ਪੰਜਾਬੀ ਦੇ ਰਹਿਬਰ – ਆਓ ਜਾਣੀਏ ਪੰਜਾਬੀ ਮਾਂ-ਬੋਲੀ ਦੇ ਪੁੱਤ ਡਾ: ਮਹਿੰਦਰ ਸਿੰਘ ਰੰਧਾਵਾ ਨੂੰ (ਵੀਡੀਓ)

Punjabi de Rehbar: Dr. Mahinder Singh Randhawa
Punjabi de Rehbar: Dr. Mahinder Singh Randhawa

Punjabi de Rehbar: Dr. Mahinder Singh Randhawa: ਪੰਜਾਬੀ ਮਾਂ-ਬੋਲੀ ਦਾ ਪੁੱਤ ਕਹਿ ਲਓ ਜਾਂ ਸੇਵਕ, ਪੰਜਾਬ ਅਤੇ ਪੰਜਾਬੀਅਤ ਦੇ ਲੇਖੇ ਲਗਾਈ ਜ਼ਿੰਦਗੀ ਅਤੇ ਇਸ ਵਿਰਸੇ ਦੇ ਨਾਮ ਕੀਤੀਆਂ ਜਿਸ ਲੇਖਕ ਦੀਆਂ ਲਿਖਤਾਂ ਅੱਜ ਵੀ ਮਾਂ-ਬੋਲੀ ਦੀ ਬਾਕਮਾਲ ਵਿਰਾਸਤ ‘ਤੇ ਸੁਨਹਿਰੀ ਅੱਖਰਾਂ ਵਾਂਗ ਲਿਸ਼ਕਦੀਆਂ ਦਿਖਾਈ ਦਿੰਦੀਆਂ ਹਨ , ਉਹ ਹਨ ਡਾ: ਮਹਿੰਦਰ ਸਿੰਘ ਰੰਧਾਵਾ।

ਡਾ. ਰੰਧਾਵਾ ਦੀ ਦੇਣ ਨੂੰ ਜੇਕਰ ਸ਼ਬਦਾਂ ਰਾਹੀਂ ਬਿਆਨ ਕਰਨਾ ਹੋਵੇ ਤਾਂ ਸਮਾਂ ਘੱਟ ਪੈਣ ਲੱਗੇਗਾ, ਪਰ ਥੋੜ੍ਹੇ ਸ਼ਬਦਾਂ ‘ਚ ਜੇਕਰ ਉਹਨਾਂ ਦੇ ਜੀਵਨ ਨੂੰ ਬਿਆਨਣਾ ਹੋਵੇ ਤਾਂ ਡਾ. ਸਾਹਿਬ ਨੂੰ ” ਪੰਜਾਬੀ ਦਾ ਮਸੀਹਾ” ਕਹਿ ਦਿੱਤਾ ਜਾਵੇ ਤਾਂ ਕੁਝ ਗਲਤ ਨਹੀਂ ਹੋਵੇਗਾ।

ਡਾ. ਰੰਧਾਵਾ ਦਾ ਜਨਮ ੨ ਫ਼ਰਵਰੀ ੧੯੦੯ ਨੂੰ ਪੰਜਾਬ ਦੇ ਛੋਟੇ ਜਿਹੇ ਕਸਬੇ ਜ਼ੀਰਾ ਵਿੱਚ ਪਿਤਾ ਤਹਿਸੀਲਦਾਰ ਸ਼ੇਰ ਸਿੰਘ ਮਾਤਾ ਬਚਿੰਤ ਕੌਰ ਦੇ ਘਰ ਹੋਇਆ। ਪਿਤਾ ਜੀ ਦੀ ਨੌਕਰੀ ਕਾਰਨ ਉਹਨਾਂ ਨੂੰ ਮੁੱਢਲੀ ਸਿੱਖਿਆ ਲਈ ਅਕੱਗ ਅਲੱਗ ਸ਼ਹਿਰਾਂ ‘ਚ ਜਾਣਾ ਪਿਆ। ਉਹਨਾਂ ਨੇ ਦਸਵੀਂ ਜਮਾਤ ਮੁਕਤਸਰ ਦੇ ਖਾਲਸਾ ਹਾਈ ਸਕੂਲ ਤੋਂ ੧੯੨੪ ਵਿੱਚ ਪਾਸ ਕਰਨ ਤੋਂ ਬਾਅਦ ੧੯੩੦ ਵਿੱਚ ਉਹਨਾਂ ਨੇ ਲਾਹੌਰ ਤੋਂ ਐਮ.ਐਸ.ਸੀ ਪਾਸ ਕੀਤੀ। ਅਜ਼ਾਦੀ ਤੋਂ ਬਾਅਦ ੧੯੫੫ ਵਿੱਚ ਉਹਨਾਂ ਨੇ ਡੀ.ਐਸ.ਸੀ ਧਸ਼ਛ ਦੀ ਡਿਗਰੀ ਪ੍ਰਾਪਤ ਕੀਤੀ ਅਤੇ ਪੰਜਾਬ ਯੂਨੀਵਰਿਸਟੀ ਤੋਂ ਉਹਨਾਂ ਨੇ ਫ੍ਹਧ ਦੀ ਡਿਗਰੀ ਹਾਸਲ ਕੀਤੀ।

Punjabi de Rehbar: Dr. Mahinder Singh Randhawa : ੧੯੩੪ ਵਿੱਚ ਆਈ.ਸੀ.ਐਸ ਦੀ ਪ੍ਰੀਖਿਆ ਕਰਨ ਤੋਂ ਬਾਅਦ ਉਹਨਾਂ ਨੇ ਉੱਤਰ ਭਾਰਤ ਦੇ ਵੱਖ-ਵੱਖ ਸ਼ਹਿਰਾ ਵਿੱਚ ਜਿਲ੍ਹਾ ਮੈਜਿਸਟ੍ਰੇਟ ਦੇ ਤੌਰ ਤੇ ਆਪਣੀਆਂ ਸੇਵਾਵਾਂ ਦਿੱਤੀਆਂ। ੧੯੪੫ ਵਿੱਚ ਯੂ.ਐੱਨ.ਓ ਵੱਲੋਂ ਕੈਨੈਡਾ ਵਿੱਚ ਕਰਵਾਈ ਗਈ ਫੂਡ ਅਤੇ ਖੇਤੀ ਸੰਸਥਾ ਵਿੱਚ ਭਾਰਤ ਦੇ ਵਫਦ ਵਿੱਚ ਸਕੱਤਰ ਦੇ ਤੌਰ ‘ਤੇ ਸ਼ਿਰਕਤ ਕੀਤੀ।

ਡਾ. ਰੰਧਾਵਾ ਨੂੰ ਹਰੀ ਕ੍ਰਾਂਤੀ ਦੇ ਪਿਤਾਮਾ ਵਜੋਂ ਵੀ ਜਾਣਿਆ ਜਾਂਦਾ ਹੈ। ਇਹ ਡਾ. ਸਾਹਿਬ ਦੀ ਸੋਚ ਹੀ ਸੀ ਕਿ ਪੰਜਾਬ ਨੂੰ ਸਮਾਂ ਰਹਿੰਦੇ ਖੇਤੀਬਾੜੀ ਅਤੇ ਉਦਯੋਗੀਕਰਨ ਤੋਂ ਬਿਨ੍ਹਾਂ ਆਪਣੀ ਕਲਾ ਅਤੇ ਵਿੱਸਰ ਦੇ ਜਾ ਰਹੇ ਵਿਰਸੇ ਨੂੰ ਸਾਂਭਣ ਦੀ ਸਖਤ ਲੋੜ ਨੂੰ ਉਹਨਾਂ ਨੇ ਸਮਾਂ ਰਹੰਦੇ ਭਾਂਪ ਲਿਆ ਸੀ। ਉਹਨਾਂ ਦੀ ਸੁਚੱਜੀ ਸੋਚ ਸਦਕਾ ਹੀ ਲੁਧਿਆਣਾ ਵਿੱਚ ਸਥਾਪਤ ਲਾਸਾਨੀ ਅਜਾਇਬ ਘਰ ਪੁਰਾਤਨ ਪੰਜਾਬ ਦੀ ਨੁਹਾਰ ਪੇਸ਼ ਕਰਦਾ ਹੈ। ਇਸ ਅਜਾਇਬ ਘਰ ਵਿੱਚ ਕਿਰਸਾਨੀ ਅਤੇ ਹੋਰ ਖੇਤੀਬਾੜੀ ਦੇ ਸੰਦ, ਔਜਾਰ ਅਤੇ ਹੋਰ ਨਿੱਕੀਆਂ ਮੋਟੀਆਂ ਵਸਤੂਆਂ ਮੌਜੂਦ ਹਨ ਜੋ ਕਿ ਅੱਜ ਸਾਡੀ ਰੋਜ਼ਮਰਾ ਦੀ ਜ਼ਿੰਦਗੀ ਤੋਂ ਮਨਫ਼ੀ ਹੋ ਚੁੱਕੀਆਂ ਹਨ।

ਇਸ ਤੋਂ ਇਲਾਵਾ ਉਹਨਾਂ ਨੇ ਲੁਧਿਆਣਾ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਿਸਟੀ ਦੀ ਸਥਾਪਨਾ ‘ਚ ਅਹਿਮ ਰੋਲ ਅਦਾ ਕੀਤਾ।

ਇਸ ਤੋਂ ਇਲਾਵਾ ਉਹਨਾਂ ਨੇ ਪੰਜਾਬੀ ਸਾਹਿਤ ਅਤੇ ਸੱਭਿਆਚਾਰ ਨੂੰ ਅਮੀਰ ਕਰ ਦੇਣ ਵਾਲੀਆਂ ਕਈ ਅਣਮੁੱਲੀਆਂ ਦਾਤਾ ਵੀ ਬਖਸ਼ੀਆਂ।

ਡਾ. ਰੰਧਾਵਾ ਦੀਆਂ ਰਚਨਾਵਾਂ: 

‘ਪੰਜਾਬ ਦੇ ਲੋਕ-ਗੀਤ (1955)’,

‘ਕਾਂਗੜਾ ਦੇ ਲੋਕ-ਗੀਤ (1954)’,

‘ਕੁੱਲੂ ਦੇ ਲੋਕ-ਗੀਤ (1955)’,

‘ਹਰਿਆਣਾ ਦੇ ਲੋਕ-ਗੀਤ (1956),

‘ਪੰਜਾਬ ਪ੍ਰੀਤ-ਕਹਾਣੀਆਂ’,

‘ਪੰਜਾਬ’ ਕਾਫ਼ੀ ਚਰਚਿਤ ਹੋਈਆਂ

ਭਾਰਤੀ ਪੇਂਟਿੰਗ(1961)

ਬਸੋਲੀ ਪੇਂਟਿੰਗ (1959)

ਕਾਂਗੜਾ ਦੀਆਂ ਪਿਆਰ ਤੇ ਪੇਂਟਿੰਗ(1962)

ਚੰਬਾ ਪੇਂਟਿੰਗ(1967)

ਕਾਂਗੜਾ ਰਾਗਮਾਲ ਪੇਂਟਿੰਗ(1971)

ਕਿਸ਼ਨਗੜ੍ਹ ਪੇਂਟਿੰਗ(1980)

ਗੇਲਰ ਪੇਂਟਿੰਗ(1982)

ਬਹੁਰ ਨਾਮਾ ਪੇਂਟਿੰਗ(1983)

ਉਨ੍ਹਾਂ ਦੀ ਪੰਜਾਬੀ ਵਿੱਚ ਲਿਖੀ ‘ਸਵੈ-ਜੀਵਨੀ’ ਵੀ ਸ਼ਾਹਕਾਰ ਰਚਨਾ ਮੰਨੀ ਗਈ ਹੈ।

Out of the Ashes; an account of the rehabilitation of refugees from West Pakistan in rural areas of East Punjab (1954)

Beautiful Trees and Gardens (1961)

Natural Resources of India (1963)

Flowering Trees (1965)

Farmers of India (1968)

Evolution of Life (1969)

The Kumaon Himalayas (1970)

Beautiful Gardens (1971)

The Famous Gardens of India (1971)

Green Revolution (1973)

Travels in the western Himalayas in search of paintings (1974)

Gardens through the ages (1976)

Beautifying India (1977)

A history of the Indian Council of Agricultural Research, 1929-1979 (1979)

A History of Agriculture in India (1980-1986)

Paintings of the Bābur nāmā (1983)

Indian sculpture : the scene, themes, and legends (1985)

Indian paintings : exploration, research, and publications (1986)

ਇਸ ਤੋਂ ਇਲਾਵਾ ਉਨਾਂ ਨੇ ੫੦ ਦੇ ਲਗਭਗ ਲੇਖ ਲਿਖੇ ਜੋ ੧੯੩੩ ਤੋਂ ੧੯੬੨ ਤੱਕ ਵੱਖ ਵੱਖ ਸਾਇੰਸ ਜਰਨਲ ਵਿੱਚ ਛਪੇ।ਉਨ੍ਹਾਂ ਨੇ ਵਿਗਿਆਨ ਅਤੇ ਖੇਤੀ ਨਾਲ ਸਬੰਧਤ ੭ ਪੁਸਤਕਾਂ ਅੰਗਰੇਜ਼ੀ ਵਿੱਚ ਵੀ ਲਿਖੀਆਂ।

੭੭ ਸਾਲ ਦੀ ਉਮਰ ਵਿੱਚ ਡਾ: ਰੰਧਾਵਾ ੩ ਮਾਰਚ ੧੯੮੬ ਨੂੰ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਪਰ ਅੱਜ ਵੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਕਣ-ਕਣ ‘ਚ ਉਹਨਾਂ ਦੀ ਵਿਰਸੇ ਨੂੰ ਦਿੱਤੀ ਦੇਣ ਸਾਹ ਲੈਂਦੀ ਜਾਪਦੀ ਹੈ।

—PTC News