3 ਸਾਲਾ ਪੁੱਤਰ, 9 ਸਾਲਾ ਧੀ ਨੂੰ ਪਿਤਾ ਨੇ ਕਮਰੇ ‘ਚ ਬੰਦ ਕਰ ਪਿਲਾਈ ਜ਼ਹਿਰ ਵਾਲੀ ਕੋਲਡ ਡਰਿੰਕ, ਮਾਸੂਮਾਂ ਨੇ ਤੜਫਦਿਆਂ ਪਾਇਆ ਰੌਲਾ, ਵਾਪਰਿਆ ਇਹ ਭਾਣਾ!!  

punjabi father kills children

3 ਸਾਲਾ ਪੁੱਤਰ, 9 ਸਾਲਾ ਧੀ ਨੂੰ ਪਿਤਾ ਨੇ ਕਮਰੇ ‘ਚ ਬੰਦ ਕਰ ਪਿਲਾਈ ਜ਼ਹਿਰ ਵਾਲੀ ਕੋਲਡ ਡਰਿੰਕ, ਮਾਸੂਮਾਂ ਨੇ ਤੜਫਦਿਆਂ ਪਾਇਆ ਰੌਲਾ, ਵਾਪਰਿਆ ਇਹ ਭਾਣਾ!!

ਮੋਟੇ ਮਾਜਰਾ ਵਿਖੇ ਪਿਤਾ ਨੇ ਆਪਣੇ ਤਿੰਨ ਸਾਲਾ ਪੁੱਤਰ ਸਮੇਤ ਨਿਗਲਿਆ ਜ਼ਹਿਰੀਲਾ ਪਦਾਰਥ, ਦੋਨਾਂ ਦੀ ਮੌਤ, ਮ੍ਰਿਤਕ ਨੌਜਵਾਨ ਮਾਨਸਿਕ ਤੌਰ ‘ਤੇ ਸੀ ਪ੍ਰੇਸ਼ਾਨ

ਬਨੂੜ-ਨੇੜਲੇ ਪਿੰਡ ਮੋਟੇਮਾਜਰਾ ਵਿਖੇ ਮਾਨਸਿਕ ਪ੍ਰੇਸ਼ਾਨੀ ਦੇ ਚੱਲਦੇ ੨੭ ਸਾਲਾ ਨੌਜਵਾਨ ਵੱਲੋਂ ਆਪਣੇ ਤਿੰਨ ਸਾਲਾ ਪੁੱਤਰ ਸਮੇਤ ਜ਼ਹਿਰੀਲੀ ਦਵਾਈ ਪੀ ਕੇ ਜੀਵਨ ਲੀਲਾ ਸਮਾਪਤ ਕੀਤੇ ਜਾਣ ਦੀ ਖਬਰ ਹੈ। ਪੁਲਿਸ ਨੇ ਮ੍ਰਿਤਕ ਦੇ ਭਰਾ ਦੇ ਬਿਆਨਾਂ ਦੇ ਆਧਾਰ ‘ਤੇ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ।
punjabi father kills children ਜਾਣਕਾਰੀ ਮੁਤਾਬਕ, ਦਲਬੀਰ ਸਿੰਘ ਪੁੱਤਰ ਗੁਰਮੁੱਖ ਸਿੰਘ ਦਾ ੨੦੧੦ ਵਿਚ ਐਕਸੀਡੈਂਟ ਹੋ ਗਿਆ ਸੀ। ਉਸ ਸਮੇਂ ਉਸ ਦੇ ਸਿਰ ਵਿਚ ਸੱਟ ਲੱਗ ਜਾਣ ਕਾਰਨ ਉਹ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਰਹਿਣ ਲੱਗ ਪਿਆ।

ਵੀਰਵਾਰ ਰਾਤ ਉਸ ਨੇ ਆਪਣੇ ੯ ਸਾਲਾ ਲੜਕੀ ਅਤੇ ੩ ਸਾਲਾ ਦੇ ਪੁੱਤਰ ਨੂੰ ਆਪਣੇ ਨਾਲ ਕਮਰੇ ਵਿਚ ਬੰਦ ਕਰ ਲਿਆ ਅਤੇ ਉਨਾਂ ਨੂੰ ਕੋਲਡ ਡਰਿੰਕ ਨਾਲ ਜ਼ਹਰੀਲਾ ਪਦਾਰਥ ਖੁਆ ਦਿੱਤਾ ਅਤੇ ਖੁਦ ਵੀ ਖਾ ਲਿਆ।

Read More: ਰੋਜ਼ੀ ਰੋਟੀ ਕਮਾਉਣ ਲਈ ਦੁਬਈ ਗਏ ਗੁਰਸਿੱਖ ਨੌਜਵਾਨ ਨਾਲ ਵਾਪਰਿਆ ਭਾਣਾ, ਪਰਿਵਾਰ ‘ਤੇ ਟੁੱਟਿਆ ਦੁੱਖਾਂ ਦਾ ਪਹਾੜ

ਜ਼ਹਿਰੀਲਾ ਪਦਾਰਥ ਨਿਗਲਣ ਤੋਂ ਬਾਅਦ ਬੱਚਿਆਂ ਨੇ ਤੜਫਦੇ ਹੋਏ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਬੱਚਿਆਂ ਦਾ ਰੌਲਾ ਸੁਣ ਕੇ ਆਂਢ ਗੁਆਂਢ ਦੇ ਲੋਕ ਇਕੱਠਾ ਹੋ ਗਏ ਤੇ ਉਹਨਾਂ ਨੇ ਦਰਵਾਜਾ ਤੋੜ੍ਹ ਕੇ ਉਨਾਂ ਨੂੰ ਕਮਰੇ ਵਿਚੋਂ ਬਾਹਰ ਕੱਢਿਆ।
father kills childrenਲੜਕੀ ਨੇ ਤਾਂ ਉਸੇ ਸਮੇਂ ਉਲਟੀਆਂ ਮਾਰ ਦਿੱਤੀਆਂ ਅਤੇ ਉਨਾਂ ਨੂੰ ਤੁਰੰਤ ਪਿੰਡ ਵਾਸੀਆਂ ਨੇ ਬਨੂੜ ਦੇ ਨਿੱਜੀ ਹਸਪਤਾਲ ਵਿਖੇ ਭਰਤੀ ਕਰਵਾਇਆ ਪਰ ਡਾਕਟਰਾਂ ਨੇ ਉਨਾਂ ਦੀ ਹਾਲਤ ਵਿਗੜਦੀ ਵੇਖ ਉਨਾਂ ਤਿੰਨਾਂ ਨੂੰ ਚੰਡੀਗੜ੍ਹ ਦੇ ਸੈਕਟਰ ੩੨ ਦੇ ਜਨਰਲ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਜਿਥੇ ਜਾ ਕੇ ਦਲਬੀਰ ਸਿੰਘ ਤੇ ਉਸ ਦੇ ਤਿੰਨ ਸਾਲਾ ਲੜਕੇ ਤਰਨਦੀਪ ਸਿੰਘ ਦੀ ਮੌਤ ਹੋ ਗਈ।

Read More: ਨਸ਼ੇੜੀ ਨੇ ਕੀਤਾ 6 ਸਾਲਾ ਲੜਕੀ ਨਾਲ ਬਲਾਤਕਾਰ

ਇਹ ਵੀ ਪਤਾ ਲੱਗਾ ਹੈ ਕਿ ਕੁਝ ਸਮਾਂ ਪਹਿਲਾ ਮ੍ਰਿਤਕ ਦਲਬੀਰ ਸਿੰਘ ਦੀ ਪਤਨੀ ਦੀ ਵੀ ਮੌਤ ਹੋ ਗਈ ਸੀ ਤੇ ਉਸ ਨੇ ਹੁਣ ਦੂਜਾ ਵਿਆਹ ਕਰਵਾਇਆ ਸੀ।

—PTC News