ਗਰੀਬ ਲੋਕਾਂ ਦੀ ਮਦਦ ਲਈ ਪੰਜਾਬੀ ਕਲਾਕਾਰਾਂ ਨੇ ਵਧਾਇਆ ਹੱਥ, ਕੀਤੇ ਵੱਡੇ ਐਲਾਨ

ਚੰਡੀਗੜ੍ਹ : ਦੁਨੀਆ ਭਰ ‘ਚ ਤਹਿਲਕਾ ਮਚਾ ਰਿਹਾ ਕੋਰੋਨਾ ਨਾਮ ਦਾ ਵਾਇਰਸ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਆਏ ਦਿਨ ਲੋਕ ਇਸ ਦਾ ਸ਼ਿਕਾਰ ਹੋ ਰਹੇ ਹਨ। ਦੇਸ਼ ਦੀ ਸਰਕਾਰ ਵੱਲੋਂ 21 ਦਿਨਾਂ ਲਈ ਲਾਕਡਾਊਨ ਕਰ ਲਾਗੂ ਕਰ ਦਿੱਤਾ ਹੈ। ਜਿਸ ਦਾ ਅਸਰ ਗਰੀਬ ਲੋਕਾਂ ‘ਤੇ ਜ਼ਿਆਦਾ ਪੈ ਰਿਹਾ ਹੈ।

ਲੋਕਾਂ ਤੱਕ ਰਾਸ਼ਨ ਨਹੀਂ ਪਹੁੰਚ ਰਿਹਾ ਹੈ, ਜਿਸ ਕਾਰਨ ਉਹਨਾਂ ਦੀਆਂ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ। ਜਿਸ ਨੂੰ ਦੇਖਦੇ ਹੋਏ ਹੁਣ ਪੰਜਾਬੀ ਫਿਲਮ ਇੰਡਸਟਰੀ ਦੇ ਲੋਕ ਅੱਗੇ ਆ ਰਹੇ ਹਨ ਅਤੇ ਇਨ੍ਹਾਂ ਲੋਕਾਂ ਦੀ ਮਦਦ ਲਈ ਆਪਣੀ ਕਿਰਤ ਕਮਾਈ ਵਿੱਚੋ ਦਾਨ ਦੇ ਰਹੇ ਹਨ।

ਹੋਰ ਪੜ੍ਹੋ: ਮਹਾਰਾਸ਼ਟਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਸ਼੍ਰੋਮਣੀ ਕਮੇਟੀ ਕਰੇਗੀ ਮੱਦਦ

ਗਾਇਕ ਰਣਜੀਤ ਬਾਵਾ ਨੇ ਇੰਸਟਾਗ੍ਰਾਮ ਤੇ ਪੋਸਟ ਵਿਚ ਲਿਖਿਆ ਹੈ ਕਿ- ਮੈਂ ਆਪਣੇ ਜਿਲ੍ਹੇ ਗੁਰਦਾਸਪੁਰ ਵਿਚ ਅੱਜ ਤੇ ਪਰਸੋ ਕਰੀਬ 200 ਗਰੀਬ ਪਰਿਵਾਰਾਂ ਨੂੰ ਰਾਸ਼ਨ ਵੰਡਾਗਾ, ਹੋਰ ਵੀ ਲੋੜਵੰਦ ਪਰਿਵਾਰਾਂ ਦੀ ਮਦਦ ਕਰਾਂਗਾ।

ਪੰਜਾਬੀ ਗਾਇਕ ਹਰਜੀਤ ਹਰਮਨ ਨੇ ਵੀ ਗਰੀਬ ਪਰਿਵਾਰਾਂ ਦੀ ਮਦਦ ਕਰਨ ਦਾ ਐਲਾਨ ਕੀਤਾ ਹੈ।

View this post on Instagram

ਬੇਨਤੀ, ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਦਾ ਸਮਾਂ ਭਾਰਤ ਸਮੇਤ ਦੁਨੀਆ ਦੇ ਸਾਰੇ ਦੇਸ਼ਾਂ ਲਈ ਮੁਸੀਬਤ ਭਰਿਆ ਹੈ | ਇਸ ਔਖੀ ਘੜੀ ਵਿੱਚ ਸਾਨੂੰ ਸਬ ਨੂੰ ਸਰਕਾਰਾਂ ਦੇ ਦਿਸ਼ਾ ਨਿਰਦੇਸ਼ਾਂ ਦਾ ਪਾਲਣ ਕਰ ਕੇ ਸਹਿਯੋਗ ਕਰਨਾ ਚਾਹੀਦਾ ਹੈ | ਹੁਣ ਜਦੋ ਆਪਾ ਸਾਰੇ ਆਪੋ ਆਪਣੇ ਘਰਾਂ ਵਿਚ ਬੈਠੇ ਹਾਂ, ਇਕ ਤਬਕਾ ਉਹ ਵੀ ਹੈ ਜੋ ਦਿਹਾੜੀ ਜੋਤਾ ਕਰ ਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਹੈ | ਸਰਕਾਰ ਨੇ ਸਰਕਾਰੀ ਮਹਿਕਮਿਆਂ ਕੋਲ ਦਰਜ ਦਿਹਾੜੀ ਮਜ਼ਦੂਰਾਂ ਨੂੰ 3000 ਰੁਪਏ ਦੇਨ ਦਾ ਐਲਾਨ ਕੀਤਾ ਹੈ | ਪਰ ਬਹੁ ਗਿਣਤੀ ਮਜ਼ਦੂਰ ਐਸੇ ਵੀ ਹਨ ਜਿਹਨਾਂ ਨੇ ਕਿਸੇ ਸਰਕਾਰੀ ਮਹਿਕਮੇ ਕੋਲ ਆਪਣੀ ਜਾਣਕਾਰੀ ਦਰਜ ਨਹੀਂ ਕਰਵਾਈ ਹੋਈ | ਆਪਣਾ ਫਰਜ਼ ਬਣਦਾ ਹੈ ਕੇ ਓਹਨਾ ਦੀ ਮਦਦ ਕੀਤੀ ਜਾਵੇ | ਆਪਾਂ ਸਬ ਮਜ਼ਦੂਰਾਂ ਦੀ ਮਦਦ ਤਾ ਨਹੀਂ ਕਰ ਸਕਦੇ ਪਰ ਏਨਾ ਤਾਂ ਕਰ ਹੀ ਸਕਦੇ ਹਾਂ ਕਿ ਕਿਸੇ ਵੀ ਕਿਸਮ ਦੇ ਦਿਹਾੜੀ ਮਜ਼ਦੂਰ ਜੋ ਪਿਛਲੇ ਸਮੇ ਤੋਂ ਲੈ ਕੇ 22 ਮਾਰਚ 2020 ਵਾਲੇ ਦਿਨ ਤਕ ਤੁਹਾਡੇ ਕੋਲ ਤੁਹਾਡੇ ਘਰ, ਮਕਾਨ, ਫੈਕਟਰੀ ਆਦਿ ਵਿਖੇ ਕਮ ਕਰ ਰਹੇ ਸੀ ਓਹਨਾ ਦੀ ਮਦਦ ਕਰੋ | ਜ਼ਿਆਦਾ ਨਾ ਵੀ ਕਰੋ ਪਰ ਸਰਕਾਰ ਦੀ ਤਰਜ ਤੇ ਓਹਨਾ ਨੂੰ ਘਟੋ ਘੱਟ 3000 ਰੁਪਏ ਦੀ ਮਦਦ ਜ਼ਰੂਰ ਕਰੋ | ਮੇਰੀ ਅਗਲੀ ਬੇਨਤੀ ਹਰ ਛੋਟੀ /ਵੱਡੀ ਫੈਕਟਰੀ ਮਾਲਕਾਂ ਨੂੰ ਹੈ ਕੇ ਆਪਣੇ ਛੋਟੇ ਅਤੇ ਮੱਧਮ ਠੇਕੇਦਾਰਾਂ ਨੂੰ 22 ਮਾਰਚ 2020 ਤਕ ਦੇ ਬਣਦੇ ਸਾਰੇ ਪੈਸੇ ਇੰਟਰਨੇਟ ਬੈਕਿੰਗ ਜਾਂ ਹੋਰ ਕਿਸੇ ਵੀ ਤਰੀਕੇ ਨਾਲ ਭੇਜਣ ਦੀ ਕਿਰਪਾਲਤਾ ਕਰੋ ਤਾਂ ਜੋ ਉਹ ਅੱਗੇ ਆਪਣੇ ਮਜਦੂਰਾਂ ਨੂੰ ਪੈਸੇ ਦੇ ਸਕਣ | ਇਹ ਦੁੱਖ ਘੜੀ ਹੈ ਤੇ ਇਹ ਵੇਲਾ ਹੈ ਉਸ ਤਬਕੇ ਸਾਥ ਦੇਣ ਦਾ | ਆਓ ਇਨਸਾਨੀਅਤ ਅਤੇ ਦੇਸ਼ ਪ੍ਰਤੀ ਆਪਣਾ ਫਰਜ਼ ਅਦਾ ਕਰੀਏ |

A post shared by Harjit Harman (@harjitharman) on

ਇਸ ਤੋਂ ਇਲਾਵਾ ਕਪਿਲ ਸ਼ਰਮਾ ਨੇ ਵੀ ਗਰੀਬ ਪਰਿਵਾਰਾਂ ਦੀ ਮਦਦ ਕਰਨ ਦਾ ਐਲਾਨ ਕੀਤਾ ਹੈ।

-PTC News