‘ਰੇਲ ਰੋਕੋ’ ਅੰਦੋਲਨ ‘ਚ ਸ਼ਾਮਿਲ ਹੋਈ ਪੰਜਾਬੀ ਫ਼ਿਲਮ ਅਦਾਕਾਰਾ ਜਪੁਜੀ ਖਹਿਰਾ

'ਰੇਲ ਰੋਕੋ' ਅੰਦੋਲਨ 'ਚ ਸ਼ਾਮਿਲ ਹੋਈ ਪੰਜਾਬੀ ਫ਼ਿਲਮ ਅਦਾਕਾਰਾ ਜਪੁਜੀ ਖਹਿਰਾ

‘ਰੇਲ ਰੋਕੋ’ ਅੰਦੋਲਨ ‘ਚ ਸ਼ਾਮਿਲ ਹੋਈ ਪੰਜਾਬੀ ਫ਼ਿਲਮ ਅਦਾਕਾਰਾ ਜਪੁਜੀ ਖਹਿਰਾ :ਅੰਮ੍ਰਿਤਸਰ : ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀ ਬਿਲਾਂ ਦੇ ਵਿਰੋਧ ‘ਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਸ਼ੁੱਕਰਵਾਰ ਨੂੰ ਉਲੀਕੇ ਗਏ ਧਰਨੇ ਤੋਂ ਬਾਅਦ ‘ਰੇਲ ਰੋਕੋ’ ਅੰਦੋਲਨ ਕੀਤਾ ਹੈ। ਜਿਸ ਵਿਚ ਕਿਸਾਨ ,ਮਜ਼ਦੂਰਾਂ ਅਤੇ ਅਤੇ ਮਹਿਲਾਵਾਂ ਵੱਡੀ ਗਿਣਤੀ ਵਿੱਚ ਸ਼ਾਮਿਲ ਹੋ ਰਹੀਆਂ ਹਨ।ਉਥੇ ਹੀ ਇਸ ਅੰਦੋਲਨ ‘ਚ ਪੰਜਾਬੀ ਫ਼ਿਲਮ ਅਦਾਕਾਰਾ ਜਪੁਜੀ ਖਹਿਰਾ ਵੀ ਐਤਵਾਰ ਨੂੰ ਜੰਡਿਆਲਾ, ਅੰਮ੍ਰਿਤਸਰ ਦੇ ਪਿੰਡ ਦੇਵੀ ਦਾਸਪੁਰਾ ਪਿੰਡ ਵਿੱਚ ਸ਼ਾਮਲ ਹੋਈ ਹੈ।

Japji Khaira यांनी वर पोस्ट केले रविवार, २७ सप्टेंबर, २०२०

‘ਰੇਲ ਰੋਕੋ’ ਅੰਦੋਲਨ ‘ਚ ਸ਼ਾਮਿਲ ਹੋਈ ਪੰਜਾਬੀ ਫ਼ਿਲਮ ਅਦਾਕਾਰਾ ਜਪੁਜੀ ਖਹਿਰਾ

ਇਸ ਅੰਦੋਲਨ ‘ਚ ਸ਼ਮੂਲੀਅਤ ਕਰਨ ਪਹੁੰਚੀ ਅਦਾਕਾਰਾ ਨੇ ਹਰ ਪੱਖੋਂ ਸਹਿਯੋਗ ਦੀ ਗੱਲ ਆਖੀ ਹੈ। ਇਸ ਤੋਂ ਪਹਿਲਾਂ ਅਦਾਕਾਰ ਦੇਵ ਖਰੌੜ ਅਤੇ ਜਪਜੀ ਖਹਿਰਾ ਨੇ 24 ਸਤੰਬਰ ਨੂੰ ਪੰਜਾਬ ਦੇ ਮੋਗਾ ਜ਼ਿਲ੍ਹੇ ਵਿੱਚ ਕਿਸਾਨਾਂ ਦੇ ਹੱਕ ਵਿੱਚ ਰੋਸ ਮਾਰਚ ਕੱਢਿਆ ਸੀ।

‘ਰੇਲ ਰੋਕੋ’ ਅੰਦੋਲਨ ‘ਚ ਸ਼ਾਮਿਲ ਹੋਈ ਪੰਜਾਬੀ ਫ਼ਿਲਮ ਅਦਾਕਾਰਾ ਜਪੁਜੀ ਖਹਿਰਾ

ਦੱਸ ਦੇਈਏ ਕਿ ਕਮੇਟੀ ਨੇ ਪਹਿਲਾਂ ਐਲਾਨ ਕੀਤਾ ਸੀ ਕਿ ਉਹ ਖੇਤੀ ਬਿਲਾਂ ਵਿਰੁੱਧ 24 ਤੋਂ 26 ਸਤੰਬਰ ਤੱਕ ‘ਰੇਲ ਰੋਕੋ’ ਅੰਦੋਲਨ ਕਰੇਗੀ। ਜਿਸ ਤੋਂ ਬਾਅਦ ‘ਰੇਲ ਰੋਕੋ’ ਅੰਦੋਲਨ 29 ਸਤੰਬਰ ਤੱਕ ਵਧਾਇਆ ਗਿਆ ਹੈ ਅਤੇ ਕਿਸਾਨ ਦਿਨ -ਰਾਤ ਰੇਲਵੇ ਟ੍ਰੈਕ ਜਾਮ ਕਰਕੇ ਬੈਠੇ ਹਨ।

 

ਦੱਸਣਯੋਗ ਹੈ ਕਿ ਪੰਜਾਬੀ ਕਲਕਾਰਾਂ ਵੱਲੋਂ ਲਗਾਤਾਰ ਕਿਸਾਨਾਂ ਦੇ ਹੱਕ ‘ਚ ਹਾਅ ਦਾ ਨਾਅਰਾ ਮਾਰਿਆ ਜਾ ਰਿਹਾ ਹੈ। ਕਲਾਕਾਰਾਂ ਦਾ ਕਹਿਣਾ ਹੈ ਕਿ ਉਹ ਕਲਾ ਦੇ ਖੇਤਰ ਵਿਚ ਹੁਣ ਆਏ ਹਨ ਪਰ ਅਸਲ ਵਿੱਚ ਖੇਤੀ ਨਾਲ ਜੁੜੇ ਹੋਏ ਹਨ। ਉਹਨਾਂ ਦਾ ਵੀ ਫਰਜ਼ ਹੈ ਕਿ ਉਹ ਆਪਣੀ ਹੋਂਦ ਨੂੰ ਬਚਾਅ ਕੇ ਰੱਖ ਸਕਣ।