ਲੜਕੀ ਨੇ ਪੰਜਾਬ ਨੈਸ਼ਨਲ ਬੈਂਕ ਦੇ ਸਟਾਫ ਤੋਂ ਦੁਖੀ ਹੋ ਕੇ ਸੋਸ਼ਲ ਮੀਡੀਆ ‘ਤੇ ਕੱਢੀ ਭੜਾਸ

Punjabi Girl PNB Staff Sadly Social Media on Pull out

ਲੜਕੀ ਨੇ ਪੰਜਾਬ ਨੈਸ਼ਨਲ ਬੈਂਕ ਦੇ ਸਟਾਫ ਤੋਂ ਦੁਖੀ ਹੋ ਕੇ ਸੋਸ਼ਲ ਮੀਡੀਆ ‘ਤੇ ਕੱਢੀ ਭੜਾਸ:ਫਰੀਦਕੋਟ :ਬੀਤੇ ਕੁੱਝ ਦਿਨਾਂ ਤੋਂ ਸ਼ੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਰੀਅਲ ਹੋ ਰਹੀ ਹੈ ,ਜਿਸ ‘ਚ ਇੱਕ ਲੜਕੀ ਬੈਂਕ ਦੇ ਸਟਾਫ ਖਿਲਾਫ਼ ਆਪਣੀ ਭੜਾਸ ਕੱਢਦੀ ਨਜ਼ਰ ਆ ਰਹੀ ਹੈ।ਇਹ ਵਾਇਰਲ ਵੀਡੀਓ ਫਰੀਦਕੋਟ ਜ਼ਿਲੇ ਦੇ ਕਸਬਾ ਜੈਤੋ ਦੇ ਪੰਜਾਬ ਨੈਸ਼ਨਲ ਬੈਂਕ ਦੀ ਹੈ।ਇਹ ਲੜਕੀ ਬੈਂਕ ਦੇ ਮੁਲਾਜਮਾਂ ‘ਤੇ ਇਲਜ਼ਾਮ ਲਗਾ ਰਹੀ ਹੈ ਕਿ ਉਸ ਦੇ ਪਿਤਾ ਹਸਪਤਾਲ ਵਿੱਚ ਹਨ,ਉਸ ਨੂੰ ਪੈਸੇ ਦੀ ਸਖ਼ਤ ਜਰੂਰਤ ਸੀ ਪਰ ਬੈਂਕ ਵਾਲਿਆਂ ਵੱਲੋਂ ਉਨ੍ਹਾਂ ਨੂੰ ਜਾਣਬੁੱਝ ਕੇ ਖੱਜਲ -ਖੁਆਰ ਕੀਤਾ ਜਾ ਰਿਹਾ ਹੈ।ਉਕਤ ਲੜਕੀ ਵੱਲੋਂ ਵਾਰ-ਵਾਰ ਕਹਿਣ ‘ਤੇ ਵੀ ਕੋਈ ਧਿਆਨ ਨਹੀ ਦਿੱਤਾ ਗਿਆ।

ਜਾਣਕਾਰੀ ਅਨੁਸਾਰ ਉਕਤ ਲੜਕੀ ਨੇ ਪੈਸੇ ਟਰਾਂਸਫਰ ਕਰਵਾਉਂਦੇ ਸਨ ਪਰ ਬੈਂਕ ਵਾਲਿਆਂ ਨੇ ਕਿਹਾ ਕਿ ਲੰਚ ਟਾਇਮ 2 ਤੋਂ 3 ਵਜੇ ਤੱਕ ਹੈ।ਲੜਕੀ ਵੱਲੋਂ ਬੈਂਕ ਸਟਾਫ ਦੀਆਂ ਮਿਨਤਾਂ -ਤਰਲੇ ਕਰਨ ਤੋਂ ਬਾਅਦ ਵੀ ਕੋਈ ਸੁਣਵਾਈ ਨਹੀ ਹੋਈ।ਇਸ ਤੋਂ ਬਾਅਦ ਲੜਕੀ ਨੇ ਫੇਸਬੁੱਕ ‘ਤੇ ਲਾਈਵ ਹੋ ਕੇ ਬੈਂਕ ਮੁਲਾਜਮਾਂ ਖਿਲਾਫ਼ ਖ਼ੂਬ ਭੜਾਸ ਕੱਢੀ।ਜਿਸ ‘ਚ ਸਾਫ ਦੇਖਿਆ ਜਾ ਸਕਦਾ ਹੈ ਕਿ ਜਦੋਂ ਲੜਕੀ ਫੇਸਬੁੱਕ ‘ਤੇ ਲਾਈਵ ਹੋ ਰਹੀ ਸੀ ਤਾਂ ਸਟਾਫ ਆਪਣੀ ਸੀਟ ਛੱਡ ਕੇ ਭੱਜ ਰਹੇ ਸਨ।

ਜਦੋਂ ਇਸ ਮਾਮਲੇ ਬਾਰੇ ਬੈਂਕ ਮੈਨੇਜਰ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਮੰਨਿਆ ਕਿ ਲੰਚ ਟਾਇਮ 2 ਤੋਂ 3 ਨਹੀ ਬਲਕਿ 2 ਵਜੇ ਤੋਂ ਲੈ ਕੇ ਢਾਈ ਵਜੇ ਤੱਕ ਹੁੰਦਾ ਹੈ।ਉਨ੍ਹਾਂ ਨੇ ਕਿਹਾ ਕਿ ਮੈਂ ਉਸ ਦਿਨ ਬੈਂਕ ਵਿੱਚ ਨਹੀ ਸੀ।ਇਸ ਗੱਲ ਦੀ ਬੈਂਕ ਵੱਲੋਂ ਇੰਨਕੁਆਰੀ ਕੀਤੀ ਜਾ ਰਹੀ ਹੈ ਅਤੇ ਜਿਸ ਬੈਂਕ ਮੁਲਾਜ਼ਮ ਵੱਲੋਂ ਗ੍ਰਾਹਕ ਨਾਲ ਗ਼ਲਤ ਵਿਵਹਾਰ ਕੀਤਾ ਗਿਆ,ਉਸਦੇ ਖਿਲਾਫ ਕਾਰਵਾਈ ਕੀਤੀ ਜਵੇਗੀ।

ਦੇਖਣ ਵਾਲੀ ਗੱਲ ਇਹ ਹੈ ਕਿ ਜਦੋਂ ਸਰਕਾਰੀ ਨੌਕਰੀ ‘ਤੇ ਬੈਠ ਮੋਟੀਆਂ ਤਨਖਾਹਾਂ ਲੈਣ ਵਾਲੇ ਮੁਲਾਜ਼ਮ ਆਮ ਪਬਲਿਕ ਨਾਲ ਅਜਿਹਾ ਵਿਹਾਰ ਕਰਨਗੇ ਤਾਂ ਆਮ ਪਬਲਿਕ ਦਾ ਗੁੱਸਾ ਫੁੱਟਣਾ ਲਾਜ਼ਮੀ ਹੈ।
-PTCNews