਝੀਆਂ ਕੀਤੀਆਂ ਹਨ। ਲੋਕਾਂ ਨੇ ਇਨ੍ਹਾਂ ਤਸਵੀਰਾਂ ਨੂੰ ਲਾਇਕ ਕਰਨ ਦੇ ਨਾਲ ਨਾਲ ਸ਼ੇਅਰ ਵੀ ਕੀਤਾ ਤੇ ਤਸਵੀਰਾਂ 'ਤੇ ਕੰਮੈਂਟ ਵੀ ਕੀਤੇ ਹਨ। ਇਸ ਦੌਰਾਨ ਯੁਵਰਾਜ ਹੰਸ ਦੇ ਪ੍ਰਸ਼ੰਸਕਾਂ ਨੂੰ ਉਹਨਾਂ ਨਾਲ ਇਸ ਗੱਲ ਦੀ ਨਾਰਾਜ਼ਗੀ ਹੈ ਕਿ ਉਹ ਆਪਣੇ ਪੁੱਤਰ ਹਰੀਦਾਨ ਦਾ ਚਿਹਰਾ ਤਸਵੀਰਾਂ ਵਿੱਚ ਨਹੀਂ ਦਿਖਾ ਰਹੇ। ਲੋਕ ਹਰੀਦਾਨ ਨੂੰ ਦੇਖਣ ਵਾਸਤੇ ਬੁਹਤ ਹੀ ਜ਼ਿਆਦਾ ਉਤਸੁਕ ਹਨ। publive-image ਆਪਣੇ ਦਰਸ਼ਕਾਂ ਦੀ ਇਸ ਨਾਰਾਜ਼ਗੀ ਨੂੰ ਦੂਰ ਕਰਨ ਲਈ ਯੁਵਰਾਜ ਹੰਸ ਨੇ ਆਪਣੇ ਪੁੱਤਰ ਹਰੀਦਾਨ ਦੀ ਸ਼ਕਲ ਨਾ ਦਿਖਾਉਣ ਦਾ ਕਾਰਨ ਦੱਸਿਆ ਹੈ। ਉਹਨਾਂ ਕਿਹਾ ਕਿ, ਮੈਂ ਤੁਹਾਡੇ ਤੋਂ ਵੀ ਜ਼ਿਆਦਾ ਉਤਸੁਕ ਹਾਂ ਕਿ ਮੈਂ ਤੁਹਾਡੇ ਨਾਲ ਹਰੀਦਾਨ ਦੀਆਂ ਤਸਵੀਰਾਂ ਸਾਂਝੀਆਂ ਕਰਾ ਪਰ ਸਾਡੇ ਘਰ ਦੇ ਵੱਡਿਆਂ ਨੇ ਕਿਹਾ ਹੈ ਕਿ 40 ਦਿਨਾਂ ਤੱਕ ਇੰਤਜ਼ਾਰ ਕਰ ਲਓ ਅਤੇ ਕੁਝ ਦਿਨਾਂ ਬਾਅਦ ਤਸਵੀਰਾਂ ਹੀ ਤਸਵੀਰਾਂ ਤੁਹਾਡੇ ਸਾਹਮਣੇ ਹੋਣਗੀਆਂ। ਤੁਹਾਨੂੰ ਦੱਸ ਦਈਏ ਕਿ ਯੁਵਰਾਜ ਹੰਸ ਹੁਣ 'ਯਾਰ ਅਣਮੁੱਲੇ ਰਿਟਰਨਜ਼' 'ਚ ਹਰੀਸ਼ ਵਰਮਾ ਤੇ ਪ੍ਰਭ ਗਿੱਲ ਦੇ ਨਾਲ ਨਜ਼ਰ ਆਉਣਗੇ। ਯੁਵਰਾਜ ਹੰਸ ਦੀ ਨਵੀਂ ਫ਼ਿਲਮ 'ਯਾਰ ਅਣਮੁੱਲੇ ਰਿਟਰਨਜ਼' ਜੋ ਕੇ ਲਾਕਡਾਉਂਨ ਵਰਗੇ ਹਾਲਤਾਂ ਕਰਕੇ ਦਰਸ਼ਕਾਂ ਦੇ ਸਨਮੁੱਖ ਨਹੀਂ ਹੋਈ। ਜੇ ਕੋਰੋਨਾ ਵਾਇਰਸ ਨਾ ਆਇਆ ਹੁੰਦਾ ਤਾਂ ਹੁਣ ਤੱਕ ਇਹ ਫ਼ਿਲਮ ਦਰਸ਼ਕਾਂ ਦੇ ਸਨਮੁਖ ਹੋ ਚੁੱਕੀ ਹੁੰਦੀ। ਜਦੋਂ ਸਭ ਕੁਝ ਠੀਕ ਹੋ ਜਾਵੇਗਾ ਤਾਂ ਪੰਜਾਬੀ ਫ਼ਿਲਮਾਂ ਮੁੜ ਤੋਂ ਦਰਸ਼ਕਾਂ ਦਾ ਮਨੋਰੰਜਨ ਕਰਦੀਆਂ ਹੋਈਆਂ ਨਜ਼ਰ ਆਉਣਗੀਆਂ। -PTCNews-
entertainment-news punjabi-actor-yuvraj-hans
Advertisment

Stay updated with the latest news headlines.

Follow us:
Advertisment