ਪੰਜਾਬ ਦੇ ਅਨੇਕਾਂ ਗਾਇਕਾਂ ਨੂੰ ਰੁਜ਼ਗਾਰ ਦੇ ਰਾਹ ਪਾਉਣ ਵਾਲੇ ਪ੍ਰਸਿੱਧ ਗੀਤਕਾਰ ਦਾ ਹੋਇਆ ਦਿਹਾਂਤ

By Shanker Badra - April 13, 2020 4:04 pm

ਪੰਜਾਬ ਦੇ ਅਨੇਕਾਂ ਗਾਇਕਾਂ ਨੂੰ ਰੁਜ਼ਗਾਰ ਦੇ ਰਾਹ ਪਾਉਣ ਵਾਲੇ ਪ੍ਰਸਿੱਧ ਗੀਤਕਾਰ ਦਾ ਹੋਇਆ ਦਿਹਾਂਤ:ਫਿਰੋਜ਼ਪੁਰ :ਪਾਲੀਵੁੱਡ ਇੰਡਸਟਰੀ ਵਿੱਚ ਅਜਿਹੇ ਕਈ ਲੇਖਕ ਹਨ,ਜਿਨ੍ਹਾਂ ਨੇ ਬਹੁਤ ਹੀ ਘੱਟ ਸਮੇਂ ਵਿੱਚ  ਪ੍ਰਸਿੱਧੀ ਹਾਸਿਲ ਕੀਤੀ ਹੈ। ਪੰਜਾਬ ਦੇ ਅਨੇਕਾਂ ਗਾਇਕਾਂ ਨੂੰ ਰੁਜ਼ਗਾਰ ਦੇ ਰਾਹ ਪਾਉਣ ਵਾਲਾ ਗੀਤਕਾਰ ਗੁਰਨਾਮ ਗਾਮਾ ਅੱਜ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ ਗਿਆ ਹੈ।ਗੁਰਨਾਮ ਗਾਮਾ ਦੀ ਦਿਹਾਂਤ 'ਤੇ ਪੰਜਾਬ ਗਾਇਕਾਂ, ਗੀਤਕਾਰਾਂ ਨੇ ਡੂੰਘੇ ਦੁਖ ਦਾ ਪ੍ਰਗਟਾਵਾ ਕੀਤਾ ਹੈ।

ਪੰਜਾਬੀ ਇੰਡਸਟਰੀ ਵਿੱਚ ਲਗਾਤਾਰ ਸੁਪਰਹਿੱਟ ਲਿਖਣ ਵਾਲੇ ਗੁਰਨਾਮ ਗਾਮਾ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਚਲ ਰਹੇ ਸਨ, ਉਹਨਾਂ ਨੂੰ ਲੀਵਰ ਦੀ ਸਮੱਸਿਆ ਸੀ ਅਤੇ ਕਈ ਸਾਲਾਂ ਤੋਂ ਸਿਹਤਯਾਬ ਨਹੀਂ ਹੋ ਰਹੇ ਸਨ ਪਰ ਆਖ਼ਿਰਕਾਰ ਜ਼ਿੰਦਗੀ ਦੀ ਜੰਗ ਹਾਰ ਗਏ ਅਤੇ ਅੱਜ ਉਨ੍ਹਾਂ ਦਾ ਦਿਹਾਂਤ ਹੋ ਗਿਆ ਹੈ।

ਦੱਸ ਦੇਈਏ ਕਿ ਗੁਰਨਾਮ ਗਾਮਾ ਨੇ ਸੈਂਕੜੇ ਗੀਤ ਬਲਕਾਰ ਸਿੱਧੂ, ਨਛੱਤਰ ਗਿੱਲ, ਇੰਦਰਜੀਤ ਨਿੱਕੂ, ਜਸਪਿੰਦਰ ਨਰੂਲਾ, ਅਮਰਿੰਦਰ ਗਿੱਲ ਵਰਗੇ ਪੰਜਾਬ ਦੇ ਨਾਮੀ ਕਲਾਕਾਰਾਂ ਨੇ ਗਾਏ ਹਨ।ਗੀਤਕਾਰ ਗੁਰਨਾਮ ਗਾਮਾ ਨੇ "ਐਨਾ ਤੈਨੂੰ ਪਿਆਰ ਕਰਾਂ,  ਡਰਾਮਾ - ਡਰਾਮਾ ਸਭ ਡਰਾਮਾ, ਕਿਵੇਂ ਚਿਣ ਦੈਂ ਸੋਹਣਿਆ, ਤੈਨੂੰ ਯਾਦ ਤੇ ਕਰਾਂ ਜੇ ਕਦੇ ਭੁੱਲਿਆ ਹੋਵਾਂ, ਕਲਯੁੱਗ ਹੈ ਕਲਯੁਗ, ਵਰਗੇ ਸੈਂਕੜੇ ਹਿੱਟ ਗੀਤਾਂ ਨੂੰ ਆਪਣੀ ਕਲਮ ਨਾਲ ਲਿਖਿਆ ਹੈ।

ਉਹਨਾਂ ਦਾ ਆਪਣਾ ਪਿੰਡ ਧੂੜਕੋਟ ਹੈ ਪਰ ਪਿਛਲੇ ਕਈ ਸਾਲਾਂ ਤੋਂ ਪਰਿਵਾਰ ਸਮੇਤ ਨਿਹਾਲ ਸਿੰਘ ਵਾਲਾ ਵਿਖੇ ਰਹਿ ਰਹੇ ਸਨ। ਗਾਮੇ ਦੇ ਛੋਟੇ ਭਰਾ ਗੀਤਕਾਰ ਸ਼ਹਿਬਾਜ਼ ਧੂੜਕੋਟ ਨੇ ਦੱਸਿਆ ਕਿ ਗਾਮਾ ਕਈ ਦਿਨਾਂ ਤੋਂ ਨਿਹਾਲ ਸਿੰਘ ਵਾਲਾ ਦੇ ਇਕ ਨਿੱਜੀ ਹਸਪਤਾਲ 'ਚ ਜ਼ੇਰੇ ਇਲਾਜ ਸੀ,ਜਿਸ ਨੇ ਅੱਜ ਆਖਰੀ ਸਾਹ 11:30 ਵਜੇ ਲਿਆ। ਗੁਰਨਾਮ ਗਾਮਾ ਆਪਣੇ ਪਿੱਛੇ ਪਰਿਵਾਰ ਵਿੱਚ ਛੋਟੇ ਛੋਟੇ ਬੱਚੇ ਅਤੇ ਮਾਂ ਬਾਪ ਨੂੰ ਛੱਡ ਗਏ ਹਨ।
-PTCNews

adv-img
adv-img