Thu, Apr 25, 2024
Whatsapp

ਪੰਜਾਬੀ ਕਮੇਡੀ ਐਕਟਰ ਰਾਣਾ ਰਣਬੀਰ ਦੇ ਪਿਤਾ ਦਾ ਹੋਇਆ ਦਿਹਾਂਤ,ਕੱਲ ਹੋਵੇਗਾ ਅੰਤਿਮ ਸੰਸਕਾਰ

Written by  Shanker Badra -- May 10th 2018 05:20 PM -- Updated: May 10th 2018 06:18 PM
ਪੰਜਾਬੀ ਕਮੇਡੀ ਐਕਟਰ ਰਾਣਾ ਰਣਬੀਰ ਦੇ ਪਿਤਾ ਦਾ ਹੋਇਆ ਦਿਹਾਂਤ,ਕੱਲ ਹੋਵੇਗਾ ਅੰਤਿਮ ਸੰਸਕਾਰ

ਪੰਜਾਬੀ ਕਮੇਡੀ ਐਕਟਰ ਰਾਣਾ ਰਣਬੀਰ ਦੇ ਪਿਤਾ ਦਾ ਹੋਇਆ ਦਿਹਾਂਤ,ਕੱਲ ਹੋਵੇਗਾ ਅੰਤਿਮ ਸੰਸਕਾਰ

ਪੰਜਾਬੀ ਕਮੇਡੀ ਐਕਟਰ ਰਾਣਾ ਰਣਬੀਰ ਦੇ ਪਿਤਾ ਦਾ ਹੋਇਆ ਦਿਹਾਂਤ,ਕੱਲ ਹੋਵੇਗਾ ਅੰਤਿਮ ਸੰਸਕਾਰ:ਪੰਜਾਬੀ ਕਮੇਡੀ ਐਕਟਰ ਰਾਣਾ ਰਣਬੀਰ ਦੇ ਪਿਤਾ ਮਾਸਟਰ ਮੋਹਨ ਸਿੰਘ ਦਾ ਦਿਹਾਂਤ ਹੋ ਗਿਆ ਹੈ।Punjabi Comedy Actor Rana Ranbir father Master Mohan Singh death ਇਸ ਗੱਲ ਦੀ ਪੁਸ਼ਟੀ ਰਾਣਾ ਰਣਬੀਰ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ ਇਕ ਪੋਸਟ ਸ਼ੇਅਰ ਕਰਕੇ ਕੀਤੀ ਹੈ।Punjabi Comedy Actor Rana Ranbir father Master Mohan Singh death ਉਨ੍ਹਾਂ ਦੇ ਪਿਤਾ ਦੀ ਉਮਰ 75 ਸਾਲ ਦੀ ਸੀ।ਉਨ੍ਹਾਂ ਦਾ ਦਿਹਾਂਤ ਕੱਲ ਰਾਤ ਧੂਰੀ ਕਸਬੇ 'ਚ ਹੋਇਆ।ਉਨ੍ਹਾਂ ਦਾ ਅੰਤਿਮ ਸੰਸਕਾਰ ਕੱਲ ਕੀਤਾ ਜਾਵੇਗਾ।ਜ਼ਿਕਰਯੋਗ ਹੈ ਕਿ ਰਾਣਾ ਰਣਬੀਰ ਪਾਲੀਵੁੱਡ 'ਚ 'ਸ਼ੈਂਪੀ' ਨਾਂ ਨਾਲ ਮਸ਼ਹੂਰ ਹੋਏ ਹਨ।ਰਾਣਾ ਰਣਬੀਰ ਦਾ ਨਾਂ ਉਨ੍ਹਾਂ ਅਭਿਨੇਤਾਵਾਂ 'ਚ ਸ਼ਾਮਲ ਕੀਤਾ ਜਾਂਦਾ ਹੈ,ਜਿਨ੍ਹਾਂ ਨੇ ਆਪਣੀ ਅਦਾਕਾਰੀ ਰਾਹੀਂ ਦਰਸ਼ਕਾਂ 'ਚ ਇਕ ਵੱਖਰੀ ਪਛਾਣ ਬਣਾਈ ਹੈ।Punjabi Comedy Actor Rana Ranbir father Master Mohan Singh death ਰਾਣਾ ਰਣਬੀਰ ਸਿਨਮਾ ਜਗਤ ਅਤੇ ਥਿਏਟਰ ਦੀ ਦੁਨੀਆਂ ਦਾ ਉੱਘਾ ਹਸਤਾਖਰ ਹੈ।ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਥਿਏਟਰ ਵਿਭਾਗ ਦੇ ਇਸ ਕਲਾਕਾਰ ਨੇ ਆਪਣੀ ਅਦਾਕਾਰੀ ਅਤੇ ਲੇਖਣੀ ਦਾ ਲੋਹਾ ਸਮੇਂ ਸਮੇਂ ’ਤੇ ਮਨਵਾਇਆ ਹੈ।ਭਾਵੇਂ ਉਹ ਇੱਕ ਪਾਤਰੀ ਨਾਟਕ ‘ਖੇਤਾਂ ਦਾ ਪੁੱਤ’ ਹੋਵੇ ਜਾਂ ‘ਗੁੱਡ ਮੈਨ ਦੀ ਲਾਲਟੈਨ’ ਜਾਂ ਮਨਮੋਹਨ ਦੀ ਫ਼ਿਲਮ ‘ਕੁੜੀ ਪੰਜਾਬ ਦੀ’ ਹੋਵੇ ਜਾਂ ਪੰਜਾਬੀ ਫ਼ਿਲਮ ਜਗਤ ਵਿੱਚ ਨਿੱਗਰ ਪੈੜਾਂ ਪਾਉਣ ਵਾਲੀ ਫ਼ਿਲਮ ‘ਅਰਦਾਸ’ ਹੋਵੇ।Punjabi Comedy Actor Rana Ranbir father Master Mohan Singh death ਇਸ ਦਾ ਕਾਰਨ ਇਹ ਹੈ ਕਿ ਰਾਣਾ ਧੁਰ ਅੰਦਰੋਂ ਸਮਾਜਿਕ ਸਰੋਕਾਰਾਂ ਅਤੇ ਮਨੁੱਖੀ ਸੰਵੇਦਨਾਵਾਂ ਨਾਲ ਜੁੜਿਆ ਹੋਇਆ ਸਾਹਿਤਕ ਇਨਸਾਨ ਹੈ,ਇਸੇ ਕਰਕੇ ਉਹ ਲੀਕ ਤੋਂ ਹਟਕੇ ਕੁਝ ਨਾ ਕੁਝ ਨਵਾਂ ਕਰਦਾ ਰਹਿੰਦਾ ਹੈ।Punjabi Comedy Actor Rana Ranbir father Master Mohan Singh death ਉਨ੍ਹਾਂ ਨੂੰ ਪਾਲੀਵੁੱਡ 'ਚ ਕਾਮੇਡੀ ਕਲਾਕਾਰ ਦੇ ਤੌਰ 'ਤੇ ਵੀ ਜਾਣਿਆ ਜਾਂਦਾ ਹੈ।ਰਣਬੀਰ ਨੇ ਹੁਣ ਤੱਕ ਰੋਸ਼ਨ ਪ੍ਰਿੰਸ,ਸ਼ੈਰੀ ਮਾਨ ਅਤੇ ਅਮਰਿੰਦਰ ਗਿੱਲ ਵਰਗੇ ਕਲਾਕਾਰਾਂ ਨਾਲ ਕੰਮ ਕਰ ਚੁੱਕੇ ਹਨ। -PTCNews


Top News view more...

Latest News view more...